ਜੋੜ ਮੇਲੇ ’ਤੇ ਵਿਸ਼ੇਸ਼

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਅੰਗਰੇਜ਼ ਸਿੰਘ ਵਿੱਕੀ

ਬਠਿੰਡਾ ਜ਼ਿਲ੍ਹੇ ਦੀ ਧਰਤੀ ਨੂੰ ਦਸਵੇਂ ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਹੋਣ ਦਾ ਮਾਣ ਪ੍ਰਾਪਤ ਹੈ। ਬਠਿੰਡਾ-ਬੀਕਾਨੇਰ ਰੇਲਵੇ ਮਾਰਗ ’ਤੇ ਬਠਿੰਡਾ ਤੋਂ 17 ਕਿਲੋਮੀਟਰ ਦੂਰ ਸਥਿਤ ਸੰਗਤ ਮੰਡੀ ਤੋਂ 3 ਕਿਲੋਮੀਟਰ ਦੂਰ ਪੱਛਮ ਵਿੱਚ ਵਸਦਾ ਪਿੰਡ ਕੋਟਗੁਰੂ (ਗੁਰੂਕੇ) ਹੈ। ਇਸ ਪਿੰਡ ਦੇ ਜ਼ਿਆਦਾਤਰ ਲੋਕ ਖੇਤੀਬਾੜੀ ਕਰਦੇ ਹਨ। ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦਾ ਇਹ ਪਿੰਡ ਕੋਟਗੁਰੂ ਗੋਬਿੰਦ ਸਿੰਘ ਮਾਰਗ ’ਤੇ ਸਥਿਤ ਹੈ। ਗੁਰੂ ਗੋਬਿੰਦ ਸਿੰਘ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਮਗਰੋਂ ਖਿਦਰਾਣੇ ਦੀ ਢਾਬ (ਸ੍ਰੀ ਮੁਕਤਸਰ ਸਾਹਿਬ ) ਤੋਂ ਬਾਅਦ ਮਾਲਵੇ ਦੇ ਵੱਖ-ਵੱਖ ਪਿੰਡਾਂ ਵਿੱਚੋਂ ਦੀ ਹੁੰਦੇ ਹੋੲੇ ਪਿੰਡ ਕੋਟਗੁਰੂ ਦੀ ਜ਼ਮੀਨ/ਧਰਤੀ ’ਤੇ ਜੇਠ ਦੇ ਮਹੀਨੇ 1706 ਈਸਵੀ ਨੂੰ ਪਹੁੰਚ ਕੇ ਪਿੰਡ ਕੋਟਗੁਰੂ ਦੀ ਧਰਤੀ ਨੂੰ ਸਦਾ ਲਈ ਪਵਿੱਤਰ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਇੱਥੇ ਇੱਕ ਰਾਤ ਵਿਸ਼ਰਾਮ ਕਰਨ ਮਗਰੋਂ ਅਗਲੇ ਦਿਨ ਇਥੋਂ ਪਿੰਡ ਜੱਸੀ ਬਾਗ ਵਾਲੀ ਲਈ ਰਵਾਨਾ ਹੋ ਗੲੇ ਸਨ। ਜੱਸੀ ਬਾਗ ਵਾਲੀ ਤੋਂ ਬਾਅਦ ਪਿੰਡ ਪੱਕਾ ਕਲਾਂ ਆਦਿ ਪਿੰਡਾਂ ’ਚੋਂ ਦੀ ਹੁੰਦੇ ਹੋੲੇ ਗੁਰੂ ਸਾਹਿਬ ਤਲਵੰਡੀ ਸਾਬੋ (ਦਮਦਮਾ ਸਾਹਿਬ) ਪਹੁੰਚੇ ਸਨ। ਪਿੰਡ ਕੋਟਗੁਰੂ ਦੀ ਜਿਸ ਜਗ੍ਹਾ ਨੂੰ ਗੁਰੂ ਗੋਬਿੰਦ ਸਿੰਘ ਨੇ ਆਪਣੇ ਚਰਨਾਂ ਨਾਲ ਪਵਿੱਤਰ ਕੀਤਾ ਸੀ, ਉਸ ਅਸਥਾਨ ’ਤੇ ਹੁਣ ਗੁਰਦੁਆਰਾ ਬਣਿਆ ਹੋਇਆ ਹੈ। ਪਿੰਡੋਂ ਬਾਹਰ ਖੇਤਾਂ ਵਿੱਚ ਬਣੇ ਇਸ ਗੁਰਦੁਆਰੇ ਦਾ ਦ੍ਰਿਸ਼ ਬਹੁਤ ਹੀ ਦਿਲਚਸਪ ਨਜ਼ਾਰਾ ਪੇਸ਼ ਕਰਦਾ ਪ੍ਰਤੀਤ ਹੁੰਦਾ ਹੈ। ਜਿਸ ਵੇਲੇ ਗੁਰੂ ਗੋਬਿੰਦ ਸਿੰਘ ਇਸ ਅਸਥਾਨ ’ਤੇ ਪਹੁੰਚੇ ਸਨ, ਉਸ ਸਮੇਂ ਇੱਥੇ ਰੋਹੀ ਬੀਆਬਾਨ ਸੀ ਤੇ ਇੱਕ ਬਹੁਤ ਵੱਡੀ ਝਿੜੀ (ਦਰੱਖਤਾਂ ਦਾ ਝੁੰਡ ) ਸੀ। ਇਸ ਝਿੜੀ ਦੇ ਵਿਚਕਾਰ ਇੱਕ ਪਾਣੀ ਵਾਲੀ ਛਪੜੀ ਵੀ ਮੌਜੂਦ ਸੀ। ਇੱਥੇ ਪਹੁੰਚਣ ਮਗਰੋਂ ਜਿਸ ਜੰਡ ਦੇ ਦਰੱਖਤ ਨਾਲ ਗੁਰੂ ਗੋਬਿੰਦ ਸਿੰਘ ਨੇ ਆਪਣਾ ਘੋੜਾ ਬੰਨ੍ਹਿਆ ਸੀ, ਉਸ ਜੰਡ ਦੇ ਦਰੱਖਤ ਦੀ ਕੁੱਝ ਕੁ ਹੋਂਦ ਅੱਜ ਵੀ ਇਥੇ ਮੌਜੂਦ ਹੈ। ਕਿਸੇ ਸਮੇਂ ਰੋਹੀ ਬੀਆਬਾਨ ਇਸ ਜਗ੍ਹਾ ’ਤੇ ਹੁਣ ਚਾਰੇ ਪਾਸੇ ਹਰਿਆਲੀ ਛਾਈ ਹੋਈ ਹੈ। ਇਸ ਰਮਣੀਕ ਸਥਾਨ ਲਈ ਹਰ ਕਿਸੇ ਦਾ ਮਨ ਮੱਲੋ-ਮੱਲੀ ਖਿੱਚਿਆ ਜਾਂਦਾ ਹੈ।

ਗੁਰਦੁਆਰੇ ਦੇ ਵਿਹੜੇ ਵਿੱਚ ਸਰੋਵਰ ਬਣਿਆ ਹੋਇਆ ਹੈ। ਪਿੰਡ ਕੋਟਗੁਰੂ ਦੇ ਇਸ ਇਤਿਹਾਸਕ ਗੁਰਦੁਆਰੇ ਦੀ ਕਾਰ ਸੇਵਾ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਨੇ ਬਾਬਾ ਅਜੈਬ ਸਿੰਘ ਦੇ ਸਪੁਰਦ ਕਰਕੇ ਅੱਜ ਤੋਂ ਕਈ ਸਾਲ ਪਹਿਲਾਂ ਸ਼ੁਰੂ ਕਰਵਾਈ ਸੀ, ਜੋ ਹਾਲੇ ਵੀ ਨਿਰੰਤਰ ਜਾਰੀ ਹੈ। ਇਸ ਸਮੇਂ ਇਸ ਇਤਿਹਾਸਕ ਗੁਰਦੁਆਰੇ ਦੀ ਕਾਰ ਸੇਵਾ ਬਾਬਾ ਚਰਨਜੀਤ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੀ ਹੈ।

ਇਥੇ ਅਕਸਰ ਹੀ ਧਾਰਮਿਕ ਤੇ ਹੋਰ ਸਮਾਜਿਕ ਸਮਾਗਮ ਹੁੰਦੇ ਰਹਿੰਦੇ ਹਨ। ਬਲਾਕ ਸੰਗਤ ਦੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਹਰ ਸਾਲ ਜੋੜ ਮੇਲੇ ਸਮੇਂ ਡਾ. ਗੁਰਦੀਪ ਸਿੰਘ ਘੁੱਦਾ ਦੀ ਯੋਗ ਅਗਵਾਈ ਹੇਠ ਖੂਨਦਾਨ ਕੈਂਪ ਵੀ ਲਾਇਆ ਜਾਂਦਾ ਹੈ। ਹਰ ਸਾਲ ਮਾਰਚ ਦੇ ਮਹੀਨੇ ਇਸ ਇਤਿਹਾਸਕ ਗੁਰਦੁਆਰੇ ਵਿੱਚ ਜੋੜ ਮੇਲਾ ਲੱਗਦਾ ਹੈ, ਜਿੱਥੇ ਵੱਡੀ ਤਾਦਾਦ ਵਿੱਚ ਸੰਗਤ ਇੱਥੇ ਨਤਮਸਤਕ ਹੋਣ ਲਈ ਪੁੱਜਦੀ ਹੈ।

ਸੰਪਰਕ: 98888-70822

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All