‘ਹਨੂੰਮਾਨ ਅੰਸ਼’ 11 ਨੂੰ ਕੌਮਾਂਤਰੀ ਪੱਧਰ ’ਤੇ ਰਿਲੀਜ਼ ਹੋਵੇਗੀ
ਸ੍ਰੀ ਨੀਬ ਕਰੋੜੀ ਬਾਬਾ ਦੇ ਜੀਵਨ ਅਤੇ ਵਿਰਾਸਤ ਤੋਂ ਪ੍ਰੇਰਿਤ ਫਿਲਮ ‘ਹਨੂੰਮਾਨ ਅੰਸ਼’ 11 ਸਤੰਬਰ ਨੂੰ ਕੌਮਾਂਤਰੀ ਪੱਧਰ ’ਤੇ ਰਿਲੀਜ਼ ਕੀਤੀ ਜਾਵੇਗੀ। ਇਸ ਦੀ ਵਿਦੇਸ਼ੀ ਜ਼ਿੰਮੇਵਾਰੀ ‘ਹੋਮਬਾਲੇ ਫਿਲਮਜ਼’ ਨੇ ਸੰਭਾਲੀ ਹੈ। ਵਿਸ਼ਾਲ ਚਤੁਰਵੇਦੀ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਇਹ ਫਿਲਮ ਨੀਬ...
ਸ੍ਰੀ ਨੀਬ ਕਰੋੜੀ ਬਾਬਾ ਦੇ ਜੀਵਨ ਅਤੇ ਵਿਰਾਸਤ ਤੋਂ ਪ੍ਰੇਰਿਤ ਫਿਲਮ ‘ਹਨੂੰਮਾਨ ਅੰਸ਼’ 11 ਸਤੰਬਰ ਨੂੰ ਕੌਮਾਂਤਰੀ ਪੱਧਰ ’ਤੇ ਰਿਲੀਜ਼ ਕੀਤੀ ਜਾਵੇਗੀ। ਇਸ ਦੀ ਵਿਦੇਸ਼ੀ ਜ਼ਿੰਮੇਵਾਰੀ ‘ਹੋਮਬਾਲੇ ਫਿਲਮਜ਼’ ਨੇ ਸੰਭਾਲੀ ਹੈ। ਵਿਸ਼ਾਲ ਚਤੁਰਵੇਦੀ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਇਹ ਫਿਲਮ ਨੀਬ ਕਰੋੜੀ ਬਾਬਾ ਦੇ ਜੀਵਨ ਅਤੇ ਸਿੱਖਿਆਵਾਂ ‘ਤੇ ਅਧਾਰਤ ਹੈ, ਜਿਨ੍ਹਾਂ ਨੂੰ ‘ਮਹਾਰਾਜ ਜੀ’ ਵਜੋਂ ਵੀ ਜਾਣਿਆ ਜਾਂਦਾ ਹੈ। ਪ੍ਰੈਸ ਰਿਲੀਜ਼ ਅਨੁਸਾਰ ਸ਼ਰਧਾਲੂ ਉਨ੍ਹਾਂ ਨੂੰ ਭਗਵਾਨ ਹਨੂੰਮਾਨ ਦੇ ਅਵਤਾਰ ਵਜੋਂ ਮੰਨਦੇ ਹਨ ਅਤੇ ਉਹ ਪਿਆਰ, ਸ਼ਰਧਾ ਤੇ ਸੇਵਾ ’ਤੇ ਕੇਂਦਰਿਤ ਆਪਣੀਆਂ ਸਿੱਖਿਆਵਾਂ ਲਈ ਜਾਣੇ ਜਾਂਦੇ ਸਨ। ਭਾਰਤ ਵਿੱਚ ਪਹਿਲਾਂ ਹੀ ਰਿਲੀਜ਼ ਹੋ ਚੁੱਕੀ ਇਹ ਫਿਲਮ ਦੇਸ਼ ਵਿੱਚ ਸਿਨੇਮਾਘਰਾਂ ਵਿੱਚ ਪ੍ਰਦਰਸ਼ਿਤ ਹੋਣ ਤੋਂ ਬਾਅਦ ਹੁਣ ਵਿਦੇਸ਼ੀ ਦਰਸ਼ਕਾਂ ਤੱਕ ਪਹੁੰਚੇਗੀ। ਹੋਮਬਾਲੇ ਫਿਲਮਜ਼ ਨੇ ਸੋਸ਼ਲ ਮੀਡੀਆ ’ਤੇ ਫਿਲਮ ਦੀ ਕੌਮਾਂਤਰੀ ਪੱਧਰ ’ਤੇ ਵੰਡ ਬਾਰੇ ਐਲਾਨ ਕਰਦਿਆਂ ਕਿਹਾ, ‘‘ਸਾਨੂੰ ਕੌਮਾਂਤਰੀ ਦਰਸ਼ਕਾਂ ਤੱਕ ਪਹੁੰਚਾਉਣ ’ਤੇ ਮਾਣ ਹੈ। ਮਹਾਰਾਜ ਜੀ ਦੀ ਅਧਿਆਤਮਿਕ ਯਾਤਰਾ ਦੁਨੀਆ ਤੱਕ ਪਹੁੰਚ ਰਹੀ ਹੈ, ਕਿਉਂਕਿ ਇਹ 11 ਸਤੰਬਰ ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋ ਰਹੀ ਹੈ।’’ ‘ਹਨੂੰਮਾਨ ਅੰਸ਼’ ਨੇ ਭਾਰਤ ਦੇ ਸਿਨੇਮਾਘਰਾਂ ਵਿੱਚ ਲੰਬੇ ਸਮੇਂ ਤੱਕ ਚੱਲਣ ਦਾ ਰਿਕਾਰਡ ਵੀ ਬਣਾਇਆ ਹੈ। ਨੀਬ ਕਰੋੜੀ ਬਾਬਾ ਦੀ ਕਹਾਣੀ ਨੇ ਭਾਰਤ ਤੋਂ ਬਾਹਰ ਵੀ ਲੋਕਾਂ ਦਾ ਧਿਆਨ ਖਿੱਚਿਆ ਹੈ ਅਤੇ ਕਈ ਕੌਮਾਂਤਰੀ ਸ਼ਖਸੀਅਤਾਂ ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਅਧਿਆਤਮਿਕ ਵਿਰਾਸਤ ਨਾਲ ਜੁੜੀਆਂ ਰਹੀਆਂ ਹਨ। -ਏਐਨਆਈ

