ਚਚੇਰੇ ਭਰਾ ਦੇ ਵਿਆਹ ’ਚ ਸ਼ਾਮਲ ਹੋਏ ਰਿਤਿਕ ਰੌਸ਼ਨ
ਬੌਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਨੇ ਆਪਣੇ ਪਰਿਵਾਰ ਨਾਲ ਚਚੇਰੇ ਭਰਾ ਈਸ਼ਾਨ ਰੌਸ਼ਨ ਦੇ ਵਿਆਹ ਸਮਾਰੋਹ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਅਦਾਕਾਰ ਨਾਲ ਉਸ ਦੇ ਪੁੱਤਰ ਰਿਹਾਨ ਅਤੇ ਰਿਧਾਨ ਵੀ ਮੌਜੂਦ ਸਨ। ਵਿਆਹ ਵਿੱਚ ਰਿਤਿਕ ਦੀ ਸ਼ਾਨਦਾਰ ‘ਐਂਟਰੀ’ ਨੇ ਪਹਿਲਾਂ ਹੀ...
Advertisement
ਬੌਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਨੇ ਆਪਣੇ ਪਰਿਵਾਰ ਨਾਲ ਚਚੇਰੇ ਭਰਾ ਈਸ਼ਾਨ ਰੌਸ਼ਨ ਦੇ ਵਿਆਹ ਸਮਾਰੋਹ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਅਦਾਕਾਰ ਨਾਲ ਉਸ ਦੇ ਪੁੱਤਰ ਰਿਹਾਨ ਅਤੇ ਰਿਧਾਨ ਵੀ ਮੌਜੂਦ ਸਨ। ਵਿਆਹ ਵਿੱਚ ਰਿਤਿਕ ਦੀ ਸ਼ਾਨਦਾਰ ‘ਐਂਟਰੀ’ ਨੇ ਪਹਿਲਾਂ ਹੀ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਖਿੱਚਿਆ ਹੋਇਆ ਸੀ, ਹੁਣ ਵਿਆਹ ਦੀ ਵਾਇਰਲ ਵੀਡੀਓ ਨੇ ਪ੍ਰਸ਼ੰਸਕਾਂ ਨੂੰ ਕੀਲ ਲਿਆ ਹੈ। ਵੀਡੀਓ ਵਿੱਚ ਰਿਤਿਕ ਆਪਣੇ ਪੁੱਤਰਾਂ ਨਾਲ ਨੱਚਦੇ ਨਜ਼ਰ ਆ ਰਹੇ ਹਨ। ਨੱਚਣ ਦੌਰਾਨ ਪਿਓ ਤੇ ਪੁੱਤਰਾਂ ਦੀ ਲੈਅ ਨੇ ਲੋਕਾਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ। ਜ਼ਿਕਰਯੋਗ ਹੈ ਕਿ ਰਿਤਿਕ ਆਪਣੀ ਪ੍ਰੇਮਿਕਾ ਸਬਾ ਆਜ਼ਾਦ ਤੇ ਪੁੱਤਰਾਂ ਨਾਲ ਵਿਆਹ ਵਿੱਚ ਸ਼ਾਮਲ ਹੋਏ ਸਨ। ਇਸ ਦੌਰਾਨ ਫਿਲਮਸਾਜ਼ ਰਾਕੇਸ਼ ਰੌਸ਼ਨ ਵੀ ਨਜ਼ਰ ਆਏ। ਦੂਜੇ ਪਾਸੇ ਰਿਤਿਕ ਦੀ ਪਹਿਲੀ ਪਤਨੀ ਸੁਜ਼ੈਨ ਖ਼ਾਨ ਨੇ ਵੀ ਆਪਣੇ ਪ੍ਰੇਮੀ ਅਰਸਲਾਨ ਗੋਨੀ ਨਾਲ ਵਿਆਹ ਵਿੱਚ ਸ਼ਿਰਕਤ ਕੀਤੀ।
Advertisement
Advertisement
×

