DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੋਵਿੰਦਾ ਨੇ ਆਪਣੇ ਵਿਆਹ ਦੇ ਟੁੱਟਣ ਬਾਰੇ ਚੁੱਪ ਤੋੜੀ

ਗੋਵਿੰਦਾ ਅਤੇ ਉਸ ਦੀ ਪਤਨੀ ਸੁਨੀਤਾ ਅਹੂਜਾ ਵਿਚਾਲੇ ਚੱਲ ਰਹੀਆਂ ਖਟਾਸ ਭਰੀਆਂ ਖਬਰਾਂ ਬਾਰੇ ਬੌਲੀਵੁੱਡ ਅਦਾਕਾਰ ਨੇ ਆਖ਼ਿਰਕਾਰ ਪਹਿਲੀ ਵਾਰ ਚੁੱਪ ਤੋੜੀ ਹੈ। ਕਈ ਮਹੀਨਿਆਂ ਤੋਂ ਉਸ ਦੇ ਵਿਆਹ ਦੇ ਟੁੱਟਣ ਦੀਆਂ ਖ਼ਬਰਾਂ ਆ ਰਹੀਆਂ ਸਨ। ਕਈ ਸੋਚਦੇ ਹਨ ਕਿ...

  • fb
  • twitter
  • whatsapp
  • whatsapp
Advertisement

ਗੋਵਿੰਦਾ ਅਤੇ ਉਸ ਦੀ ਪਤਨੀ ਸੁਨੀਤਾ ਅਹੂਜਾ ਵਿਚਾਲੇ ਚੱਲ ਰਹੀਆਂ ਖਟਾਸ ਭਰੀਆਂ ਖਬਰਾਂ ਬਾਰੇ ਬੌਲੀਵੁੱਡ ਅਦਾਕਾਰ ਨੇ ਆਖ਼ਿਰਕਾਰ ਪਹਿਲੀ ਵਾਰ ਚੁੱਪ ਤੋੜੀ ਹੈ। ਕਈ ਮਹੀਨਿਆਂ ਤੋਂ ਉਸ ਦੇ ਵਿਆਹ ਦੇ ਟੁੱਟਣ ਦੀਆਂ ਖ਼ਬਰਾਂ ਆ ਰਹੀਆਂ ਸਨ। ਕਈ ਸੋਚਦੇ ਹਨ ਕਿ ਉਨ੍ਹਾਂ ਦਾ ਰਿਸ਼ਤਾ ਕਿਸ ਪਾਸੇ ਵੱਲ ਜਾ ਰਿਹਾ ਹੈ। ਹੁਣ ਗੋਵਿੰਦਾ ਨੇ ਚੁੱਪ ਤੋੜਦਿਆਂ ਆਪਣੀ ਹੱਡਬੀਤੀ ਦੱਸੀ। ਇਸ ਖ਼ਬਰ ਏਜੰਸੀ ਨਾਲ ਗੱਲ ਕਰਦਿਆਂ ਗੋਵਿੰਦਾ ਨੇ ਕਿਹਾ ਕਿ ਉਸ ਨੇ ਹੁਣ ਬੋਲਣ ਦਾ ਫ਼ੈਸਲਾ ਇਸ ਲਈ ਕੀਤਾ ਕਿਉਂਕਿ ਚੁੱਪ ਰਹਿਣ ਕਾਰਨ ਉਹ ਕਮਜ਼ੋਰ ਨਜ਼ਰ ਆ ਰਿਹਾ ਸੀ ਅਤੇ ਲੋਕਾਂ ਦੇ ਮਨਾਂ ਵਿੱਚ ਉਸ ਬਾਰੇ ਗ਼ਲਤ ਅਕਸ ਬਣ ਰਿਹਾ ਸੀ। ਪਰਦੇ ਪਿੱਛੇ ਕੀ ਚੱਲ ਰਿਹਾ ਹੈ, ਬਾਰੇ ਗੱਲ ਕਰਦਿਆਂ ਗੋਵਿੰਦਾ ਨੇ ਇੱਕ ‘ਵੱਡੀ ਸਾਜ਼ਿਸ਼’ ਹੋਣ ਬਾਰੇ ਗੱਲ ਕੀਤੀ ਅਤੇ ਦੱਸਿਆ ਕਿ ਕਿਵੇਂ ਉਸ ਦੇ ਆਪਣੇ ਨਜ਼ਦੀਕੀ ਵੀ ਜਾਣੇ-ਅਣਜਾਣੇ ਇਸ ਸਾਜ਼ਿਸ਼ ਦਾ ਸ਼ਿਕਾਰ ਹੋ ਰਹੇ ਹਨ। ਗੋਵਿੰਦਾ ਅਤੇ ਸੁਨੀਤਾ ਦਾ ਵਿਆਹ 1987 ਵਿੱਚ ਹੋਇਆ ਸੀ। ਟੀਨਾ ਅਤੇ ਯਸ਼ਵਰਧਨ ਉਨ੍ਹਾਂ ਦੇ ਦੋ ਬੱਚੇ ਹਨ। ਗੋਵਿੰਦਾ ਨੇ ਕਿਹਾ ਕਿ ਉਹ ਕਈ ਫਿਲਮੀ ਪ੍ਰਾਜੈਕਟਾਂ ਨੂੰ ਰੱਦ ਕਰ ਚੁੱਕੇ ਹਨ। ਸੁਨੀਤਾ ਉਸ ਦੇ ਪ੍ਰਾਜੈਕਟ ਰੱਦ ਕਰਨ ਕਾਰਨ ਫਿਕਰਮੰਦ ਹੈ, ਪਰ ਸ਼ਾਇਦ ਉਸ ਨੂੰ ਇਹ ਨਹੀਂ ਪਤਾ ਕਿ ਉਸ ਨੂੰ ਖੁਦ ਕਿਵੇਂ ‘ਸਾਜ਼ਿਸ਼’ ਵਿੱਚ ਖਿੱਚਿਆ ਜਾ ਰਿਹਾ ਹੈ।

Advertisement
Advertisement
×