DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

‘ਹੀਰੋ ਕੀ ਹੀਰੋਇਨ’ ਜਨਵਰੀ ਵਿੱਚ ਹੋਵੇਗੀ ਰਿਲੀਜ਼

ਏਕਤਾ ਆਰ ਕਪੂਰ ਅਤੇ ਅਮਰ ਬੁਟਾਲਾ ਵੱਲੋਂ ਦੀ ਫਿਲਮ ‘ਹੀਰੋ ਕੀ ਹੀਰੋਇਨ’ ਅਗਲੇ ਵਰ੍ਹੇ 7 ਜਨਵਰੀ ਨੂੰ ਰਿਲੀਜ਼ ਹੋਵੇਗੀ। ਫਿਲਮ ਡਰਾਉਣੀ ਕਹਾਣੀ ’ਤੇ ਅਧਾਰਿਤ ਹੈ, ਜਿਸ ’ਚ ਕਾਮੇਡੀ ਦਾ ਰੰਗ ਵੀ ਭਰਿਆ ਗਿਆ ਹੈ। ਇਹ ਫਿਲਮ ਸਾਜਿਦ ਖ਼ਾਨ ਨੇ ਨਿਰਦੇਸ਼ਿਤ...

  • fb
  • twitter
  • whatsapp
  • whatsapp
Advertisement

ਏਕਤਾ ਆਰ ਕਪੂਰ ਅਤੇ ਅਮਰ ਬੁਟਾਲਾ ਵੱਲੋਂ ਦੀ ਫਿਲਮ ‘ਹੀਰੋ ਕੀ ਹੀਰੋਇਨ’ ਅਗਲੇ ਵਰ੍ਹੇ 7 ਜਨਵਰੀ ਨੂੰ ਰਿਲੀਜ਼ ਹੋਵੇਗੀ। ਫਿਲਮ ਡਰਾਉਣੀ ਕਹਾਣੀ ’ਤੇ ਅਧਾਰਿਤ ਹੈ, ਜਿਸ ’ਚ ਕਾਮੇਡੀ ਦਾ ਰੰਗ ਵੀ ਭਰਿਆ ਗਿਆ ਹੈ। ਇਹ ਫਿਲਮ ਸਾਜਿਦ ਖ਼ਾਨ ਨੇ ਨਿਰਦੇਸ਼ਿਤ ਕੀਤੀ ਹੈ, ਜਦਕਿ ਇਸ ਨੂੰ ਬਾਲਾਜੀ ਟੈਲੀਫਿਲਮਜ਼ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ। ਫਿਲਮ ਦੀ ਪ੍ਰੋਡਿਊਸਰ ਸ਼ੋਭਾ ਕਪੂਰ, ਏਕਤਾ ਆਰ ਕਪੂਰ ਅਤੇ ਅਮਰ ਬੁਟਾਲਾ ਹਨ। ਏਕਤਾ ਕਪੂਰ ਨੇ ਇਸ ਤੋਂ ਪਹਿਲਾਂ ਕਈ ਡਰਾਉਣੀਆਂ ਤੇ ਕਾਮੇਡੀ ਆਧਾਰਿਤ ਫਿਲਮਾਂ ਬਣਾਈਆਂ ਹਨ, ਜਿਨ੍ਹਾਂ ਵਿੱਚ ਫਿਲਮ ‘ਭੂਤ ਬੰਗਲਾ’ ਵੀ ਸ਼ਾਮਲ ਹੈ। ‘ਹੀਰੋ ਕੀ ਹੀਰੋਇਨ’ ਰਾਹੀਂ ਅਦਾਕਾਰ ਗੋਵਿੰਦਾ ਦਾ ਪੁੱਤਰ ਯਸ਼ਵਰਧਨ ਆਹੂਜਾ ਬੌਲੀਵੁੱਡ ’ਚ ਪਾਰੀ ਦੀ ਸ਼ੁਰੂਆਤ ਕਰ ਰਿਹਾ ਹੈ, ਹਾਲਾਂਕਿ ਫਿਲਮ ’ਚ ਸੁਨੀਤਾ ਆਹੂਜਾ (ਯਸ਼ਵਰਧਨ ਦੀ ਮਾਂ) ਵੀ ਨਜ਼ਰ ਆਵੇਗੀ। ਫਿਲਮ ‘ਲਾਪਤਾ ਲੇਡੀਜ਼’ ਤੋਂ ਨਾਮ ਖੱਟਣ ਵਾਲੀ ਅਦਾਕਾਰਾ ਨਿਤਾਂਸ਼ੀ ਗੋਇਲ ਇਸ ਫਿਲਮ ’ਚ ਪ੍ਰਮੁੱਖ ਭੂਮਿਕਾ ’ਚ ਦਿਖਾਈ ਦੇਵੇਗੀ, ਜਦਕਿ ਜੇਮੀ ਲੀਵਰ, ਚੰਕੀ ਪਾਂਡੇ, ਬ੍ਰਿਜੇਂਦਰ ਕੱਲਾ ਤੇ ਸਿਮਰਤ ਕੌਰ ਰੰਧਾਵਾ ਵੀ ਨਜ਼ਰ ਦੇਣਗੇ।

Advertisement
Advertisement
×