DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੈਂ ਨਿਉਂ ਨਿਉਂ ਕੇ ਪ੍ਰਣਾਮ ਕਰਾਂ, ਮਰਦ ਲਾਸਾਨੀ ਨੂੰ...

ਕੈਲਗਰੀ: ਕੈਲਗਰੀ ਦੀ ਈ ਦੀਵਾਨ ਸੁਸਾਇਟੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਤੇ ਮਾਘੀ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਬ੍ਰਿਜਮੰਦਰ ਕੌਰ ਜੈਪੁਰ ਦੇ ਗਾਏ ਸ਼ਬਦ ‘ਦੇਹਿ ਸ਼ਿਵਾ ਬਰ ਮੋਹਿ ਇਹੈ’ ਨਾਲ ਪ੍ਰੋਗਰਾਮ ਆਰੰਭ ਹੋਇਆ। ਪਰਨੀਤ ਕੌਰ, ਸਿਮਰਲੀਨ...

  • fb
  • twitter
  • whatsapp
  • whatsapp
Advertisement

ਕੈਲਗਰੀ: ਕੈਲਗਰੀ ਦੀ ਈ ਦੀਵਾਨ ਸੁਸਾਇਟੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਤੇ ਮਾਘੀ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਬ੍ਰਿਜਮੰਦਰ ਕੌਰ ਜੈਪੁਰ ਦੇ ਗਾਏ ਸ਼ਬਦ ‘ਦੇਹਿ ਸ਼ਿਵਾ ਬਰ ਮੋਹਿ ਇਹੈ’ ਨਾਲ ਪ੍ਰੋਗਰਾਮ ਆਰੰਭ ਹੋਇਆ। ਪਰਨੀਤ ਕੌਰ, ਸਿਮਰਲੀਨ ਕੌਰ ਅਤੇ ਪਰਮਜੀਤ ਸਿੰਘ ਜੀ ਨੇ ਸਾਜ਼ਾਂ ਨਾਲ ਗੀਤ ‘ਲੱਥਣਾ ਨਹੀਂ ਰਿਣ ਸਾਥੋਂ ਬਾਜ਼ਾਂ ਵਾਲੇ ਮਾਹੀ ਦਾ’ ਸੁਣਾ ਕੇ ਕਵੀ ਦਰਬਾਰ ਦਾ ਆਗਾਜ਼ ਕੀਤਾ। ਮੁਕਤਸਰ ਤੋਂ ਆਏ ਜਸਵੀਰ ਸ਼ਰਮਾ ਦੱਦਾਹੂਰ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਮੌਤ ਲਾੜੀ ਨਾਲ ਵਿਆਹ ਦੇ ਦ੍ਰਿਸ਼ਟਾਂਤ ਪੇਸ਼ ਕਰਦੀ ਕਵਿਤਾ ਸੁਣਾਈ।

ਹਰਮਿੰਦਰ ਸਿੰਘ ਵੀਰ ਰਹੀਮਪੁਰੀ, ਜਲੰਧਰ ਨੇ ‘ਮੈਂ ਨਿਉਂ ਨਿਉਂ ਕੇ ਪ੍ਰਣਾਮ ਕਰਾਂ, ਮਰਦ ਲਾਸਾਨੀ ਨੂੰ’ ਕਵਿਤਾ ਸਾਂਝੀ ਕੀਤੀ। ਮੌਂਟਰੀਅਲ ਤੋਂ ਚਿੱਤਰਕਾਰ ਮਨਜੀਤ ਸਿੰਘ ਚਾਤ੍ਰਿਕ ਨੇ ਕਬਿੱਤ ਛੰਦ ਵਿੱਚ ਲਿਖੀਆਂ ਆਪਣੀਆਂ ਕਵਿਤਾਵਾਂ ‘ਸੰਖ ਨਾਦ’ ਅਤੇ ‘ਸ਼ਬਦ’ ਵਿਲੱਖਣ ਅੰਦਾਜ਼ ਵਿੱਚ ਪੇਸ਼ ਕੀਤੀਆਂ, ਜਿਨ੍ਹਾਂ ਵਿੱਚ ਸ਼ਬਦ ਚੋਣ, ਅਨੁਪ੍ਰਾਸ ਛੰਦ ਅਤੇ ਰਵਾਨੀ ਇੰਨੀ ਪਿਆਰੀ ਸੀ ਕਿ ਸਾਰੇ ਸਰੋਤੇ ਵਾਹ ਵਾਹ ਕਰ ਉੱਠੇ। ਸੋਹਣ ਸਿੰਘ ਭੁੱਚੋ ਨੇ ‘ਥਾਪੀ ਦੇ ਕੇ ਦਾਤੇ ਨੇ ਗਿੱਦੜਾਂ ਤੋਂ ਸ਼ੇਰ ਬਣਾਏ ਨੇ’ ਤਰੰਨਮ ਵਿੱਚ ਸੁਣਾਈ। ਇਟਲੀ ਤੋਂ ਬਲਕਾਰ ਸਿੰਘ ਬੱਲ ਨੇ ‘ਕਲਗੀਧਰ ਦਸਮੇਸ਼ ਪਿਤਾ ਦੀ ਸਿਫਤ ਲਿਖੀ ਨਾ ਜਾਵੇ’ ਬੁਲੰਦ ਆਵਾਜ਼ ਵਿੱਚ ਗਾ ਕੇ ਪੇਸ਼ ਕੀਤੀ। ਪ੍ਰਿੰ. ਚਰਨਦੀਪ ਕੌਰ ਕੈਲਗਰੀ ਨੇ ਆਪਣੀ ਕਵਿਤਾ ਬੇਦਾਵਾ ਰਾਹੀਂ ਟੁੱਟੀ ਗੰਢੀ ਦਿਵਸ ਨੂੰ ਯਾਦ ਕੀਤਾ।

Advertisement

ਜਸਵਿੰਦਰ ਸਿੰਘ ਨੇ ਬੈਂਤ ਛੰਦ ਵਿੱਚ ਕਵਿਤਾ ‘ਗੁਰੂ ਗੋਬਿੰਦ ਆਗਮਨ ’ਤੇ’ ਸਟੇਜੀ ਅੰਦਾਜ਼ ਵਿੱਚ ਸੁਣਾਈ। ਸੁਖਮਿੰਦਰ ਸਿੰਘ ਗਿੱਲ ਕੈਲਗਰੀ ਨੇ ਹਾਰਮੋਨੀਅਮ ਦੀ ਤਾਲ ’ਤੇ ‘ਧੰਨ ਗੁਰੂ ਬਾਜ਼ਾਂ ਵਾਲਿਆ, ਧੰਨ ਧੰਨ ਤੇਰੀ ਵੱਡੀ ਐ ਕਮਾਈ’ ਗਾ ਕੇ ਪ੍ਰਸ਼ੰਸਾ ਖੱਟੀ। ਗੁਰਦੀਸ਼ ਕੌਰ ਗਰੇਵਾਲ ਨੇ ਕਬਿੱਤ ਛੰਦ ਵਿੱਚ ਲਿਖੀ ਆਪਣੀ ਕਵਿਤਾ ‘ਬੇਦਾਵਾ’ ਵਿੱਚ ਮੁਕਤਸਰ ਸਾਹਿਬ ਦਾ ਪੂਰਾ ਇਤਿਹਾਸ ਅੱਖਾਂ ਅੱਗੇ ਲਿਆਂਦਾ। ਪੰਥਕ ਸਟੇਜੀ ਕਵੀ ਸੁਜਾਨ ਸਿੰਘ ਸੁਜਾਨ ਟੋਰਾਂਟੋ ਵਾਲਿਆਂ ਨੇ ‘ਪਾੜ ਜਾ ਬੇਦਾਵਾ ਮਹਾਂ ਸਿੰਘ ਕਹਿ ਰਿਹਾ’ ਵਿਲੱਖਣ ਅੰਦਾਜ਼ ਵਿੱਚ ਪੇਸ਼ ਕੀਤਾ। ਅਖੀਰ ’ਤੇ ਸੁਸਾਇਟੀ ਦੇ ਸੰਸਥਾਪਕ ਬਲਰਾਜ ਸਿੰਘ ਨੇ ਸਭ ਕਵੀਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਦੀ ਸੇਵਾ ਸੁਜਾਨ ਸਿੰਘ ਸੁਜਾਨ ਨੇ ਬਾਖੂਬੀ ਨਿਭਾਈ।

Advertisement

ਸੰਪਰਕ:+1 (403) 404-1450

Advertisement
×