DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

‘ਬਬੀਤਾ ਸਿੰਘ ਰਿਪੋਰਟਿੰਗ’ ਲਈ 14 ਕਿਲੋ ਵਜ਼ਨ ਵਧਾਇਆ ਸੀ: ਨਿਮਿਸ਼ਾ

ਅਦਾਕਾਰਾ ਨਿਮਿਸ਼ਾ ਸਜਯਨ ਨੇ ਫਿਲਮ ‘ਬਬੀਤਾ ਸਿੰਘ ਰਿਪੋਰਟਿੰਗ’ ਦੇ ਆਪਣੇ ਕਿਰਦਾਰ ਲਈ ਕਰੀਬ 14 ਕਿਲੋ ਭਾਰ ਵਧਾਇਆ ਸੀ। ਉਸ ਨੇ ਇਸ ਫਿਲਮ ਵਿੱਚ ਸਹਾਇਕ ਸਬ-ਇੰਸਪੈਕਟਰ ਬਬੀਤਾ ਸਿੰਘ ਦਾ ਕਿਰਦਾਰ ਨਿਭਾਇਆ ਸੀ। ਉਸ ਨੂੰ ਇੱਕ ਨਿਮਰ ਅਫਸਰ ਵਜੋਂ ਦਿਖਾਇਆ ਗਿਆ ਹੈ...

  • fb
  • twitter
  • whatsapp
  • whatsapp
Advertisement

ਅਦਾਕਾਰਾ ਨਿਮਿਸ਼ਾ ਸਜਯਨ ਨੇ ਫਿਲਮ ‘ਬਬੀਤਾ ਸਿੰਘ ਰਿਪੋਰਟਿੰਗ’ ਦੇ ਆਪਣੇ ਕਿਰਦਾਰ ਲਈ ਕਰੀਬ 14 ਕਿਲੋ ਭਾਰ ਵਧਾਇਆ ਸੀ। ਉਸ ਨੇ ਇਸ ਫਿਲਮ ਵਿੱਚ ਸਹਾਇਕ ਸਬ-ਇੰਸਪੈਕਟਰ ਬਬੀਤਾ ਸਿੰਘ ਦਾ ਕਿਰਦਾਰ ਨਿਭਾਇਆ ਸੀ। ਉਸ ਨੂੰ ਇੱਕ ਨਿਮਰ ਅਫਸਰ ਵਜੋਂ ਦਿਖਾਇਆ ਗਿਆ ਹੈ ਜੋ ਇੱਕ ਕਤਲ ਦੀ ਜਾਂਚ ਕਰਦੀ ਹੈ। ਸਜਯਨ ਨੇ ਸ਼ਨਿਚਰਵਾਰ ਨੂੰ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਇੱਕ ਕੋਲਾਜ ਸਾਂਝਾ ਕਰਦਿਆਂ ਕਿਹਾ ਕਿ ਉਹ ਇਸ ਭੂਮਿਕਾ ਲਈ 58 ਤੋਂ 72 ਕਿਲੋ ਦੀ ਹੋ ਗਈ ਸੀ। ਉਸ ਨੇ ਆਪਣੇ ਟਰੇਨਰ ਅਲੀ ਸ਼ਿਫਾਸ ਦਾ ਵੀ ਧੰਨਵਾਦ ਕੀਤਾ। ਇਸ ਪੋਸਟ ਦੀ ਪਹਿਲੀ ਫੋਟੋ ਵਿੱਚ ਉਹ ਆਪਣੇ ਕਿਰਦਾਰ ਵਿੱਚ ਨਜ਼ਰ ਆ ਰਹੀ ਹੈ ਜਦੋਂਕਿ ਦੂਜੀ ਤਸਵੀਰ ਵਿੱਚ ਉਹ ਸ਼ਿਫਾਸ ਨਾਲ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ। ਇਸ ਪੋਸਟ ਨਾਲ ਪਾਈ ਕੈਪਸ਼ਨ ਵਿੱਚ ਉਸ ਨੇ ਲਿਖਿਆ ਕਿ ਇਸ ਕਿਰਦਾਰ ਲਈ ਉਸ ਨੇ ਕਰੀਬ 14 ਕਿਲੋ ਭਾਰ ਵਧਾਇਆ ਸੀ। ਉਸ ਲਈ ਪਹਿਲੇ 10 ਦਿਨ ਬਹੁਤ ਔਖੇ ਸਨ। ਇਸ ਦੌਰਾਨ ਉਸ ਦੀ ਨੀਂਦ ਵੀ ਪ੍ਰਭਾਵਿਤ ਹੋਈ, ਥਕਾਵਟ ਤੇ ਨਿਰਾਸ਼ਾ ਕਾਰਨ ਉਸ ਨੂੰ ਲੱਗਿਆ ਸੀ ਕਿ ਉਹ ਇਹ ਕੰਮ ਨਹੀਂ ਕਰ ਸਕੇਗੀ। ਉਹ ਕਈ ਦਿਨ ਆਪਣੇ ਟਰੇਨਰ ਅੱਗੇ ਬੈਠ ਕੇ ਰੋਂਦੀ ਰਹੀ। ਉਸ ਨੇ ਲਿਖਿਆ ਕਿ ਜੇ ਸ਼ਾਇਦ ਸ਼ਿਫਾਸ ਨਾ ਹੁੰਦੇ ਤਾਂ ਉਹ ਇਹ ਕੰਮ ਨਹੀਂ ਸੀ ਕਰ ਸਕਦੀ।

Advertisement
Advertisement
×