DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

‘ਹਨੂੰਮਾਨ ਅੰਸ਼’ ਦੀ ਕਮਾਈ 100 ਕਰੋੜ ਤੋਂ ਟੱਪੀ

ਅਧਿਆਤਮਕ ਆਗੂ ਨੀਮ ਕਰੋਲੀ ਬਾਬਾ ਦੇ ਜੀਵਨ ਅਤੇ ਸਿੱਖਿਆਵਾਂ ’ਤੇ ਆਧਾਰਿਤ ਫਿਲਮ ‘ਹਨੂੰਮਾਨ ਅੰਸ਼’ ਨੇ ਟਿਕਟ ਖਿੜਕੀ ’ਤੇ 100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਇਸ ਫਿਲਮ ਦੇ ਨਿਰਦੇਸ਼ਕ ਵਿਸ਼ਾਲ ਚਤੁਰਵੇਦੀ ਹਨ ਤੇ ਇਹ ਇਕ ਨੌਜਵਾਨ ਲਕਸ਼ਮੀਨਾਰਾਇਣ...

  • fb
  • twitter
  • whatsapp
  • whatsapp
Advertisement

ਅਧਿਆਤਮਕ ਆਗੂ ਨੀਮ ਕਰੋਲੀ ਬਾਬਾ ਦੇ ਜੀਵਨ ਅਤੇ ਸਿੱਖਿਆਵਾਂ ’ਤੇ ਆਧਾਰਿਤ ਫਿਲਮ ‘ਹਨੂੰਮਾਨ ਅੰਸ਼’ ਨੇ ਟਿਕਟ ਖਿੜਕੀ ’ਤੇ 100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਇਸ ਫਿਲਮ ਦੇ ਨਿਰਦੇਸ਼ਕ ਵਿਸ਼ਾਲ ਚਤੁਰਵੇਦੀ ਹਨ ਤੇ ਇਹ ਇਕ ਨੌਜਵਾਨ ਲਕਸ਼ਮੀਨਾਰਾਇਣ ਦੀ ਕਹਾਣੀ ਨੂੰ ਬਿਆਨ ਕਰਦੀ ਹੈ, ਜੋ ਆਪਣੀ ਮਾਂ ਦੀ ਮੌਤ ਤੋਂ ਬਾਅਦ ਰੱਬ ਦੀ ਭਾਲ ਵਿੱਚ ਅਧਿਆਤਮਕ ਯਾਤਰਾ ’ਤੇ ਨਿਕਲਦਾ ਹੈ। ਜਿਵੇਂ-ਜਿਵੇਂ ਉਹ ਜ਼ਿੰਦਗੀ, ਮੌਤ ਅਤੇ ਮਨੁੱਖੀ ਦੁੱਖਾਂ ਦੇ ਜਵਾਬ ਲੱਭਣ ਲਈ ਉੱਤਰੀ ਭਾਰਤ ਵਿੱਚ ਸਫ਼ਰ ਕਰਦਾ ਹੈ, ਉਹ ਆਖ਼ਰਕਾਰ ਸੰਤ ਨੀਮ ਕਰੋਲੀ ਬਾਬਾ ਵਿੱਚ ਤਬਦੀਲ ਹੋ ਜਾਂਦਾ ਹੈ, ਜਿਨ੍ਹਾਂ ਦੀਆਂ ਸਿੱਖਿਆਵਾਂ ਨੇ ਅਣਗਿਣਤ ਜ਼ਿੰਦਗੀਆਂ ’ਤੇ ਅਸਰ ਪਾਇਆ। ਇਸ ਵਿੱਚ ਸ਼ੋਭਿਨਾ ਸਤਿਆ ਮੁੱਖ ਭੂਮਿਕਾ ਵਿੱਚ ਹਨ, ਜਦਕਿ ਉਨ੍ਹਾਂ ਦੇ ਨਾਲ ਵਿਹਾਨ ਸ਼ੇਡਗੇ, ਚੰਦਨ ਕੇ ਆਨੰਦ, ਪੂਰਨਿਮਾ ਤਿਵਾੜੀ, ਅਨਿਲ ਰਸਤੋਗੀ, ਗੁਲਸ਼ਨ ਪਾਂਡੇ ਅਤੇ ਭਗਵਾਨ ਦਾਸ ਸਮੇਤ ਹੋਰ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਵਪਾਰਕ ਟਰੈਕਿੰਗ ਵੈੱਬਸਾਈਟ ‘ਸੈਕਨਿਲਕ’ ਅਨੁਸਾਰ, ਫ਼ਿਲਮ ਨੇ ਘਰੇਲੂ ਟਿਕਟ ਖਿੜਕੀ ’ਤੇ 124.70 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਹ ਫ਼ਿਲਮ, 7 ਅਗਸਤ ਨੂੰ ਭਾਰਤੀ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਸ਼ੁਰੂਆਤ ਵਿੱਚ ਇਹ ਟਿਕਟ ਖਿੜਕੀ ’ਤੇ ਸੁਸਤ ਰਹੀ ਪਰ ਬਾਅਦ ਵਿੱਚ ਇਸ ਨੇ ਜ਼ੋਰ ਫੜ ਲਿਆ।

Advertisement
Advertisement
×