DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਗੁਲਜ਼ਾਰ ਨੇ ਨਵੀਂ ਪੀੜ੍ਹੀ ਦੇ ਦਿਲ ’ਚ ਥਾਂ ਬਣਾਈ: ਮੇਘਨਾ

ਫਿਲਮ ਨਿਰਮਾਤਾ-ਨਿਰਦੇਸ਼ਕ ਮੇਘਨਾ ਗੁਲਜ਼ਾਰ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਪਿਤਾ ਗੁਲਜ਼ਾਰ ਦੀ ਆਪਣੇ ਆਪ ਨੂੰ ਲਗਾਤਾਰ ਢਾਲਣ ਤੇ ਵਰਤਮਾਨ ਮੁਤਾਬਕ ਗੱਲ ਕਰਨ ਦੀ ਯੋਗਤਾ ਨੇ ਹੀ ਉਨ੍ਹਾਂ ਦੀ ਕਵਿਤਾ ਅਤੇ ਗੀਤਾਂ ਨੂੰ ਨੌਜਵਾਨ ਪੀੜ੍ਹੀ ’ਚ ਨਵਾਂ ਦਰਸ਼ਕ ਵਰਗ ਲੱਭਣ...

  • fb
  • twitter
  • whatsapp
  • whatsapp
Advertisement

ਫਿਲਮ ਨਿਰਮਾਤਾ-ਨਿਰਦੇਸ਼ਕ ਮੇਘਨਾ ਗੁਲਜ਼ਾਰ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਪਿਤਾ ਗੁਲਜ਼ਾਰ ਦੀ ਆਪਣੇ ਆਪ ਨੂੰ ਲਗਾਤਾਰ ਢਾਲਣ ਤੇ ਵਰਤਮਾਨ ਮੁਤਾਬਕ ਗੱਲ ਕਰਨ ਦੀ ਯੋਗਤਾ ਨੇ ਹੀ ਉਨ੍ਹਾਂ ਦੀ ਕਵਿਤਾ ਅਤੇ ਗੀਤਾਂ ਨੂੰ ਨੌਜਵਾਨ ਪੀੜ੍ਹੀ ’ਚ ਨਵਾਂ ਦਰਸ਼ਕ ਵਰਗ ਲੱਭਣ ਵਿੱਚ ਮਦਦ ਕੀਤੀ ਹੈ। ਪਟਕਥਾ ਲੇਖਕ ਅਤੇ ਕਈ ਸ਼ਲਾਘਾਯੋਗ ਫਿਲਮਾਂ ਦੇ ਨਿਰਦੇਸ਼ਕ ਵਜੋਂ ਆਪਣੇ ਕੰਮ ਤੋਂ ਇਲਾਵਾ, ਗੁਲਜ਼ਾਰ ਨੇ ਸੱਤ ਦਹਾਕਿਆਂ ਤੋਂ ਵੱਧ ਦੇ ਆਪਣੇ ਕਰੀਅਰ ਵਿੱਚ ਅਣਗਿਣਤ ਪ੍ਰਸਿੱਧ ਗੀਤ ਲਿਖੇ ਹਨ। ਉਨ੍ਹਾਂ ਦੇ ਲਿਖੇ ਕੁਝ ਹਿੱਟ ਗੀਤਾਂ ਵਿੱਚ ਫਿਲਮ ‘ਆਨੰਦ’ ਦਾ ‘ਮੈਨੇ ਤੇਰੇ ਲੀਏ’, ’ਮਾਸੂਮ’ ਦਾ ‘ਤੁਝਸੇ ਨਾਰਾਜ਼ ਨਹੀਂ ਜ਼ਿੰਦਗੀ’, ਫਿਲਮ ‘ਇਜਾਜ਼ਤ’ ਦਾ ‘ਮੇਰਾ ਕੁਛ ਸਾਮਾਨ’, ‘ਆਂਧੀ’ ਦਾ ‘ਤੇਰੇ ਬਿਨਾ ਜ਼ਿੰਦਗੀ ਸੇ ਕੋਈ’, ਫਿਲਮ ‘ਦਿਲ ਸੇ..’ ਦਾ ‘ਛਈਆਂ ਛਈਆਂ’ ਅਤੇ ‘ਗੁਰੂ’ ਫਿਲਮ ਦਾ ‘ਏ ਹੈਰਤੇ’ ਵਰਗੇ ਗੀਤ ਸ਼ਾਮਲ ਹਨ। ਉਨ੍ਹਾਂ ਦੇ ਗੀਤਾਂ, ਕਵਿਤਾਵਾਂ ਅਤੇ ਬੋਲਾਂ ਨੂੰ ਸੋਸ਼ਲ ਮੀਡੀਆ ’ਤੇ ਵੀ ਨਵਾਂ ਜੀਵਨ ਮਿਲਿਆ ਹੈ। ਉਨ੍ਹਾਂ ਦੇ ਸ਼ੇਅਰ ਅਕਸਰ ਇੰਸਟਾਗ੍ਰਾਮ ਦੀਆਂ ਰੀਲਾਂ ’ਤੇ ਦਿਖਾਈ ਦਿੰਦੇ ਹਨ, ਜਿਸ ਨੂੰ ਮੇਘਨਾ ਨੇ ਬਹੁਤ ਚੰਗਾ ਦੱਸਿਆ ਹੈ। ਮੇਘਨਾ ਨੇ ਦੱਸਿਆ, ‘‘ਉਨ੍ਹਾਂ ਨੂੰ ਉਸ ਪੀੜ੍ਹੀ ਵੱਲੋਂ ਦੁਬਾਰਾ ਖੋਜਿਆ ਗਿਆ ਹੈ ਜੋ ਸ਼ਾਇਦ ਕਵਿਤਾ ਨੂੰ ਉਂਨਾ ਪ੍ਰੇਮ ਨਹੀਂ ਕਰਦੀ, ਪਰ ਇਹ ਜਜ਼ਬਾਤ ਅਤੇ ਸ਼ਬਦ ਹੀ ਹਨ ਜੋ ਉਨ੍ਹਾਂ ਦੇ ਦਿਲ ਨੂੰ ਐਨਾ ਛੂਹ ਲੈਂਦੇ ਹਨ ਕਿ ਉਹ ਅਖ਼ੀਰ ਉਨ੍ਹਾਂ ਨੂੰ ਆਪਣੀਆਂ ਰੀਲਾਂ ਵਿੱਚ ਪਾਉਂਦੇ ਹਨ।’’ ਮੇਘਨਾ ਗੁਲਜ਼ਾਰ ਨੇ ਕਿਹਾ ਕਿ ਉਨ੍ਹਾਂ ਲਗਾਤਾਰ ਉਸ ਸਮੇਂ ਦੇ ਸ਼ਬਦਾਂ ਵਿੱਚ ਗੱਲ ਕੀਤੀ ਹੈ ਜਿਸ ਵਿੱਚ ਉਹ ਰਹਿ ਰਹੇ ਸਨ। ਨਿਰਦੇਸ਼ਕਾ ਨੇ ਹੋਰ ਕਿਹਾ ਕਿ ਉਨ੍ਹਾਂ ਦੇ ਪਿਤਾ ਦਾ ਦਰਸ਼ਕਾਂ ਨਾਲ ਵੱਖਰੀ ਕਿਸਮ ਦਾ ਰਿਸ਼ਤਾ ਹੈ। ਲੋਕਾਂ ਨੂੰ ਲੱਗਦਾ ਹੈ ਕਿ ਉਹ ਉਨ੍ਹਾਂ ਨੂੰ ਜਾਣਦੇ ਹਨ, ਅਤੇ ਇਹ ਪਛਾਣ ਬਹੁਤ ਖ਼ਾਸ ਹੈ। ਗੁਲਜ਼ਾਰ (92) ਨੇ ਮੇਘਨਾ ਦੀ ਪਹਿਲੀ ਫਿਲਮ ‘ਫ਼ਿਲਹਾਲ’ ਤੋਂ ਲੈ ਕੇ ‘ਤਲਵਾਰ’, ‘ਰਾਜ਼ੀ’, ‘ਛਪਾਕ’ ਅਤੇ ‘ਸੈਮ ਬਹਾਦੁਰ’ ਅਤੇ ਹੁਣ ਉਨ੍ਹਾਂ ਦੀ ਨਵੀਂ ਫਿਲਮ ‘ਦਾਇਰਾ’ ਤੱਕ ਦੇ ਸਾਰੇ ਪ੍ਰਾਜੈਕਟਾਂ ਵਿੱਚ ਗੀਤਕਾਰ ਵਜੋਂ ਆਪਣਾ ਰੋਲ ਅਦਾ ਕੀਤਾ ਹੈ।

Advertisement
Advertisement
×