ਭਾਰਤੀ ਪੁਰਸਕਾਰ ਮੇਲਿਆਂ ਵਿੱਚ ਰੋਸਟ ਹੋਸਟਿੰਗ ਮੁਸ਼ਕਲ: ਵੀਰ ਦਾਸ
ਆਸਕਰ ਵਰਗੇ ਕੌਮਾਂਤਰੀ ਫਿਲਮ ਪੁਰਸਕਾਰ ਸਮਾਗਮਾਂ ਵਾਂਗ ਭਾਰਤੀ ਫਿਲਮ ਸਮਾਗਮਾਂ ਵਿੱਚ ਪ੍ਰਮੁੱਖ ਅਦਾਕਾਰਾਂ ’ਤੇ ਤਨਜ਼ੀਆ ਟਿੱਪਣੀਆਂ ਨਾਲ ਭਰਪੂਰ ਮੇਜ਼ਬਾਨੀ ਦੇਖਣ ਨੂੰ ਕਿਉਂ ਨਹੀਂ ਮਿਲਦੀ। ਇਹ ਮਾਮਲਾ ਇਥੇ ਕਾਮੇਡੀਅਨ ਤੇ ਅਦਾਕਾਰ ਵੀਰ ਦਾਸ ਨੇ ਚੁੱਕਿਆ ਹੈ। ਉਸ ਨੇ ਸੋਸ਼ਲ ਮੀਡੀਆ ’ਤੇ...
ਆਸਕਰ ਵਰਗੇ ਕੌਮਾਂਤਰੀ ਫਿਲਮ ਪੁਰਸਕਾਰ ਸਮਾਗਮਾਂ ਵਾਂਗ ਭਾਰਤੀ ਫਿਲਮ ਸਮਾਗਮਾਂ ਵਿੱਚ ਪ੍ਰਮੁੱਖ ਅਦਾਕਾਰਾਂ ’ਤੇ ਤਨਜ਼ੀਆ ਟਿੱਪਣੀਆਂ ਨਾਲ ਭਰਪੂਰ ਮੇਜ਼ਬਾਨੀ ਦੇਖਣ ਨੂੰ ਕਿਉਂ ਨਹੀਂ ਮਿਲਦੀ। ਇਹ ਮਾਮਲਾ ਇਥੇ ਕਾਮੇਡੀਅਨ ਤੇ ਅਦਾਕਾਰ ਵੀਰ ਦਾਸ ਨੇ ਚੁੱਕਿਆ ਹੈ। ਉਸ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਫਿਲਮ ਇੰਡਸਟਰੀ ਵਿੱਚ ‘ਸਟਾਰ ਈਗੋ’ ( ਫਿਲਮ ਸਿਤਾਰਿਆਂ ਦੀ ਹਊਮੈ) ਅਤੇ ਦਬਦਬੇ ਕਾਰਨ ਭਾਰਤ ਵਿੱਚ ਅਜਿਹੇ ਫਾਰਮੈਟਾਂ ਨੂੰ ਚਲਾਉਣਾ ਮੁਸ਼ਕਲ ਹੈ। ਵੀਰ ਦਾਸ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਵਿਚਾਰ ਸਾਂਝੇ ਕੀਤੇ ਅਤੇ ਕਈ ਸਾਲਾਂ ਤੋਂ ਭਾਰਤੀ ਪੁਰਸਕਾਰ ਸ਼ੋਅ ਲਈ ਸਕ੍ਰਿਪਟ ਲਿਖਣ ਦੇ ਆਪਣੇ ਤਜ਼ਰਬੇ ’ਤੇ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਅਜਿਹੀ ਮੇਜ਼ਬਾਨੀ ਦਾ ਉਦੇਸ਼ ਇੱਕ ਕਾਮੇਡੀਅਨ ਨੂੰ ਸਮਾਗਮ ਦੌਰਾਨ ਮਸ਼ਹੂਰ ਹਸਤੀਆਂ ਨੂੰ ਹਲਕੀਆਂ ਚੋਭਾਂ ਲਾਉਣ (ਰੋਸਟ) ਦੀ ਆਗਿਆ ਦੇਣਾ ਹੁੰਦਾ ਹੈ ਪਰ ਭਾਰਤ ਕਿਸੇ ਵੱਡੇ ਫਿਲਮ ਪੁਰਸਕਾਰਾਂ ਲਈ ਅਜਿਹੀ ਸ਼ੈਲੀ ਦੀ ਮੇਜ਼ਬਾਨੀ ਕਿਉਂ ਨਹੀਂ ਕਰਦਾ? ਖੈਰ, ਇਹ ਸਵਾਲ ਉਸ ਵਿਅਕਤੀ ਨੇ ਉਠਾਏ ਹਨ ਜਿਸ ਨੇ ਪੰਜ ਸਾਲ ਕਈ ਭਾਰਤੀ ਪੁਰਸਕਾਰਾਂ ਲਈ ਸਕ੍ਰਿਪਟ ਲਿਖੀ ਹੈ। ਦਾਸ ਨੇ ਇਹ ਵੀ ਸਪਸ਼ਟ ਕੀਤਾ ਕਿ ਕਿਵੇਂ ‘ਸਟਾਰ ਈਗੋ’ ਅਤੇ ਫਿਲਮੀ ਸਨਅਤ ਵਿੱਚ ਲੜੀਵਾਰ ਗਤੀਸ਼ੀਲਤਾ ਭਾਰਤੀ ਪੁਰਸਕਾਰ ਸ਼ੋਅ ਦੌਰਾਨ ਅਜਿਹੇ ਚੁਟਕਲਿਆਂ ਨੂੰ ਚੁਣੌਤੀਪੂਰਨ ਬਣਾਉਂਦੀ ਹੈ। ਉਸ ਨੇ ਕਿਹਾ ਕਿ ਇੱਥੇ, ਸਟਾਰ ਈਗੋ ਕਿਸੇ ਵੀ ਵਿਅਕਤੀ ਨੂੰ ਮਜ਼ਾਕ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ ਜੋ ਉਨ੍ਹਾਂ ਦੇ ਪੱਧਰ ਤੋਂ ਹੇਠਾਂ ਹੈ। ਵੀਰ ਦਾਸ ਨੂੰ ਆਖਰੀ ਵਾਰ ਫਿਲਮ ‘ਹੈਪੀ ਪਟੇਲ’ ਵਿੱਚ ਦੇਖਿਆ ਗਿਆ ਸੀ। ਇਸ ਪ੍ਰਾਜੈਕਟ ਵਿੱਚ ਉਸ ਨੇ ਇੱਕ ਨਿਰਦੇਸ਼ਕ ਵਜੋਂ ਆਪਣੀ ਸ਼ੁਰੂਆਤ ਵੀ ਕੀਤੀ। ਇਹ ਫਿਲਮ ਆਮਿਰ ਖਾਨ ਪ੍ਰੋਡਕਸ਼ਨ ਦੇ ਬੈਨਰ ਹੇਠ ਆਮਿਰ ਖਾਨ ਦੁਆਰਾ ਬਣਾਈ ਗਈ ਸੀ ਅਤੇ ਇਸੇ ਸਾਲ 16 ਜਨਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ।

