ਮੈਂ ਕਲਾਕਾਰ ਹਾਂ, ਸੇਲਜ਼ਮੈਨ ਨਹੀਂ: ਪੰਕਜ ਤ੍ਰਿਪਾਠੀ

ਮੈਂ ਕਲਾਕਾਰ ਹਾਂ, ਸੇਲਜ਼ਮੈਨ ਨਹੀਂ: ਪੰਕਜ ਤ੍ਰਿਪਾਠੀ

ਫਾਈਲ ਫੋਟੋ।

ਮੁੰਬਈ, 29 ਨਵੰਬਰ

ਅਦਾਕਾਰ ਪੰਕਜ ਤ੍ਰਿਪਾਠੀ ਨੂੰ ਭਾਵੇਂ ਕਈ ਕੰਪਨੀਆਂ ਇਸ਼ਤਿਹਾਰਬਾਜ਼ੀ ਸਬੰਧੀ ਪ੍ਰਾਜੈਕਟਾਂ ਲਈ ਸਾਈਨ ਕਰਨ ਵਾਸਤੇ ਤਿਆਰ ਹਨ, ਪਰ ਇਸ ਅਦਾਕਾਰ ਨੇ ਇਨ੍ਹਾਂ ਸਮਝੌਤਿਆਂ ’ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਉਸ ਦੀ ਆਪਣੇ ਪ੍ਰਸ਼ੰਸਕਾਂ ਅਤੇ ਸਮਾਜ ਪ੍ਰਤੀ ਨੈਤਿਕ ਜ਼ਿੰਮੇਵਾਰੀ ਵੀ ਹੈ। ਇਸ ਅਦਾਕਾਰ ਨੇ ‘ਮਿਰਜ਼ਾਪੁਰ’, ‘ਗੈਂਗਜ਼ ਆਫ਼ ਵਾਸੇਪੁਰ’, ‘ਸਤ੍ਰੀ’ ਵਿੱਚ ਸ਼ਾਨਆਰ ਭੂਮਿਕਾਵਾਂ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਖ਼ਾਸ ਥਾਂ ਬਣਾਈ ਹੈ। ਉਹ ਸਿਰਫ਼ ਉਨ੍ਹਾਂ ਉਤਪਾਦਾਂ ਦੀ ਹੀ ਇਸ਼ਤਿਹਾਰਬਾਜ਼ੀ ਕਰਦਾ ਹੈ, ਜਿਨ੍ਹਾਂ ਦੀ ਉਹ ਖ਼ੁਦ ਵਰਤੋਂ ਕਰਦਾ ਹੈ ਅਤੇ ਜੋ ਕਿਸੇ ਸਰਕਾਰੀ ਏਜੰਸੀ ਤੋਂ ਮਨਜ਼ੂਰਸ਼ੁਦਾ ਹੁੰਦੇ ਹਨ। ਪੰਕਜ ਤ੍ਰਿਪਾਠੀ ਨੇ ਕਿਹਾ, ‘‘ਮੈਂ ਅਦਾਕਾਰ ਹਾਂ, ਨਾ ਕਿ ਸੇਲਜ਼ਮੈਨ। ਮੈਂ ਵੀ ਆਪਣੇ ਦੇਸ਼ ਦਾ ਇੱਕ ਜ਼ਿੰਮੇਵਾਰ ਨਾਗਰਿਕ ਹਾਂ। ਅੱਜ ਜੋ ਮੈਂ ਕਰਦਾ ਹਾਂ ਜਾਂ ਕਹਿੰਦਾ ਹਾਂ, ਉਸਨੂੰ ਲੱਖਾਂ ਦੇਸ਼ ਵਾਸੀ ਸੁਣਦੇ ਹਨ। ਮੈਂ ਸਿਰਫ਼ ਪੈਸੇ ਖ਼ਾਤਰ ਅਜਿਹਾ ਕਿਉਂ ਕਰਾਂਗਾ?।’’-ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਸ਼ਹਿਰ

View All