Golmaal 5: ਤੁਸ਼ਾਰ ਕਪੂਰ ਨੇ ‘ਗੋਲਮਾਲ 5’ ਦੀ ਸ਼ੂਟਿੰਗ ਮੁਕੰਮਲ ਕੀਤੀ
ਅਦਾਕਾਰ ਤੁਸ਼ਾਰ ਕਪੂਰ ਨੇ ਆਪਣੀ ਅਗਲੀ ਫਿਲਮ ‘ਗੋਲਮਾਲ 5’ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਫਿਲਮ ਦੇ ਨਿਰਦੇਸ਼ਕ ਰੋਹਿਤ ਸ਼ੈੱਟੀ ਹਨ ਅਤੇ ਇਹ ਫਿਲਮ ਇਸ ਮਸ਼ਹੂਰ ਕਾਮੇਡੀ ਲੜੀ ਦਾ ਪੰਜਵਾਂ ਹਿੱਸਾ ਹੈ। ਇਸ ਸਿਲਸਿਲੇ ਦੀ ਸ਼ੁਰੂਆਤ ਸਾਲ 2006 ਵਿੱਚ ‘ਗੋਲਮਾਲ:...
ਅਦਾਕਾਰ ਤੁਸ਼ਾਰ ਕਪੂਰ ਨੇ ਆਪਣੀ ਅਗਲੀ ਫਿਲਮ ‘ਗੋਲਮਾਲ 5’ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਫਿਲਮ ਦੇ ਨਿਰਦੇਸ਼ਕ ਰੋਹਿਤ ਸ਼ੈੱਟੀ ਹਨ ਅਤੇ ਇਹ ਫਿਲਮ ਇਸ ਮਸ਼ਹੂਰ ਕਾਮੇਡੀ ਲੜੀ ਦਾ ਪੰਜਵਾਂ ਹਿੱਸਾ ਹੈ। ਇਸ ਸਿਲਸਿਲੇ ਦੀ ਸ਼ੁਰੂਆਤ ਸਾਲ 2006 ਵਿੱਚ ‘ਗੋਲਮਾਲ: ਫਨ ਅਨਲਿਮਟਿਡ’ ਨਾਲ ਹੋਈ ਸੀ। ਇਸ ਤੋਂ ਬਾਅਦ 2008 ਵਿੱਚ ਇਸ ਦਾ ਅਗਲਾ ਹਿੱਸਾ ‘ਗੋਲਮਾਲ ਰਿਟਰਨਜ਼’ ਦੇ ਰੂਪ ਵਿੱਚ ਆਇਆ। 2010 ਵਿੱਚ ‘ਗੋਲਮਾਲ 3’ ਆਈ ਅਤੇ 2017 ਵਿੱਚ ‘ਗੋਲਮਾਲ ਅਗੇਨ’ ਰਿਲੀਜ਼ ਹੋਈ ਸੀ। ਅਜੈ ਦੇਵਗਨ ਦੀ ਮੁੱਖ ਭੂਮਿਕਾ ਵਾਲੀ ਇਹ ਫਿਲਮ ਲੜੀ ਸ਼ਰਾਰਤੀ ਅਤੇ ਬੇਮਕਸਦ ਘੁੰਮਦੇ-ਫਿਰਦੇ ਦੋਸਤਾਂ ਦੇ ਗਰੁੱਪ ਦੁਆਲੇ ਘੁੰਮਦੀ ਹੈ। ਇਸ ਵਿੱਚ ਅਜੈ ਦੇਵਗਨ ਤੋਂ ਇਲਾਵਾ ਅਰਸ਼ਦ ਵਾਰਸੀ, ਸ਼੍ਰੇਅਸ ਤਲਪੜੇ, ਸ਼ਰਮਨ ਜੋਸ਼ੀ, ਕੁਨਾਲ ਖੇਮੂ ਅਤੇ ਤੁਸ਼ਾਰ ਕਪੂਰ ਦੀਆਂ ਅਹਿਮ ਭੂਮਿਕਾਵਾਂ ਹਨ। ਤੁਸ਼ਾਰ ਕਪੂਰ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਤਸਵੀਰ ਸਾਂਝੀ ਕਰਦਿਆਂ ਫ਼ਿਲਮ ਦਾ ਸ਼ਡਿਊਲ ਪੂਰਾ ਹੋਣ ਦੀ ਜਾਣਕਾਰੀ ਦਿੱਤੀ। ‘ਗੋਲਮਾਲ 5’ ਵਿੱਚ ਇਸ ਵਾਰ ਅਕਸ਼ੈ ਕੁਮਾਰ ਵੀ ਨਜ਼ਰ ਆਉਣਗੇ। ਫਿਲਮ ਦਾ ਨਿਰਮਾਣ ‘ਰੋਹਿਤ ਸ਼ੈੱਟੀ ਪਿਕਚਰਜ਼’ ਵੱਲੋਂ ਰਿਲਾਇੰਸ ਐਂਟਰਟੇਨਮੈਂਟ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਤੁਸ਼ਾਰ ਕਪੂਰ ਇਸ ਤੋਂ ਬਾਅਦ ‘ਵੈੱਲਕਮ’ ਲੜੀ ਦੀ ਤੀਜੀ ਫ਼ਿਲਮ ‘ਵੈੱਲਕਮ ਟੂ ਦਿ ਜੰਗਲ’ ਵਿੱਚ ਵੀ ਨਜ਼ਰ ਆਉਣਗੇ। ਅਹਿਮਦ ਖ਼ਾਨ ਦੇ ਨਿਰਦੇਸ਼ਨ ਹੇਠ ਬਣ ਰਹੀ ਇਸ ਫ਼ਿਲਮ ਵਿੱਚ ਅਕਸ਼ੈ ਕੁਮਾਰ, ਸੁਨੀਲ ਸ਼ੈੱਟੀ, ਜੈਕਲੀਨ ਫਰਨਾਂਡੇਜ਼, ਰਵੀਨਾ ਟੰਡਨ ਅਤੇ ਲਾਰਾ ਦੱਤਾ ਸਮੇਤ ਕਈ ਹੋਰ ਕਲਾਕਾਰ ਅਹਿਮ ਭੂਮਿਕਾਵਾਂ ਵਿੱਚ ਹਨ।

