ਮੈਂ ਭਾਰਤ ਤੇ ਮਨੁੱਖਤਾ ਦਾ ਹਮਾਇਤੀ ਹਾਂ: ਸੰਤੋਸ਼ੀ
ਫਿਲਮ ‘ਬਟਵਾਰਾ 1947’ ਬਣਾਉਣ ਵਾਲੇ ਫਿਲਮਸਾਜ਼ ਰਾਜਕੁਮਾਰ ਸੰਤੋਸ਼ੀ ਦਾ ਕਹਿਣਾ ਹੈ ਕਿ ਮਨੁੱਖਤਾ ਸਾਰੇ ਧਰਮਾਂ ਤੋਂ ਵੱਡਾ ਧਰਮ ਹੈ। ਉਨ੍ਹਾਂ ਪੀ ਟੀ ਆਈ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ, ‘‘ਮੇਰਾ ਮੰਨਣਾ ਹੈ ਕਿ ਸੱਚ ਬੋਲਣ ਦਾ ਕਿਸੇ ਖ਼ਾਸ ਸਮੇਂ ਜਾਂ ਰੁਝਾਨ...
ਫਿਲਮ ‘ਬਟਵਾਰਾ 1947’ ਬਣਾਉਣ ਵਾਲੇ ਫਿਲਮਸਾਜ਼ ਰਾਜਕੁਮਾਰ ਸੰਤੋਸ਼ੀ ਦਾ ਕਹਿਣਾ ਹੈ ਕਿ ਮਨੁੱਖਤਾ ਸਾਰੇ ਧਰਮਾਂ ਤੋਂ ਵੱਡਾ ਧਰਮ ਹੈ। ਉਨ੍ਹਾਂ ਪੀ ਟੀ ਆਈ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ, ‘‘ਮੇਰਾ ਮੰਨਣਾ ਹੈ ਕਿ ਸੱਚ ਬੋਲਣ ਦਾ ਕਿਸੇ ਖ਼ਾਸ ਸਮੇਂ ਜਾਂ ਰੁਝਾਨ ਨਾਲ ਲੈਣਾ-ਦੇਣਾ ਨਹੀਂ ਹੈ; ਜੋ ਸੱਚ ਹੈ, ਉਸ ਨੂੰ ਬਿਨਾਂ ਕਿਸੇ ਝਿਜਕ ਤੋਂ ਬੋਲਿਆ ਜਾਣਾ ਚਾਹੀਦਾ ਹੈ। ਫਿਲਮ ‘ਬਟਵਾਰਾ’ ਦੀ ਕਹਾਣੀ ਮੇਰੇ ਦਿਲ ਦੇ ਕਾਫ਼ੀ ਨੇੜੇ ਹੈ। ਇਹ ਫਿਲਮ ਆਮਿਰ ਖਾਨ ਪ੍ਰੋਡਕਸ਼ਨ ਵੱਲੋਂ ਪੇਸ਼ ਕੀਤੀ ਗਈ ਹੈ, ਜਦਕਿ ਇਸ ’ਚ ਸਨੀ ਦਿਓਲ ਨੇ ਅਹਿਮ ਭੂਮਿਕਾ ਨਿਭਾਈ ਹੈ। ਫਿਲਮ ਨਾਟਕਕਾਰ ਅਸਗਰ ਵਜਾਹਤ ਦੇ ਮਕਬੂਲ ਨਾਟਕ ‘ਜਿਸ ਲਾਹੌਰ ਨੀਂ ਵੇਖਿਆ, ਓਹ ਜੰਮਿਆ ਈ ਨੀਂ’ ਉੱਤੇ ਆਧਾਰਿਤ ਹੈ। ਇਹ ਫਿਲਮ ਮੁਸਲਿਮ ਸ਼ਰਨਾਰਥੀ ਪਰਿਵਾਰ ਦੀ ਕਹਾਣੀ ਪੇਸ਼ ਕਰਦੀ ਹੈ, ਜੋ ਭਾਰਤ-ਪਾਕਿ ਦੀ ਵੰਡ ਮਗਰੋਂ ਲਖਨਊ ਤੋਂ ਲਾਹੌਰ ਪਰਵਾਸ ਕਰਦਾ ਹੈ, ਜਿੱਥੇ ਉਸ ਨੂੰ ਹਿੰਦੂ ਪਰਿਵਾਰ ਵੱਲੋਂ ਛੱਡੀ ਹੋਈ ਹਵੇਲੀ ਅਲਾਟ ਹੁੰਦੀ ਹੈ, ਜਦੋਂ ਉਹ ਉੱਥੇ ਪੁੱਜਦੇ ਹਨ ਤਾਂ ਦੇਖਦੇ ਹਨ ਕਿ ਉਸ ਘਰ ਦੀ ਬਿਰਧ ਔਰਤ ਮਾਈ (ਸ਼ਬਾਨਾ ਆਜ਼ਮੀ) ਆਪਣੇ ਪੁਸ਼ਤੈਨੀ ਘਰ ’ਚ ਰਹਿ ਹੈ ਤੇ ਇਸ ਨੂੰ ਛੱਡਣ ਤੋਂ ਇਨਕਾਰ ਕਰ ਦਿੰਦੀ ਹੈ। ਇੱਥੋਂ ਹੀ ਦੋਵਾਂ ਧਿਰਾਂ ਵੱਲੋਂ ਝੱਲੇ ਵੰਡ ਦੇ ਸੰਤਾਪ ਦੀ ਪੀੜਾ ਨਜ਼ਰੀਂ ਪੈਣ ਲੱਗਦੀ ਹੈ।
ਇਹ ਫਿਲਮ 14 ਅਗਸਤ ਨੂੰ ਸਿਨਮਾ ਘਰਾਂ ’ਚ ਰਿਲੀਜ਼ ਹੋਈ ਸੀ, ਜਿਸ ਨੂੰ ਚੰਗਾ ਹੁੰਗਾਰਾ ਮਿਲਿਆ, ਹਾਲਾਂਕਿ ਕੁਝ ਨੇ ਇਸ ਨੂੰ ਮੁਸਲਿਮ ਤੇ ਪਾਕਿਸਤਾਨ ਪੱਖੀ ਦੱਸਿਆ ਹੈ ਪਰ ਸੰਤੋਸ਼ੀ ਨੂੰ ਇਸ ਤੋਂ ਫ਼ਰਕ ਨਹੀਂ ਪੈਂਦਾ। ਉਨ੍ਹਾਂ ਕਿਹਾ, ‘‘ਮੈਂ ਅਜਿਹੀ ਫਿਲਮ ਬਣਾਉਣ ਤੋਂ ਕਦੇ ਡਰਿਆ ਨਹੀਂ ਹਾਂ। ਮੈਂ ਭਾਰਤ ਤੇ ਮਨੁੱਖਤਾ ਪੱਖੀ ਹਾਂ, ਜਦੋਂ ਮੈਂ ਕਿਸੇ ਨੂੰ ਨੁਕਸਾਨ ਪੁੱਜਦਾ ਨਹੀਂ ਦੇਖਣਾ ਚਾਹੁੰਦਾ ਤਾਂ ਮੈਂ ਪਾਕਿਸਤਾਨ ਲਈ ਕਿਵੇਂ ਅਜਿਹੀ ਸੋਚ ਰੱਖ ਸਕਦਾ ਹਾਂ?

