ਅਦਾਕਾਰ ਰਾਹੁਲ ਰਾਏ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ’ਤੇ ਆਪਣੀ ਮੌਜੂਦਗੀ ਬਾਰੇ ਟਰੌਲ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੰਦਿਆਂ ਇਸ਼ਾਰਾ ਕੀਤਾ ਹੈ ਕਿ ਉਹ ਅਦਾਲਤੀ ਮਾਮਲਿਆਂ ਕਾਰਨ ਵਿੱਤੀ ਤੰਗੀ ਦਾ ਸਾਹਮਣਾ ਕਰ ਰਹੇ ਹਨ। ਰਾਹੁਲ ਰਾਏ, ਜੋ 1990 ਦੀ ਸੁਪਰਹਿੱਟ ਫਿਲਮ ‘ਆਸ਼ਿਕੀ’ ਨਾਲ ਰਾਤੋ-ਰਾਤ ਸਟਾਰ ਬਣ ਗਏ ਸਨ, ਪਿਛਲੇ ਕੁਝ ਦਿਨਾਂ ਤੋਂ ਕੰਟੈਂਟ ਕ੍ਰਿਏਟਰ ਨਾਲ ਆਪਣੀਆਂ ਵਾਇਰਲ ਹੋਈਆਂ ਵੀਡੀਓਜ਼ ਕਾਰਨ ਚਰਚਾ ਵਿੱਚ ਸਨ, ਜਿਸ ’ਤੇ ਕਈ ਲੋਕਾਂ ਨੇ ਟਿੱਪਣੀਆਂ ਕੀਤੀਆਂ ਸਨ। ਲੰਘੀ ਦੇਰ ਰਾਤ ਚੁੱਪ ਤੋੜਦਿਆਂ ਰਾਹੁਲ ਨੇ ਇੰਸਟਾਗ੍ਰਾਮ ’ਤੇ ਨੋਟ ਸਾਂਝਾ ਕੀਤਾ ਜਿਸ ਵਿੱਚ ਉਨ੍ਹਾਂ ਲਿਖਿਆ ਕਿ ਉਹ ਆਪਣਾ ਕੰਮ ਇਮਾਨਦਾਰੀ ਨਾਲ ਕਰਦੇ ਹਨ। ਉਨ੍ਹਾਂ ਖੁਲਾਸਾ ਕੀਤਾ ਕਿ ਉਨ੍ਹਾਂ ਕੋਲ ਕੁਝ ਕਾਨੂੰਨੀ ਮਾਮਲੇ ਹਨ ਜਿਨ੍ਹਾਂ ਦਾ ਭੁਗਤਾਨ ਕਰਨਾ ਬਾਕੀ ਹੈ ਅਤੇ ਇਹ ਮਾਮਲੇ ਉਨ੍ਹਾਂ ਨੂੰ ਬਰੇਨ ਸਟ੍ਰੋਕ ਹੋਣ ਤੋਂ ਪਹਿਲਾਂ ਦੇ ਹਨ। ਉਨ੍ਹਾਂ ਮਜ਼ਾਕ ਉਡਾਉਣ ਵਾਲਿਆਂ ਨੂੰ ਕਿਹਾ ਕਿ ਜੇ ਕੋਈ ਉਨ੍ਹਾਂ ਦੀ ਸਾਦਗੀ ਜਾਂ ਸੰਘਰਸ਼ ਦਾ ਮਜ਼ਾਕ ਉਡਾਉਂਦਾ ਹੈ ਤਾਂ ਇਹ ਉਸ ਵਿਅਕਤੀ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਜੇ ਲੋਕ ਸੱਚਮੁੱਚ ਫਿਕਰਮੰਦ ਹਨ ਤਾਂ ਉਨ੍ਹਾਂ ਨੂੰ ਮਜ਼ਾਕ ਉਡਾਉਣ ਦੀ ਥਾਂ ਵਧੀਆ ਕੰਮ ਲੱਭਣ ਵਿੱਚ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਉਹ ਆਪਣੇ ਕੇਸਾਂ ਦੇ ਪੈਸੇ ਭਰ ਸਕਣ। ਉਹ ਉਦੋਂ ਤੱਕ ਕੰਮ ਕਰਨਾ ਚਾਹੁੰਦੇ ਹਨ ਜਦੋਂ ਤੱਕ ਜਿਊਂਦੇ ਹਨ। ਅਨੁਪਮ ਖੇਰ ਨੇ ਉਨ੍ਹਾਂ ਨੂੰ ਸਭ ਤੋਂ ਬਿਹਤਰੀਨ ਦੱਸਿਆ, ਜਦਕਿ ਸੋਨੂੰ ਸੂਦ ਅਤੇ ਫਰਾਹ ਖਾਨ ਨੇ ਵੀ ਉਨ੍ਹਾਂ ਦਾ ਹੌਸਲਾ ਵਧਾਇਆ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

