DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੈਂ ਜੇਮਜ਼ ਬਾਂਡ ਦੇ ਕਿਰਦਾਰ ਦੀ ਦੌੜ ’ਚ ਕਦੇ ਨਹੀਂ ਸੀ: ਐਲਬਾ

ਅਦਾਕਾਰ ਇਦਰਿਸ ਐਲਬਾ ਨੇ ਖ਼ੁਦ ਨੂੰ ਜੇਮਜ਼ ਬਾਂਡ ਦੇ ਕਿਰਦਾਰ ਵਜੋਂ ਚੁਣੇ ਜਾਣ ਦੇ ਕਾਫ਼ੀ ਸਮੇਂ ਤੋਂ ਚੱਲ ਰਹੀ ਚਰਚਾ ਨੂੰ ਰੱਦ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਮਸ਼ਹੂੁਰ ਬਰਤਾਨਵੀ ਜਾਸੂਸ ਦੀ ਭੂਮਿਕਾ ਨਿਭਾਉਣ ਦੀ ਦੌੜ ਵਿੱਚ ਕਦੇ ਵੀ ਸ਼ਾਮਲ...

  • fb
  • twitter
  • whatsapp
  • whatsapp
Advertisement

ਅਦਾਕਾਰ ਇਦਰਿਸ ਐਲਬਾ ਨੇ ਖ਼ੁਦ ਨੂੰ ਜੇਮਜ਼ ਬਾਂਡ ਦੇ ਕਿਰਦਾਰ ਵਜੋਂ ਚੁਣੇ ਜਾਣ ਦੇ ਕਾਫ਼ੀ ਸਮੇਂ ਤੋਂ ਚੱਲ ਰਹੀ ਚਰਚਾ ਨੂੰ ਰੱਦ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਮਸ਼ਹੂੁਰ ਬਰਤਾਨਵੀ ਜਾਸੂਸ ਦੀ ਭੂਮਿਕਾ ਨਿਭਾਉਣ ਦੀ ਦੌੜ ਵਿੱਚ ਕਦੇ ਵੀ ਸ਼ਾਮਲ ਨਹੀਂ ਸੀ। ਇਸ ਸਬੰਧੀ ਪੀਪਲ ਮੈਗਜ਼ੀਨ ਨਾਲ ਗੱਲਬਾਤ ਕਰਦਿਆਂ ਗੋਲਡਨ ਗਲੋਬ ਐਵਾਰਡ ਜੇਤੂ ਅਦਾਕਾਰ ਨੇ ਇਸ ਅਫ਼ਵਾਹ ’ਤੇ ਉਸ ਸਮੇਂ ਚੁੱਪ ਤੋੜੀ ਹੈ, ਜਦੋਂ ਐਮਾਜ਼ਨ ਐੱਮ ਜੀ ਐੱਮ ਸਟੂਡੀਓਜ਼ ਵੱਲੋਂ ਡੈਨੀਅਲ ਕਰੇਗ ਦੇ ਫਰੈਂਚਾਇਜ਼ੀ ਛੱਡਣ ਤੋਂ ਬਾਅਦ ਅਗਲੇ 007 ਦੀ ਭਾਲ ਕੀਤੀ ਜਾ ਰਹੀ ਹੈ। ਐਲਬਾ ਨੇ ਕਿਹਾ ਕਿ ਉਨ੍ਹਾਂ ਦਾ ਨਾਮ ਇਸ ਭੂਮਿਕਾ ਲਈ ਸਾਹਮਣੇ ਨਹੀਂ ਆ ਰਿਹਾ ਕਿਉਂਕਿ ਫਿਲਮ ਨਿਰਮਾਤਾ ਛੋਟੀ ਉਮਰ ਦੇ ਕਲਾਕਾਰ ਨੂੰ ਲੱਭ ਰਹੇ ਹਨ। ਉਹ ਉਨ੍ਹਾਂ ਨੂੰ ਇਸ ਖੋਜ ਲਈ ਸ਼ੁਭਕਾਮਨਾਵਾਂ ਦਿੰਦੇ ਹਨ। ਅਦਾਕਾਰ ਨੇ ਸਥਿਤੀ ਨੂੰ ਹੋਰ ਸਪੱਸ਼ਟ ਕਰਦਿਆਂ ਕਿਹਾ ਕਿ ਉਹ ਸੱਚਮੁੱਚ ਕਦੇ ਵੀ ਇਸ ਦੌੜ ਵਿੱਚ ਨਹੀਂ ਸਨ। ਨਾ ਹੀ ਪਹਿਲਾਂ ਅਤੇ ਨਾ ਹੀ ਹੁਣ।

Advertisement
Advertisement
×