ਬਜ਼ੁਰਗ ਬੌਲੀਵੁੱਡ ਅਦਾਕਾਰਾ ਸ਼ਬਾਨਾ ਆਜ਼ਮੀ ਅਤੇ ਗੀਤਕਾਰ ਤੇ ਸ਼ਾਇਰ ਜਾਵੇਦ ਅਖ਼ਤਰ ਨੇ ਅੱਜ ਆਪਣੇ ਫਿਲਮ ਇੰਡਸਟਰੀ ਦੇ ਦੋਸਤਾਂ, ਮਿੱਤਰਾਂ ਅਤੇ ਸਹਿਯੋਗੀਆਂ ਨਾਲ ਮੁੰਬਈ ਸਥਿਤ ਆਪਣੇ ਘਰ ਵਿੱਚ ਹੋਲੀ ਮਨਾਈ। ਇਸ ਤੋਂ ਪਹਿਲਾਂ ਜੋੜੇ ਨੇ ਹੋਲੀ ਦੇ ਜਸ਼ਨਾਂ ਸਬੰਧੀ ਸਮਾਗਮ ’ਚ ਸਾਰੇ ਸਾਥੀਆਂ ਦਾ ਸਵਾਗਤ ਕੀਤਾ। ਉਨ੍ਹਾਂ ਫਿਲਮ ਨਗਰੀ ਦੇ ਮੈਂਬਰਾਂ ਨਾਲ ਰੰਗਾਂ ਦੇ ਤਿਉਹਾਰ ਨੂੰ ਮਨਾਉਣ ਦੀ ਆਪਣੀ ਲੰਬੇ ਸਮੇਂ ਤੋਂ ਚਲੀ ਆ ਰਹੀ ਪਰੰਪਰਾ ਨੂੰ ਜਾਰੀ ਰੱਖਿਆ। ਸਮਾਗਮ ’ਚ ਇਸ ਜੋੜੇ ਨਾਲ ਹੋਲੀ ਮਨਾਉਣ ਲਈ ਬੌਲੀਵੁੱਡ ਦੀਆਂ ਪ੍ਰਮੁੱਖ ਹਸਤੀਆਂ ਸ਼ਾਮਲ ਹੋਈਆਂ। ਸਮਾਗਮ ਵਿੱਚ ਉਰਮਿਲਾ ਮਾਤੋਂਡਕਰ, ਰਿਚਾ ਚੱਢਾ, ਮਨੀਸ਼ ਮਲਹੋਤਰਾ, ਅਲੀ ਫਜ਼ਲ, ਦਿਵਿਆ ਦੱਤਾ, ਅੰਜਲੀ ਆਨੰਦ ਅਤੇ ਮੀਆਂਗ ਚਾਂਗ ਵਰਗੀਆਂ ਕਈ ਮਸ਼ਹੂਰ ਹਸਤੀਆਂ ਨੂੰ ਹੋਲੀ ਖੇਡਦੇ ਦੇਖਿਆ ਗਿਆ। ਇਹ ਇਕੱਠ ਸ਼ਬਾਨਾ ਆਜ਼ਮੀ ਦੇ ਮਰਹੂਮ ਪਿਤਾ ਤੇ ਪ੍ਰਸਿੱਧ ਸ਼ਾਇਰ ਕੈਫ਼ੀ ਆਜ਼ਮੀ ਦੇ ਘਰ ’ਚ ਹੋਇਆ। ਇਹ ਅਜਿਹਾ ਸਥਾਨ ਜੋ ਸਾਲਾਂ ਤੋਂ ਜੋੜੇ ਦੇ ਹੋਲੀ ਜਸ਼ਨਾਂ ਦਾ ਪ੍ਰਮਾਣ ਰਿਹਾ ਹੈ। ਇਥੇ ਦੱਸਣਯੋਗ ਹੈ ਪੱਛਮੀ ਭਾਰਤ ਦੇ ਕਈ ਰਾਜ, ਜਿਨ੍ਹਾਂ ਵਿੱਚ ਮੁੰਬਈ ਅਤੇ ਗੁਜਰਾਤ ਸ਼ਾਮਲ ਹਨ, ਨੇ ਅੱਜ ਮੰਗਲਵਾਰ 3 ਮਾਰਚ ਨੂੰ ਹੋਲੀ ਦੇ ਤਿਉਹਾਰ ਦੀ ਸ਼ੁਰੂਆਤ ਕੀਤੀ, ਜਦੋਂ ਕਿ ਉੱਤਰੀ ਭਾਰਤ ਵਿੱਚ ਕੱਲ੍ਹ 4 ਮਾਰਚ ਬੁੱਧਵਾਰ ਨੂੰ ਹੋਲੀ ਮਨਾਈ ਜਾਵੇਗੀ।
Advertisement
Mumbai: Bollywood actor Shabana Azmi and lyricist Javed Akhtar celebrate Holi with colours, in Mumbai, Tuesday, March 3, 2026. (PTI Photo)(PTI03_03_2026_000336B)
Advertisement
Advertisement
Advertisement
×

