DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਰੀਰ ਲਈ ਦੁੱਧ ਦੀ ਮਹੱਤਤਾ

ਮਨੁੱਖ ਨੂੰ ਜਿਊਂਦਾ ਰਹਿਣ ਲਈ ਸਾਹ ਤੋਂ ਬਾਅਦ ਭੋਜਨ ਦੀ ਲੋੜ ਪੈਂਦੀ ਹੈ। ਸੰਤੁਲਿਤ ਭੋਜਨ ਅਜਿਹੀ ਖੁਰਾਕ ਹੈ, ਜਿਸ ਵਿੱਚ ਸਰੀਰ ਦੀ ਲੋੜ ਅਨੁਸਾਰ ਸਾਰੇ ਪੌਸ਼ਟਿਕ ਤੱਤ (ਕਾਰਬੋਹਾਈਡ੍ਰੇਟ, ਪ੍ਰੋਟੀਨ, ਖਣਿਜ ਪਦਾਰਥ, ਚਰਬੀ ਅਤੇ ਵਿਟਾਮਿਨ) ਸ਼ਾਮਿਲ ਹੋਣ। ਅਜੋਕੇ ਮਹਿੰਗਾਈ ਦੇ ਸਮੇਂ...

  • fb
  • twitter
  • whatsapp
  • whatsapp
Advertisement

ਮਨੁੱਖ ਨੂੰ ਜਿਊਂਦਾ ਰਹਿਣ ਲਈ ਸਾਹ ਤੋਂ ਬਾਅਦ ਭੋਜਨ ਦੀ ਲੋੜ ਪੈਂਦੀ ਹੈ। ਸੰਤੁਲਿਤ ਭੋਜਨ ਅਜਿਹੀ ਖੁਰਾਕ ਹੈ, ਜਿਸ ਵਿੱਚ ਸਰੀਰ ਦੀ ਲੋੜ ਅਨੁਸਾਰ ਸਾਰੇ ਪੌਸ਼ਟਿਕ ਤੱਤ (ਕਾਰਬੋਹਾਈਡ੍ਰੇਟ, ਪ੍ਰੋਟੀਨ, ਖਣਿਜ ਪਦਾਰਥ, ਚਰਬੀ ਅਤੇ ਵਿਟਾਮਿਨ) ਸ਼ਾਮਿਲ ਹੋਣ। ਅਜੋਕੇ ਮਹਿੰਗਾਈ ਦੇ ਸਮੇਂ ਵਿੱਚ ਜਦੋਂ ਆਮ ਬੰਦਾ ਦੋ ਵਕਤ ਦੀ ਰੋਟੀ ਲਈ ਜੂਝ ਰਿਹਾ ਹੈ, ਉਹ ਪੌਸ਼ਟਿਕ ਤੱਤ ਕਿੱਥੋਂ ਲੈ ਸਕੇਗਾ? ਦੁੱਧ ਹੀ ਸਿਰਫ਼ ਅਜਿਹਾ ਪਦਾਰਥ ਹੈ, ਜਿਸ ਵਿੱਚ ਸਰੀਰ ਲਈ ਲੋੜੀਂਦੇ ਜ਼ਰੂਰੀ ਤੱਤ ਮੌਜੂਦ ਹੁੰਦੇ ਹਨ। ਇਸ ਵਿੱਚ ਸਿਰਫ਼ ਆਇਰਨ ਨਹੀਂ ਹੁੰਦਾ। ਦੁੱਧ ਵਿੱਚ ਲੈਕਟੋਜ ਜੋ ਇੱਕ ਪ੍ਰਕਾਰ ਦੀ ਸ਼ੂਗਰ ਹੈ, ਦੇ ਨਾਲ-ਨਾਲ ਪ੍ਰੋਟੀਨ, ਵਿਟਾਮਿਨ, ਪਾਣੀ ਅਤੇ ਖਣਿਜ ਪਦਾਰਥਾਂ ਦਾ ਵਡਮੁੱਲਾ ਸਰੋਤ ਮੌਜੂਦ ਹੈ। ਦੁੱਧ ਸਰੀਰ ’ਚ ਲੋੜੀਂਦੇ ਸਾਰੇ ਤੱਤਾਂ ਦੀ ਪੂਰਤੀ ਕਰਦਾ ਹੈ। ਦੁੱਧ ਸਸਤਾ ਅਤੇ ਆਸਾਨੀ ਨਾਲ ਵੀ ਮਿਲ ਜਾਂਦਾ ਹੈ। ਜੇਕਰ ਦੁੱਧ ਆਸਾਨੀ ਨਾਲ ਮਿਲ਼ਦਾ ਹੈ ਤਾਂ ਜ਼ਰੂਰੀ ਨਹੀਂ ਉਹ ਸਹੀ ਹੋਵੇ।

ਅਜੋਕੇ ਸਮੇਂ ’ਚ ਮਿਲਾਵਟੀ ਦੁੱਧ ਦਾ ਕਾਰੋਬਾਰ ਸਿਖ਼ਰ ’ਤੇ ਹੈ। ਸਬੰਧਤ ਮਹਿਕਮਾ ਤਿਉਹਾਰਾਂ ਦੇ ਦਿਨਾਂ ਵਿੱਚ ਖਾਨਾਪੂਰਤੀ ਲਈ ਕਾਰਵਾਈ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਜਾਂਦਾ ਹੈ ਪਰ ਲੋਕ ਸਾਰਾ ਸਾਲ ਇਸ ਸਮੱਸਿਆ ਨਾਲ ਜੂਝਦੇ ਰਹਿੰਦੇ ਹਨ। ਇਸ ’ਚ ਮਿਲਾਵਟੀ ਦੁੱਧ ਬਣਾਉਣ ਵਾਲਿਆਂ ਦਾ ਕਸੂਰ ਤਾਂ ਹੈ ਹੀ, ਸਗੋਂ ਅਸੀਂ ਵੀ ਕਸੂਰਵਾਰ ਹਾਂ। ਅਸੀਂ ਮੰਗਲ ਗ੍ਰਹਿ ’ਤੇ ਜਾਣ ਲਈ ਤਾਂ ਨਵੇਂ-ਨਵੇਂ ਤਰੀਕੇ ਈਜਾਦ ਕਰ ਰਹੇ ਹਾਂ ਪਰ ਸਾਨੂੰ ਧਰਤੀ ’ਤੇ ਰਹਿਣਾ ਨਹੀਂ ਆਇਆ। ਅਸੀਂ ਦੇਖਾ-ਦੇਖੀ ਪਸ਼ੂਆਂ ਤੋਂ ਦੂਰ ਹੋ ਕੇ ਮਿਲਾਵਟੀ ਦੁੱਧ ਪੀਣ ਲਈ ਮਜਬੂਰ ਹਾਂ। ਸਾਡੇ ਦੇਸ਼ ਵਿੱਚ ਪਸ਼ੂਆਂ ਤੋਂ ਇੰਨਾ ਦੁੱਧ ਉਤਪਾਦਨ ਨਹੀਂ ਹੁੰਦਾ ਜਿੰਨੀ ਖ਼ਪਤ ਹੋ ਰਹੀ ਹੈ। ਇਸਦਾ ਸਿੱਧਾ ਮਤਲਬ ਕਿ ਜ਼ਿਆਦਾਤਰ ਆਬਾਦੀ ਨੂੰ ਮਿਲਾਵਟੀ ਦੁੱਧ ਮਿਲ ਰਿਹਾ ਹੈ। ਪਸ਼ੂ ਪਾਲਣ ਦਾ ਕਿੱਤਾ ਛੱਡਣ ਵਾਲਿਆਂ ਦਾ ਤਰਕ ਹੈ ਕਿ ਉਨ੍ਹਾਂ ਨੂੰ ਦੁੱਧ ਦਾ ਸਹੀ ਰੇਟ ਨਹੀਂ ਮਿਲਦਾ ਜੋ ਸਹੀ ਹੈ। ਮੈਂ ਆਪਣੀ ਉਦਾਹਰਣ ਦਿੰਦਾ ਹਾਂ। ਮੈਂ ਘਰ ਇੱਕ ਗਾਂ ਰੱਖੀ ਹੋਈ ਹੈ। ਉਹ ਸੂਣ ਵਾਲੀ ਸੀ। ਇਸ ਕਰਕੇ ਨੇੜਲੀ ਡੇਅਰੀ ਤੋਂ ਦੋ ਕਿੱਲੋ ਦੁੱਧ ਲੈਣ ਲੱਗ ਪਿਆ।

Advertisement

ਇੱਕ ਦਿਨ ਮੇਰਾ ਦੋਸਤ ਡੇਅਰੀ ’ਤੇ ਦੁੱਧ ਪਾਉਣ ਗਿਆ ਸੀ ਅਤੇ ਮੈਂ ਲੈਣ ਚਲਾ ਗਿਆ। ਮੈਂ ਦੇਖਿਆ ਉਸ ਦਾ ਦੁੱਧ 38-39 ਰੁਪਏ ਲੱਗਿਆ ਜਦਕਿ ਮੈਨੂੰ ਡੇਅਰੀ ਤੋਂ ਓਹੀ ਦੁੱਧ 50 ਰੁਪਏ ਕਿੱਲੋ ਮਿਲਿਆ। ਸੋਚਣ ਵਾਲੀ ਗੱਲ ਹੈ ਕਿ ਡੇਅਰੀ ਵਾਲੇ ਜਾਂ ਦੋਧੀ ਨੇ ਗਿਆਰਾਂ ਰੁਪਏ ਕਮਾ ਲਏ ਪਰ ਜਿਸ ਨੇ ਮਿਹਨਤ ਕੀਤੀ ਉਸ ਨੂੰ ਲਾਗਤ ਵੀ ਮਸਾਂ ਪੱਲੇ ਪਈ। ਦੁੱਧ ਉਤਪਾਦਕ ਖੁਦ ਆਪਣਾ ਦੁੱਧ ਵੇਚਣ। ਜੇਕਰ ਕਿਸਾਨਾਂ ਨੂੰ ਦੁੱਧ ਦਾ ਵਾਜਬ ਭਾਅ ਮਿਲੇਗਾ ਤਾਂ ਹੋਰ ਲੋਕ ਵੀ ਉਨ੍ਹਾਂ ਨੂੰ ਦੇਖ ਕੇ ਪਸ਼ੂ ਪਾਲਣ ਦੇ ਕਿੱਤੇ ਵੱਲ ਆਕਰਸ਼ਿਤ ਹੋਣਗੇ। ਪਸ਼ੂ ਪਾਲਣ ਨੂੰ ਕਾਮਯਾਬ ਕਰਨ ਲਈ ਜਿੱਥੇ ਦੁੱਧ ਦੀ ਸਹੀ ਕੀਮਤ ਦੇਣ ਦੇ ਨਾਲ-ਨਾਲ ਕਿੱਤੇ ਬਾਰੇ ਮੁੱਢਲੀ ਜਾਣਕਾਰੀ ਪਸ਼ੂ ਪਾਲਕਾਂ ਤੱਕ ਪਹੁੰਚਾਉਣਾ ਜ਼ਰੂਰੀ ਹੈ, ਉੱਥੇ ਨਕਲੀ ਦੁੱਧ ਦੇ ਕਾਰੋਬਾਰ ਰੋਕਣਾ ਵੀ ਜ਼ਰੂਰੀ ਹੈ। ਜੇਕਰ ਨਕਲੀ ਦੁੱਧ ਦਾ ਧੰਦਾ ਨਾ ਰੋਕਿਆ ਗਿਆ ਤਾਂ ਇਹ ਸਾਡੇ ਸਰੀਰ ’ਚ ਲੋੜੀਂਦੇ ਤੱਤਾਂ ਦੀ ਬਜਾਏ ਅਜਿਹਾ ਜ਼ਹਿਰ ਭਰੇਗਾ ਜਿਸ ਦਾ ਨਤੀਜਾ ਬਹੁਤ ਭਿਆਨਕ ਹੋਵੇਗਾ।

Advertisement

ਸੰਪਰਕ: 70873-67969

Advertisement
×