DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਗੋਵਿੰਦਾ ਅਤੇ ਰਾਣੀ ਹਵਾਈ ਅੱਡੇ ’ਤੇ ਇਕੱਠੇ ਨਜ਼ਰ ਆਏ

ਬੌਲੀਵੁੱਡ ਅਦਾਕਾਰ ਗੋਵਿੰਦਾ ਅਤੇ ਅਦਾਕਾਰ ਰਾਣੀ ਸਵਰਨਕਾਰ ਮੁੰਬਈ ਦੇ ਹਵਾਈ ਅੱਡੇ ’ਤੇ ਇਕੱਠੇ ਨਜ਼ਰ ਆਏ ਜਿਸ ਨੇ ਪ੍ਰਸ਼ੰਸਕਾਂ ਅਤੇ ਮੀਡੀਆ ਦਾ ਧਿਆਨ ਖਿੱਚਿਆ। ਇਸ ਦੌਰਾਨ ਗੋਵਿੰਦਾ ਨੇ ਕਾਲੀ ਪੁਸ਼ਾਕ ਪਹਿਨੀ ਹੋਈ ਸੀ ਅਤੇ ਰਾਣੀ ਸਫੈਦ ਲਿਬਾਸ ’ਚ ਨਜ਼ਰ ਆਈ। ਗੋਵਿੰਦਾ...

  • fb
  • twitter
  • whatsapp
  • whatsapp
Advertisement

ਬੌਲੀਵੁੱਡ ਅਦਾਕਾਰ ਗੋਵਿੰਦਾ ਅਤੇ ਅਦਾਕਾਰ ਰਾਣੀ ਸਵਰਨਕਾਰ ਮੁੰਬਈ ਦੇ ਹਵਾਈ ਅੱਡੇ ’ਤੇ ਇਕੱਠੇ ਨਜ਼ਰ ਆਏ ਜਿਸ ਨੇ ਪ੍ਰਸ਼ੰਸਕਾਂ ਅਤੇ ਮੀਡੀਆ ਦਾ ਧਿਆਨ ਖਿੱਚਿਆ। ਇਸ ਦੌਰਾਨ ਗੋਵਿੰਦਾ ਨੇ ਕਾਲੀ ਪੁਸ਼ਾਕ ਪਹਿਨੀ ਹੋਈ ਸੀ ਅਤੇ ਰਾਣੀ ਸਫੈਦ ਲਿਬਾਸ ’ਚ ਨਜ਼ਰ ਆਈ। ਗੋਵਿੰਦਾ ਅਤੇ ਰਾਣੀ ਆਪਣੀ ਆਗਾਮੀ ਫਿਲਮ ‘ਰੂਪਾ’ ਦਾ ਪ੍ਰਚਾਰ ਕਰਨ ’ਚ ਰੁੱਝੇ ਹੋਏ ਹਨ। ਫਿਲਮਾਂ ਵਿੱੱਚ ਵਾਪਸੀ ਬਾਰੇ ਗੱਲਬਾਤ ਕਰਦਿਆਂ ਗੋਵਿੰਦਾ ਨੇ ਪਹਿਲਾਂ ਕਿਹਾ ਸੀ ਕਿ ਲੋਕਾਂ ਵੱਲੋਂ ਉਨ੍ਹਾਂ ਨੂੰ ਨਕਾਰ ਦਿੱਤੇ ਜਾਣ ਕਾਰਨ ਉਹ ਸਿਰਫ਼ ਹੋਰ ਤਕੜੇ ਹੋਏ ਹਨ। ਇਸ ਨੂੰ ‘ਕਿਸਮਤ’ ਕਹਿੰਦਿਆਂ ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਮੁੜ ਸ਼ੁਰੂਆਤ ਕਰਨ ’ਚ ਵਿਸ਼ਵਾਸ ਰੱਖਦੇ ਅਤੇ ਉਮੀਦ ਕਰਦੇ ਹਨ ਕਿ ‘ਰੂਪਾ’ ਨੌਜਵਾਨ ਦਰਸ਼ਕਾਂ ਨਾਲ ਜੁੜੇਗੀ। ਉਨ੍ਹਾਂ ਕਿਹਾ, ‘ਸ਼ਾਇਦ ਇਹ ਕਿਸਮਤ ਸੀ ਕਿ ਮੈਨੂੰ ਬਹੁਤ ਵਾਰ ਨਕਾਰ ਦਿੱਤਾ ਗਿਆ। ਲੋਕ ਕਹਿੰਦੇ ਰਹੇ, ਹੁਣ ਇਹ ਫਿਲਮਾਂ ਵਿੱਚ ਨਜ਼ਰ ਨਹੀਂ ਆਵੇਗਾ ਪਰ ਮੈਂ ਹਮੇਸ਼ਾ ਦੁਬਾਰਾ ਸ਼ੁਰੂਆਤ ਕੀਤੀ। ਮੈਂ ਪ੍ਰਮਾਤਮਾ ਨੂੰ ਅਰਦਾਸ ਕਰਦਾ ਹਾਂ ਕਿ ਇਹ ਫਿਲਮ ਉਹ ਹਾਸਲ ਕਰੇ ਜੋ ਮੈਂ ਸੋਚਿਆ ਹੈ, ਕੁਝ ਅਜਿਹਾ ਜਿਸ ਦੀ ਲੋਕ ਕਲਪਨਾ ਵੀ ਨਹੀਂ ਕਰ ਸਕਦੇ ਅਤੇ ਆਪਣਾ ਜਾਦੂ ਚਲਾਵੇ।’

Advertisement
Advertisement
×