ਪਰਵਿੰਦਰ ਸਿੰਘ
ਜਾਪਾਨੀ ਲੋਕ ਫੁੱਲਾਂ ਨੂੰ ਖਾਸ ਢੰਗ ਨਾਲ ਸਜਾਉਂਦੇ ਹਨ ਜਿਸ ਨੂੰ ਇਕੂ-ਬਾਨੂ ਕਿਹਾ ਜਾਂਦਾ ਹੈ। ਜਾਪਾਨ ਵਿੱਚ ਇਹ ਸ਼ੈਲੀ ਹੁਣ ਕਲਾ ਬਣ ਚੁੱਕੀ ਹੈ। ਇਕੂ-ਬਾਨੂ ਅੱਜ ਵਿਸ਼ਵ ਵਿੱਚ ਜਾਪਾਨ ਦੀ ਪਛਾਣ ਬਣ ਚੁੱਕਿਆ ਹੈ, ਪਰ ਇਸ ਕਲਾ ਦਾ ਭਾਰਤ ਨਾਲ ਗੂੜ੍ਹਾ ਰਿਸ਼ਤਾ ਹੈ। ਜਦੋਂ ਬੁੱਧ ਧਰਮ ਭਾਰਤ ਤੋਂ ਜਾਪਾਨ ਪੁੱਜਿਆ ਤਾਂ ਕੁਝ ਭਾਰਤੀ ਰਵਾਇਤਾਂ ਨਾਲ ਲੈ ਗਿਆ। ਇਨ੍ਹਾਂ ਰਵਾਇਤਾਂ ਨੇ ਜਾਪਾਨ ਦੀ ਮੁੱਖ ਧਾਰਾ ਵਿਚ ਸ਼ਾਮਲ ਹੋ ਕੇ ਆਪਣੀ ਵੱਖਰੀ ਪਛਾਣ ਬਣਾ ਲਈ। ਭਾਰਤ ਦੇ ਮੰਦਰਾਂ ’ਚ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਨੂੰ ਫੁੱਲਾਂ ਨਾਲ ਸਜਾਉਣ ਦੀ ਰਵਾਇਤ ਵੀ ਇਨ੍ਹਾਂ ਵਿਚੋਂ ਇਕ ਹੈ, ਪਰ ਜਦੋਂ ਜਾਪਾਨ ਨੇ ਇਸ ਨੂੰ ਅਪਣਾਇਆ ਤਾਂ ਇਹ ਕਲਾ ਬਣ ਗਈ। ਇਕੂ-ਬਾਨੂ ਸਜਾਉਣ ਵਾਲਾ ਵਿਅਕਤੀ ਫੁੱਲਾਂ ਨੂੰ ਹਰ ਪਹਿਲੂ ਤੋਂ ਗਹੁ ਨਾਲ ਦੇਖਦਾ ਹੈ, ਜਿਵੇਂ ਇਨ੍ਹਾਂ ਦੀਆਂ ਪੱਤੀਆਂ ਤੇ ਟਾਹਣੀਆਂ ਨੂੰ ਖਾਸ ਤਵੱਜੋ ਦਿੰਦਾ ਹੈ। ਇਕੂ-ਬਾਨੂ ਬਣਾਉਣਾ ਕੋਈ ਸੌਖਾ ਕੰਮ ਨਹੀਂ। ਸਗੋਂ ਇਸ ਦੀ ਮੁਹਾਰਤ ਕਈ ਸਾਲਾਂ ਦੇ ਅਭਿਆਸ ਮਗਰੋਂ ਆਉਂਦੀ ਹੈ।
ਨਿਵੇਕਲਾ ਓਲੰਪਿਕ: ਟੋਕੀਓ ਓਲੰਪਿਕ ਐਤਕੀਂ ਕਈ ਪੱਖਾਂ ਤੋਂ ਨਿਵੇਕਲਾ ਹੈ। ਇਸ ਵਾਰ ਰਿਕਾਰਡ 339 ਤਗ਼ਮਿਆਂ ਵਾਲੀਆਂ ਖੇਡਾਂ ਹਨ ਅਤੇ ਕੁੱਲ 33 ਮੁਕਾਬਲੇ ਹਨ। ਇਸ ਵਾਰ ਪੰਜ ਖੇਡਾਂ ਨਵੀਆਂ ਸ਼ਾਮਲ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਕਰਾਟੇ, ਸਰਫਿੰਗ, ਸਪੋਰਟ ਕਲਾਈਂਬਿੰਗ, ਸਕੇਟਬੋਰਡਿੰਗ ਤੇ ਬੇਸਬਾਲ ਸ਼ਾਮਲ ਹਨ। ਟੋਕੀਓ ਓਲੰਪਿਕ ਵਿੱਚ ਹਿੱਸਾ ਲੈਣ ਵਾਲਿਆਂ ਵਿਚ 48.8 ਫੀਸਦੀ ਮਹਿਲਾਂ ਖਿਡਾਰਨਾਂ ਹਨ ਤੇ ਇਹ ਵੀ ਇੱਕ ਰਿਕਾਰਡ ਹੈ। ਓਲੰਪਿਕ ਮਸ਼ਾਲ ਐਲੂਮੀਨੀਅਮ ਦੇ ਕਬਾੜ ਤੋਂ ਬਣੀ ਹੈ ਜਿਹੜਾ ਜਾਪਾਨ ’ਚ ਸਾਲ 2011 ਵਿਚ ਆਏ ਭੁਚਾਲ ਮਗਰੋਂ ਅਸਥਾਈ ਘਰ ਬਣਾਉਣ ਵਾਸਤੇ ਵਰਤਿਆ ਗਿਆ ਸੀ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਨਵੀਂਆਂ ਖੇਡਾਂ ਸ਼ਾਮਲ ਕੀਤੀਆਂ ਹਨ ਅਤੇ ਰੁਝਾਨ ’ਚ ਬਦਲਾਅ ਲਿਆਉਣ ਦੀ ਕੋਸ਼ਿਸ਼ ਕੀਤੀ ਹੈ।
ਅਨੋਖਾ ਵਿਰੋਧ: ਜਰਮਨੀ ਦੀਆਂ ਜਿਮਨਾਸਟ ਖੇਡਾਂ ਵਿੱਚ ਹੁੰਦੇ ਜਿਸਮਾਨੀ ਸ਼ੋਸ਼ਣ ਖ਼ਿਲਾਫ਼ ਡਟੀਆਂ ਹੋਈਆਂ ਹਨ। ਉਨ੍ਹਾਂ ਟੋਕੀਓ ਓਲੰਪਿਕ ਦਾ ਕੁਆਈਫਾਈ ਮੁਕਾਬਲਾ ‘ਫੁੱਲ ਡਰੈੱਸ ਪਾ ਕੇ ਖੇਡਿਆ। ਇਨ੍ਹਾਂ ਵਿਚੋਂ ਕਈ ਖਿਡਾਰਨਾਂ ਨੇ ਯੂਰੋਪੀਅਨ ਚੈਂਪੀਅਨਸ਼ਿਪ ਵਿੱਚ ਵੀ ਅਜਿਹੇ ਹੀ ਕੱਪੜੇ ਪਹਿਨੇ ਸਨ। ਇਸ ਮੁਕਾਬਲੇ ਵਿਚ ਸਾਰਾ ਵੌਸ ਤੇ ਉਸ ਦੀਆਂ ਸਾਥਣ ਖਿਡਾਰਨਾਂ ਨੇ ਗਿੱਟਿਆਂ ਤੱਕ ਕੱਪੜੇ ਪਹਿਨੇ ਹੋਏ ਸਨ। ਜਦਕਿ ਜਿਮਨਾਸਟ ’ਚ ਗਿੱਟਿਆਂ ਤੱਕ ਲਬਿਾਸ ਪਾਉਣਾ ਰਵਾਇਤ ਦੀ ਉਲੰਘਣਾ ਹੈ।