ਆਜ਼ਾਦ ਭਾਰਤ ਦੇ ਸਫ਼ਰ ਦੀਆਂ ਗਵਾਹ ਪੰਜਾਹ ਪੁਸਤਕਾਂ : The Tribune India

ਪੌਣੀ ਸਦੀ

ਆਜ਼ਾਦ ਭਾਰਤ ਦੇ ਸਫ਼ਰ ਦੀਆਂ ਗਵਾਹ ਪੰਜਾਹ ਪੁਸਤਕਾਂ

ਆਜ਼ਾਦ ਭਾਰਤ ਦੇ ਸਫ਼ਰ ਦੀਆਂ ਗਵਾਹ ਪੰਜਾਹ ਪੁਸਤਕਾਂ

ਰਾਮਚੰਦਰ ਗੁਹਾ

ਉੱਘੀ ਕਵਿੱਤਰੀ ਸਿਲਵੀਆ ਪਲੈਥ ਅਨੁਸਾਰ ‘‘ਕਿਤਾਬ ਵਰਗੀ ਕੋਈ ਕਿਸ਼ਤੀ ਨਹੀਂ।’’ ਚੰਗੀਆਂ ਕਿਤਾਬਾਂ ਸਾਨੂੰ ਦੁਨੀਆਂ ਨੂੰ ਵਾਚਣ ਦੀ ਨਵੀਂ ਸੂਝ ਦਿੰਦੀਆਂ ਹਨ। ਇਸ ਲੇਖ ਵਿਚ ਉੱਘਾ ਇਤਿਹਾਸਕਾਰ ਅਤੇ ਚਿੰਤਕ ਰਾਮਚੰਦਰ ਗੁਹਾ ਉਨ੍ਹਾਂ ਕਿਤਾਬਾਂ ਨਾਲ ਸਾਡੀ ਮੁਲਾਕਾਤ ਕਰਵਾਉਂਦਾ ਹੈ ਜਿਹੜੀਆਂ ਆਧੁਨਿਕ ਭਾਰਤ ਵਿਚ ਪਣਪੇ ਵਿਚਾਰਾਂ, ਤਹਿਰੀਕਾਂ ਤੇ ਲੋਕਾਂ ਦੇ ਆਪਸੀ ਰਿਸ਼ਤਿਆਂ ਦੇ ਵੱਖ-ਵੱਖ ਪਹਿਲੂਆਂ ਨੂੰ ਉਜਾਗਰ ਕਰਦੀਆਂ ਹਨ।

 ਪਿਛਲੇ ਮਹੀਨੇ ਲਿਖੇ ਇਕ ਲੇਖ ਵਿਚ ਮੈਂ ਆਜ਼ਾਦੀ ਤੋਂ ਬਾਅਦ ਭਾਰਤ ਦੀਆਂ ਜਮਹੂਰੀ ਸੰਸਥਾਵਾਂ ਦਾ ਸੰਖੇਪ ਲੇਖਾ-ਜੋਖਾ ਕੀਤਾ ਸੀ। ਹਥਲੇ ਲੇਖ ਵਿਚ ਮੈਂ ਕੁਝ ਅਜਿਹੀਆਂ ਕਿਤਾਬਾਂ ਦੀ ਸੂਚੀ ਪੇਸ਼ ਕਰ ਰਿਹਾ ਹਾਂ ਜਿਨ੍ਹਾਂ ਦੇ ਅਧਿਐਨ ਨਾਲ ਮੈਨੂੰ ਸਾਡੇ ਗਣਰਾਜ ਦੇ ਜਟਿਲ ਚਰਿੱਤਰ ਨੂੰ ਸਮਝਣ ਵਿਚ ਮਦਦ ਮਿਲੀ ਸੀ। ਆਪਣੀ ਦਿਲਚਸਪੀ ਦੇ ਲਿਹਾਜ਼ ਤੋਂ ਮੈਂ ਪਝੱਤਰ ਕਿਤਾਬਾਂ ਦੀ ਚੋਣ ਕਰਨਾ ਚਾਹੁੰਦਾ ਸਾਂ ਤਾਂ ਕਿ ਪਾਠਕਾਂ ਨੂੰ ਆਪਣੀ ਚੋਣ ਕਰਨ ਵਿਚ ਸੌਖ ਹੋ ਸਕੇ ਪਰ ਇਸ ਕਾਲਮ ਵਿਚ ਪਝੱਤਰ ਕਿਤਾਬਾਂ ਦੀ ਸੰਖੇਪ ਜਿਹੀ ਵਿਆਖਿਆ ਨੂੰ ਵੀ ਸਮੇਟਣਾ ਬਹੁਤ ਔਖਾ ਹੋਵੇਗਾ।

ਇਸ ਲਈ ਮੈਂ ਪੰਜਾਹ ਕਿਤਾਬਾਂ ਦੀ ਚੋਣ ਕੀਤੀ ਹੈ। ਇਸ ਨੂੰ ਮੈਂ 1947 ਤੋਂ ਬਾਅਦ ਦੇ ਅਰਸੇ ਤੱਕ ਸੀਮਤ ਕੀਤਾ ਹੈ; ਜੋ ਭਾਰਤੀ ਇਤਿਹਾਸ ਦੀ ਪੁਸਤਕ ਸੂਚੀ ਦੀ ਬਜਾਏ ‘ਸੁਤੰਤਰ ਭਾਰਤ’ ਦੀ ਫ਼ਹਿਰਿਸਤ ਬਣੇਗੀ। ਹਰੇਕ ਕਿਤਾਬ ਦੀ ਪਹਿਲੀ ਪ੍ਰਕਾਸ਼ਨ ਮਿਤੀ ਨਾਲ ਦਿੱਤੀ ਜਾ ਰਹੀ ਹੈ।

ਸੂਚੀ ਦੀ ਸ਼ੁਰੂਆਤ ਗ੍ਰੈਨਵਿਲੇ ਆਸਟਿਨ ਦੀ ‘ਦਿ ਇੰਡੀਅਨ ਕਾਂਸਟੀਚਿਊਸ਼ਨ: ਕੌਰਨਰਸਟੋਨ ਆਫ ਏ ਰਿਪਬਲਿਕ’ (1966) ਨਾਲ ਕਰ ਰਿਹਾ ਹਾਂ ਜੋ ਸੰਵਿਧਾਨ ਦੇ ਨਿਰਮਾਣ ਮੌਕੇ ਹੋਈਆਂ ਬਹਿਸਾਂ ਦਾ ਸ਼ਾਨਦਾਰ ਬਿਰਤਾਂਤ ਹੈ। ਇਸ ਦੇ ਨਾਲ ਹੀ ਨੀਰਜ ਗੋਪਾਲ ਜਯਾਲ ਦੀ ‘ਸਿਟੀਜ਼ਨਸ਼ਿਪ ਐਂਡ ਇਟਸ ਡਿਸਕੰਟੈਂਟਸ: ਐਨ ਇੰਡੀਅਨ ਹਿਸਟਰੀ’ (2013) ਨੂੰ ਨਾਲ ਲਿਆ ਜਾ ਸਕਦਾ ਹੈ ਜਿਸ ਦਾ ਕਾਲ ਖੰਡ ਜ਼ਿਆਦਾ ਵਸੀਹ ਅਤੇ ਇਸ ਦੀ ਸਮਾਜਿਕ ਪਹੁੰਚ ਜ਼ਿਆਦਾ ਗਹਿਰੀ ਹੈ।

ਆਜ਼ਾਦ ਰਾਸ਼ਟਰ ਦੇ ਤੌਰ ’ਤੇ ਸਾਡੇ ਪਹਿਲੇ ਦਹਾਕੇ ਦੌਰਾਨ ਹੋਈਆਂ ਸਭ ਤੋਂ ਅਹਿਮ ਘਟਨਾਵਾਂ ਵਿਚ ਸ਼ਾਹੀ ਰਿਆਸਤਾਂ ਦਾ ਏਕੀਕਰਨ ਅਤੇ ਭਾਸ਼ਾ ਦੇ ਆਧਾਰ ’ਤੇ ਸੂਬਿਆਂ ਦਾ ਗਠਨ ਸ਼ਾਮਲ ਸੀ। ਪਹਿਲੇ ਵਿਸ਼ੇ ’ਤੇ ਵੀ.ਪੀ. ਮੈਨਨ ਦੀ ‘ਇੰਟੈਗ੍ਰੇਸ਼ਨ ਇੰਡੀਅਨ ਸਟੇਟਸ’ (1956) ਇਕ ਬਿਹਤਰੀਨ ਕਿਤਾਬ ਹੈ। (ਕਿਤਾਬ ਦਾ ਲੇਖਕ ਸਰਦਾਰ ਪਟੇਲ ਨਾਲ ਜੁੜ ਕੇ ਕੰਮ ਕਰਦਾ ਰਿਹਾ ਹੈ ਤੇ ਏਕੀਕਰਨ ਦੇ ਅਮਲ ਦਾ ਇਕ ਅਹਿਮ ਕਾਰਕ ਰਿਹਾ ਹੈ।) ਭਾਸ਼ਾਈ ਸੂਬਿਆਂ ਬਾਰੇ ਰੌਬਰਟ ਡੀ. ਕਿੰਗ ਦੀ ਕਿਤਾਬ ‘ਨਹਿਰੂ ਐਂਡ ਦਿ ਲੈਂਗੁਏਜ ਪਾਲਿਟਿਕਸ ਆਫ ਇੰਡੀਆ’ (1997) ਪੜ੍ਹਨਯੋਗ ਹੈ।

ਇਸ ਤੋਂ ਬਾਅਦ ਮੈਂ ਪ੍ਰਮੁੱਖ ਇਤਿਹਾਸਕ ਹਸਤੀਆਂ ਦੀਆਂ ਜੀਵਨੀਆਂ ਨੂੰ ਲੈਂਦਾ ਹਾਂ। ਇਸ ਵੰਨਗੀ ਵਿਚ ਵਾਲਟਰ ਕਰੌਕਰ ਦੀ ‘ਨਹਿਰੂ: ਏ ਕੰਟੈਂਪ੍ਰੇਰੀ’ਜ਼ ਐਸਟੀਮੇਟ’ (1966), ਰਾਜਮੋਹਨ ਗਾਂਧੀ ਦੀ ‘ਪਟੇਲ: ਏ ਲਾਈਫ’ (1990), ਕੈਥਰੀਨ ਫ੍ਰੈਂਕ ਦੀ ‘ਇੰਦਰਾ: ਦਿ ਲਾਈਫ ਆਫ ਇੰਦਰਾ ਨਹਿਰੂ ਗਾਂਧੀ’ (2011), ਸੀ.ਪੀ. ਸ੍ਰੀਵਾਸਤਵ ਦੀ ‘ਲਾਲ ਬਹਾਦਰ ਸ਼ਾਸਤਰੀ’ (1995), ਧਨੰਜਯ ਕੀਰ ਦੀ ‘ਅੰਬੇਡਕਰ’ (1954; ਸੋਧਿਆ ਐਡੀਸ਼ਨ, 1990), ਐਲਨ ਅਤੇ ਵੈਂਡੀ ਸਕਾਰਫੀ ਦੀ ‘ਜੇਪੀ: ਹਿਜ਼ ਬਾਇਓਗ੍ਰਾਫ਼ੀ’ (1975, ਸੋਧਿਆ ਐਡੀਸ਼ਨ 1998) ਅਤੇ ਐਲਨ ਕੈਰੋਲ ਡਿਊਬਸ ਅਤੇ ਵਿਨੈ ਲਾਲ ਦੀ ਸੰਪਾਦਤ ‘ਏ ਪੈਸ਼ਨੇਟ ਲਾਈਫ: ਰਾਈਟਿੰਗਜ਼ ਬਾਇ ਐਂਡ ਔਨ ਕਮਲਾਦੇਵੀ ਚਟੋਪਾਧਿਆਏ’ (2017) ਸ਼ਾਮਲ ਹਨ।

ਸੁਤੰਤਰ ਭਾਰਤ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਸ਼ਾਮਲ ਅੰਬੇਡਕਰ ਤੇ ਨਹਿਰੂ ਚਿੰਤਕ ਵੀ ਗਿਣੇ ਜਾਂਦੇ ਹਨ। ਇਸ ਲਿਹਾਜ਼ ਤੋਂ ਮੈਂ ਵੈਲਰੀਅਨ ਰੌਡਰਿਗਜ਼ ਵੱਲੋਂ ਸੰਪਾਦਤ ‘ਦਿ ਅਸੈਂਸ਼ੀਅਲ ਰਾਈਇੰਗਜ਼ ਆਫ ਬੀ ਆਰ ਅੰਬੇਡਕਰ’ (2002) ਅਤੇ ਪੁਰਸ਼ੋਤਮ ਅਗਰਵਾਲ ਵੱਲੋਂ ਸੰਪਾਦਤ ‘ਹੂ ਇਜ਼ ਭਾਰਤ ਮਾਤਾ? ਹਿਸਟਰੀ, ਕਲਚਰ ਐਂਡ ਦਿ ਆਇਡੀਆ ਆਫ ਇੰਡੀਆ : ਰਾਈਟਿੰਗਜ਼ ਬਾਇ ਐਂਡ ਔਨ ਜਵਾਹਰਲਾਲ ਨਹਿਰੂ’ (2019) ਦੋਵਾਂ ਨੂੰ ਚੁਣਦਾ ਹਾਂ। ਪਿਛਲੇ ਕੁਝ ਸਮਿਆਂ ਤੋਂ ਆਰ.ਐੱਸ.ਐੱਸ. ਦੇ ਵਿਚਾਰਕ ਐੱਮ.ਐੱਸ. ਗੋਲਵਾਲਕਰ ਦਾ ਪ੍ਰਭਾਵ ਅੰਬੇਡਕਰ ਤੇ ਨਹਿਰੂ ਦੇ ਸਮਾਨ ਜਾਂ ਸ਼ਾਇਦ ਉਨ੍ਹਾਂ ਤੋਂ ਵੀ ਵਧ ਗਿਆ ਹੈ, ਜਿਸ ਕਰਕੇ ਮੈਂ ਉਨ੍ਹਾਂ ਦੀਆਂ ਲਿਖਤਾਂ ਦੇ ਸੰਗ੍ਰਹਿ ‘ਬੰਚ ਆਫ ਥੌਟਸ’ (1966) ਨੂੰ ਇਸ ਵਿਚ ਸ਼ਾਮਲ ਕੀਤਾ ਹੈ।

ਨੀਰਜ ਗੋਪਾਲ ਜਯਾਲ ਅਤੇ ਪ੍ਰਤਾਪ ਭਾਨੂੰ ਮਹਿਤਾ ਵੱਲੋਂ ਸੰਪਾਦਤ ‘ਔਕਸਫੋਰਡ ਕੰਪੈਨੀਅਨ ਟੂ ਇੰਡੀਅਨ ਪਾਲਿਟਿਕਸ’ (2010) ਸੁਤੰਤਰ ਭਾਰਤ ਦੇ ਰਾਜਸੀ ਅਮਲ ਦਾ ਬੇਮਿਸਾਲ ਵਿਸ਼ਲੇਸ਼ਣ ਪੇਸ਼ ਕਰਦੀ ਹੈ। ਭਾਰਤ ਵੱਲੋਂ ਬਾਲਗ ਮਤਦਾਨ ਪ੍ਰਣਾਲੀ ਕਿਵੇਂ ਅਤੇ ਕਿਉਂ ਅਪਣਾਈ ਗਈ ਸੀ, ਇਸ ਬਾਰੇ ਓਰਨਿਤ ਸ਼ਾਨੀ ਦੀ ‘ਹਾਓ ਇੰਡੀਆ ਬੀਕੇਮ ਡੈਮੋਕਰੇਸੀ’ (2017) ਪੜ੍ਹਨੀ ਚਾਹੀਦੀ ਹੈ। ਚੁਣਾਵੀ ਰਾਜਨੀਤੀ ਦੇ ਸਿਆਹ ਪੱਖਾਂ ’ਤੇ ਝਾਤ ਮਾਰਨ ਲਈ ਮਿਲਨ ਵੈਸ਼ਨਵ ਦੀ ‘ਵੈੱਨ ਕ੍ਰਾਈਮ ਪੇਅਜ਼: ਮਨੀ ਐਂਡ ਮਸਲ ਇਨ ਇੰਡੀਅਨ ਪਾਲਿਟਿਕਸ’ (2017) ਜ਼ਰੂਰੀ ਹੈ। ਆਰ.ਐੱਸ.ਐੱਸ. ਬਾਰੇ ਬਿਹਤਰੀਨ ਕਿਤਾਬ ਹੈ ਦੇਸ ਰਾਜ ਗੋਇਲ ਦੀ ‘ਰਾਸ਼ਟਰੀ ਸਵੈਮਸੇਵਕ ਸੰਘ’ (1979)।

ਆਜ਼ਾਦੀ ਤੋਂ ਬਾਅਦ ਆਰਥਿਕ ਨੀਤੀ ਦਾ ਇਤਿਹਾਸ ਫ੍ਰਾਂਸੀਨ ਫ੍ਰੈਂਕਲ ਦੀ ‘ਇੰਡੀਆ’ਜ਼ ਪੁਲਿਟੀਕਲ ਇਕੌਨੋਮੀ, 1947-2004’ (2005) ਵਿਚ ਰੇਖਾਂਕਤ ਕੀਤਾ ਗਿਆ ਹੈ। ਭਾਰਤ ਦੀਆਂ ਵਰਤਮਾਨ ਆਰਥਿਕ ਚੁਣੌਤੀਆਂ ਦੇ ਅਧਿਐਨ ਲਈ ਨੌਸ਼ਾਦ ਫੋਰਬਸ ਦੀ ‘ਦਿ ਸਟਰਗਲ ਐਂਡ ਦਿ ਪ੍ਰੋਮਿਸ: ਰੀਸਟੋਰਿੰਗ ਇੰਡੀਆ’ਜ਼ ਪੋਟੈਂਸ਼ਲ’ (2022) ਦੇਖੀ ਜਾਣੀ ਚਾਹੀਦੀ ਹੈ। ਭਾਰਤੀ ਰੱਖਿਆ ਨੀਤੀ ਅਤੇ ਵਿਦੇਸ਼ ਨੀਤੀ ਬਾਰੇ ਸ੍ਰੀਨਾਥ ਰਾਘਵਨ ਦੀ ‘ਵਾਰ ਐਂਡ ਪੀਸ ਇਨ ਮਾਡਰਨ ਇੰਡੀਆ’ (2009) ਅਤੇ ਸ਼ਿਵ ਸ਼ੰਕਰ ਮੈਨਨ ਦੀ ‘ਚੁਆਇਸਜ਼: ਇਨਸਾਈਡ ਦਿ ਮੇਕਿੰਗ ਆਫ ਇੰਡੀਆ’ਜ਼ ਫੌਰੇਨ ਪਾਲਿਸੀ’ (2016) ਰਾਹੀਂ ਸ਼ਾਨਦਾਰ ਝਾਤ ਪੁਆਈ ਗਈ ਹੈ। ਸਾਡੇ ਸਭ ਤੋਂ ਵੱਡੇ ਗੁਆਂਢੀ ਮੁਲਕ ਨਾਲ ਜਟਿਲ ਸਬੰਧਾਂ ਨੂੰ ਸਮਝਣ ਲਈ ਮੈਂ ਕਾਂਤੀ ਬਾਜਪੇਈ ਦੀ ‘ਇੰਡੀਆ ਵਰਸਿਜ਼ ਚਾਈਨਾ: ਵਾਇ ਦੇ ਆਰ ਨਾੱਟ ਫ੍ਰੈਂਡਜ਼’ (2021) ਪੜ੍ਹਨ ਦੀ ਸਲਾਹ ਦਿੰਦਾ ਹਾਂ।

ਪਾਰਲੀਮੈਂਟ, ਸੁਪਰੀਮ ਕੋਰਟ ਅਤੇ ਸਿਵਲ ਸੇਵਾਵਾਂ ਜਿਹੀਆਂ ਸੰਸਥਾਵਾਂ ਆਧੁਨਿਕ ਸਟੇਟ/ਰਾਜ ਦੀਆਂ ਨੀਂਹਾਂ ਗਿਣੀਆਂ ਜਾਂਦੀਆਂ ਹਨ। ਇਸ ਸੰਬੰਧ ਵਿਚ ਦੇਵੇਸ਼ ਕਪੂਰ, ਪ੍ਰਤਾਪ ਭਾਨੂ ਮਹਿਤਾ ਅਤੇ ਮਿਲਨ ਵੈਸ਼ਨਵ ਵੱਲੋਂ ਸੰਪਾਦਤ ‘ਰੀਥਿੰਕਿੰਗ ਪਬਲਿਕ ਇੰਸਟੀਚਿਊਸ਼ਨਜ਼ ਇਨ ਇੰਡੀਆ’ (2019) ਪੜ੍ਹਨ ਦੀ ਲੋੜ ਹੈ। ਸਟੀਵਨ ਵਿਲਕਿਨਸਨ ਦੀ ‘ਆਰਮੀ ਐਂਡ ਨੇਸ਼ਨ: ਦਿ ਮਿਲਟਰੀ ਐਂਡ ਇੰਡੀਅਨ ਡੈਮੋਕਰੇਸੀ’ (2015) ਵਿਚ ਭਾਰਤੀ ਫ਼ੌਜ ਸਬੰਧੀ ਵਿਸ਼ਲੇਸ਼ਣ ਕੀਤਾ ਗਿਆ ਹੈ। ਮੀਡੀਆ ਇਕ ਹੋਰ ਅਹਿਮ ਸੰਸਥਾ ਹੈ ਜਿਸ ਦੇ ਪੂਰਵ ਮੋਦੀ/ਗੋਦੀ ਕਾਲ ਦਾ ਲੇਖਾ-ਜੋਖਾ ਰੌਬਿਨ ਜੈਫਰੀ ਦੀ ਕਿਤਾਬ ‘ਇੰਡੀਆ’ਜ਼ ਨਿਊਜ਼ਪੇਪਰ ਰੈਵੋਲੂਸ਼ਨ: ਕੈਪਿਟਲਿਜ਼ਮ, ਪਾਲਿਟਿਕਸ ਐਂਡ ਦਿ ਇੰਡੀਅਨ ਲੈਂਗੁਏਜ’ (2000) ਵਿਚ ਕੀਤਾ ਗਿਆ ਹੈ।

ਹੁਣ ਆਧੁਨਿਕ ਭਾਰਤ ਦੇ ਸਮਾਜਿਕ ਢਾਂਚੇ ਅਤੇ ਸਮਾਜਿਕ ਤਬਦੀਲੀ ਬਾਰੇ ਕੁਝ ਲਿਖਤਾਂ ਦੀ ਗੱਲ ਕਰਦੇ ਹਾਂ। ਦਿਹਾਤੀ ਖੇਤਰਾਂ ਵਿਚ ਜਾਤੀ ਪ੍ਰਥਾ ਬਾਰੇ ਮੈਂ ਦੋ ਸ਼ਾਹਕਾਰ ਰਚਨਾਵਾਂ ਦੀ ਸਿਫ਼ਾਰਿਸ਼ ਕਰਦਾ ਹਾਂ ਜਿਨ੍ਹਾਂ ਵਿਚ ਇਕ ਹੈ ਭਾਰਤੀ ਲੇਖਕ ਐੱਮ.ਐੱਨ. ਸ੍ਰੀਨਿਵਾਸ ਦੀ ‘ਦਿ ਰਿਮੈਂਬਰਡ ਵਿਲੇਜ’ (1977) ਅਤੇ ਦੂਜੀ ਹੈ ਡੱਚ ਵਿਦਵਾਨ ਜਾੱਨ ਬ੍ਰੈਮਨ ਦੀ ‘ਪੈਟਰੋਨੇਜ ਐਂਡ ਐਕਸਪਲਾੱਇਟੇਸ਼ਨ’ (1974)। ਸੁਤੰਤਰ ਭਾਰਤ ਵਿਚ ਮੁਸਲਮਾਨਾਂ ਦੀ ਹੈਸੀਅਤ ਅਤੇ ਅਸਮੰਜਸ ਨੂੰ ਮੁਸ਼ੀਰੁਲ ਹਸਨ ਦੀ ‘ਲੈਗੇਸੀ ਆਫ ਏ ਡਿਵਾਈਡਡ ਨੇਸ਼ਨ; ਇੰਡੀਆ’ਜ਼ ਮੁਸਲਿਮ ਸਿੰਸ ਇੰਡੀਪੈਂਡੈਂਸ’ (1997) ਬਾਖ਼ੂਬੀ ਬਿਆਨ ਕਰਦੀ ਹੈ। ਕਬਾਇਲੀਆਂ ਦੀ ਹੈਸੀਅਤ ਤੇ ਅਸਮੰਜਸ ਬਾਰੇ ਜਾਣਨ ਲਈ ਨੰਦਿਨੀ ਸੁੰਦਰ ਵੱਲੋਂ ਸੰਪਾਦਤ ‘ਦਿ ਸ਼ਡਿਊਲਡ ਟ੍ਰਾਈਬਜ਼ ਐਂਡ ਦਿਅਰ ਇੰਡੀਆ’ (2016) ਪੜ੍ਹੀ ਜਾਣੀ ਚਾਹੀਦੀ ਹੈ।

ਭਾਰਤੀ ਸੰਘ ਦੇ ਸੂਬਿਆਂ ਦਰਮਿਆਨ ਸਮਾਜਿਕ, ਸਭਿਆਚਾਰਕ, ਸਿਆਸੀ ਅਤੇ ਵਾਤਾਵਰਣਕ ਪੱਖਾਂ ਤੋਂ ਬਹੁਤ ਜ਼ਿਆਦਾ ਵਖਰੇਵੇਂ ਹਨ। ਅਫ਼ਸੋਸ ਦੀ ਗੱਲ ਹੈ ਕਿ ਇਨ੍ਹਾਂ ਦੇ ਮੁਤੱਲਕ ਵਿਦਵਾਨਾਂ ਵੱਲੋਂ ਰਚੀਆਂ ਖੋਜ ਭਰਪੂਰ ਲਿਖਤਾਂ ਘੱਟ ਹੀ ਹਨ ਪਰ ਫਿਰ ਵੀ ਰੌਬਿਨ ਜੈਫਰੀ ਦੀ ‘ਪਾਲਿਟਿਕਸ, ਵਿਮੈਨ ਐਂਡ ਵੈਲ ਬੀਇੰਗ: ਹਾਓ ਕੇਰਲਾ ਬੀਕੇਮ ਏ ਮਾਡਲ’ (1992) ਅਤੇ ਤਾਮਿਲ ਨਾਡੂ ਦੇ ਸੰਦਰਭ ਵਿਚ ਨਰੇਂਦਰ ਸੁਬਰਾਮਣੀਅਨ ਦੀ ‘ਐਥਨੀਸਿਟੀ ਐਂਡ ਪਾਪੂਲਿਸਟ ਮੋਬਲਾਈਜ਼ੇਸ਼ਨ’ (1999) ਅਪਵਾਦ ਗਿਣੀਆਂ ਜਾਂਦੀਆਂ ਹਨ।

ਸਮਾਜਿਕ ਲਹਿਰਾਂ ਦੇ ਸਬੰਧ ਵਿਚ ਦਲਿਤ ਅੰਦੋਲਨ ਬਾਰੇ ਡੀ.ਆਰ. ਨਾਗਰਾਜ ਦੀ ‘ਦਿ ਫਲੇਮਿੰਗ ਫੀਟ: ਦਿ ਦਲਿਤ ਮੂਵਮੈਂਟ ਇਨ ਇੰਡੀਆ’ (2010), ਔਰਤਾਂ ਦੀ ਲਹਿਰ ਬਾਰੇ ਰਾਧਾ ਕੁਮਾਰ ਦੀ ‘ਏ ਹਿਸਟਰੀ ਆਫ ਡੂਇੰਗ: ਐਨ ਇਲੱਸਟ੍ਰੇਟਿਡ ਅਕਾਊਂਟ ਆਫ ਮੂਵਮੈਂਟ ਫਾਰ ਵਿਮੈਨ’ਜ਼ ਰਾਈਟਸ ਐਂਡ ਫੈਮਿਨਿਜ਼ਮ’ (1993); ਪੱਛੜੇ ਤਬਕਿਆਂ ਦੇ ਸੰਘਰਸ਼ ਬਾਰੇ ਕ੍ਰਿਸਟੋਫ ਜੈਫਰਲੋ ਦੀ ਕਿਤਾਬ ‘ਇੰਡੀਆ’ਜ਼ ਸਾਇਲੈਂਟ ਰੈਵੋਲੂਸ਼ਨ’ (2003); ਵਾਤਾਵਰਨ ਲਹਿਰਾਂ ਮੁਤੱਲਕ ਸ਼ੇਖਰ ਪਾਠਕ ਦੀ ‘ਦਿ ਚਿਪਕੋ ਮੂਵਮੈਂਟ: ਏ ਪੀਪਲਜ਼ ਹਿਸਟਰੀ’ (2020) ਪੜ੍ਹਨ ਦੀ ਸਲਾਹ ਦਿੱਤੀ ਜਾਂਦੀ ਹੈ।

ਅਗਾਂਹ, ਕੁਝ ਲਿਖਤਾਂ ਭਾਰਤ ਦੇ ਕੁਝ ਪ੍ਰਮੁੱਖ ਟਕਰਾਅ ਖੇਤਰਾਂ ’ਤੇ ਕੇਂਦਰਤ ਹਨ। ਕਸ਼ਮੀਰ ਵਿਵਾਦ ਦੀ ਪੈਦਾਇਸ਼ ਅਤੇ ਉਭਾਰ ਬਾਰੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਗਈਆਂ ਹਨ ਜਿਨ੍ਹਾਂ ਦੀ ਮੁੱਢਲੀ ਕਤਾਰ ਵਿਚੋਂ ਸਿਸਿਰ ਗੁਪਤਾ ਦੀ ‘ਕਸ਼ਮੀਰ: ਏ ਸਟੱਡੀ ਇਨ ਇੰਡੀਆ-ਪਾਕਿਸਤਾਨ ਰਿਲੇਸ਼ਨਜ਼’ (1965) ਆਉਂਦੀ ਹੈ ਜਿਸ ਵਿਚ ਇਸ ਗੱਲ ਦੀ ਚਰਚਾ ਕੀਤੀ ਗਈ ਹੈ ਕਿ ਕਸ਼ਮੀਰ ਵਾਦੀ ’ਤੇ ਕਬਜ਼ਾ ਭਾਰਤ ਅਤੇ ਪਾਕਿਸਤਾਨ ਦੋਵੇਂ ਦੇ ਕੌਮੀ ਮਿੱਥਾਂ ਲਈ ਐਨਾ ਅਹਿਮ ਕਿਉਂ ਹੈ। ਹੋਰਨਾਂ ਟਕਰਾਅ ਬਿੰਦੂਆਂ ’ਚੋਂ ਉੱਤਰ ਪੂਰਬ ਬਾਰੇ ਸੰਜੀਬ ਬਰੂਆ ਦੀ ‘ਇਨ ਦਿ ਨੇਮ ਆਫ ਨੇਸ਼ਨ: ਇੰਡੀਆ ਐਂਡ ਇਟਸ ਨੌਰਥ ਈਸਟ’ (2020) ਝਾਤ ਪੁਆਉਂਦੀ ਹੈ। ਮੱਧ ਭਾਰਤ ਅੰਦਰ ਚੱਲ ਰਹੇ ਮਾਓਵਾਦੀ ਵਿਦਰੋਹ ਅਤੇ ਇਸ ਦੇ ਵਡੇਰੇ ਅਸਰ ਬਾਰੇ ਨੰਦਿਨੀ ਸੁੰਦਰ ਦੀ ‘ਦਿ ਬਰਨਿੰਗ ਫੌਰੈਸਟ’ (2016) ਪੜ੍ਹਨੀ ਚਾਹੀਦੀ ਹੈ।

ਹੁਣ ਤੱਕ ਜੋ ਵੀ ਕਿਤਾਬਾਂ ਸ਼ੁਮਾਰ ਕੀਤੀਆਂ ਗਈਆਂ ਹਨ ਉਹ ਵਿਦਵਾਨੀ ਕਿਰਤਾਂ ਹਨ ਜੋ ਗਹਿਰੀ ਖੋਜ ’ਤੇ ਆਧਾਰਿਤ ਹਨ ਅਤੇ ਇਨ੍ਹਾਂ ਵਿਚ ਪਦ ਟਿੱਪਣੀਆਂ ਤੇ ਹਵਾਲੇ ਦਿੱਤੇ ਗਏ ਹਨ। ਹੁਣ ਮੈਂ ਕੁਝ ਕਿਤਾਬਾਂ ਨੂੰ ਲੋਕਪ੍ਰਿਅ ਅੰਦਾਜ਼ ਤੋਂ ਸ਼ੁਮਾਰ ਕਰਨਾ ਚਾਹੁੰਦਾ ਹਾਂ। ਇਸ ਪੱਖ ਤੋਂ ਜੀਆਂ ਦ੍ਰੇਜ਼ ਦੀ ‘ਸੈਂਸ ਐਂਡ ਸੌਲਿਡੈਰਿਟੀ: ਝੋਲਾਵਾਲਾ ਇਕਨੌਮਿਕਸ ਫਾਰ ਐਵਰੀਵਨ’ (2017), ਆਂਦਰੇ ਬੈਟਿਲੇ ਦੀ ‘ਕ੍ਰੋਨੀਕਲਜ਼ ਆਫ ਅਵਰ ਟਾਈਮ’ (2000) ਸ਼ਾਮਲ ਹਨ। ਦ੍ਰੇਜ਼ ਨੂੰ ਮੈਂ ਭਾਰਤ ਦਾ ਮੋਢੀ ਵਿਕਾਸ ਅਰਥਸ਼ਾਸਤਰੀ ਅਤੇ ਬੈਟਿਲੇ ਨੂੰ ਬਿਹਤਰੀਨ ਸਮਾਜ ਸ਼ਾਸਤਰੀ ਮੰਨਦਾ ਹਾਂ।

ਹੁਣ ਮੈਂ ਪੱਤਰਕਾਰਾਂ ਦੀਆਂ ਲਿਖੀਆਂ ਚਾਰ ਚੰਗੀਆਂ ਕਿਤਾਬਾਂ ਨੂੰ ਲੈਂਦਾ ਹਾਂ। ਇਨ੍ਹਾਂ ਵਿਚ ਕੈਥਰੀਨ ਬੂ ਦੀ ‘ਬਿਹਾਈਂਡ ਦਿ ਬਿਊਟੀਫੁਲ ਫੋਰੈਵਰਜ਼’ (2012) ਜੋ ਮੁੰਬਈ ਦੀ ਝੁੱਗੀ-ਝੋਂਪੜੀ ਵਿਚ ਜੀਵਨ ਦਾ ਬਿਹਤਰੀਨ ਬਿਰਤਾਂਤ ਹੈ; ਪੀ. ਸਾਈਨਾਥ ਦੀ ‘ਐਵਰੀਬਡੀ ਲਵਜ਼ ਏ ਗੁੱਡ ਡਰਾਊਟ’ ਜੋ ਦਿਹਾਤੀ ਭਾਰਤ ਦੀ ਹੋਂਦ ਤੇ ਸੰਘਰਸ਼ ਦੀ ਕਹਾਣੀ ਹੈ, ਰਾਜਦੀਪ ਸਰਦੇਸਾਈ ਦੀ ‘2019: ਹਾਓ ਮੋਦੀ ਵਨ ਇੰਡੀਆ’ (2020), ਜੋ ਸਾਡੀਆਂ ਸਭ ਤੋਂ ਸੱਜਰੀਆਂ ਚੋਣਾਂ ਬਾਰੇ ਇਕ ਪੱਤਰਕਾਰ ਦਾ ਲੇਖਾ ਜੋਖਾ ਪੇਸ਼ ਕਰਦੀ ਹੈ ਅਤੇ ਮਾਰਕ ਟਲੀ ਦੀ ‘ਨੋ ਫੁੱਲ ਸਟੌਪਜ਼ ਇਨ ਇੰਡੀਆ’ (1991) ਜੋ ਸ਼ਾਇਦ ਭਾਰਤ ਵਿਚ ਕੰਮ ਕਰਨ ਵਾਲੇ ਇਕ ਮਾਣਮੱਤੇ ਬਿਹਤਰੀਨ ਵਿਦੇਸ਼ੀ ਪੱਤਰਕਾਰ ਵੱਲੋਂ ਲਿਖੇ ਗਏ ਲੇਖਾਂ ਦੀ ਲੜੀ ਹੈ।

ਜਿਵੇਂ ਜੀਵਨੀ ਕਿਸੇ ਖ਼ਾਸ ਸਮੇਂ ’ਤੇ ਕਿਸੇ ਜੀਵਨ ਦੀ ਕਹਾਣੀ ਸਮਾਜਿਕ ਤੇ ਸਿਆਸੀ ਇਤਿਹਾਸ ਦਾ ਝਰੋਖਾ ਹੁੰਦੀ ਹੈ ਤੇ ਉਸੇ ਤਰ੍ਹਾਂ ਸਵੈਜੀਵਨੀ ਵੀ ਹੁੰਦੀ ਹੈ। ਇਸ ਕਰਕੇ ਅਖੀਰ ਵਿਚ ਮੈਂ ਆਪਣੀਆਂ ਕੁਝ ਕੁ ਪਸੰਦੀਦਾ ਸਵੈਜੀਵਨੀਆਂ ਦਾ ਸ਼ੁਮਾਰ ਕਰਨਾ ਚਾਹੁੰਦਾ ਹਾਂ। ਇਨ੍ਹਾਂ ’ਚੋਂ ਦੋ ਦਲਿਤਾਂ ਵੱਲੋਂ ਲਿਖੀਆਂ ਗਈਆਂ ਹਨ ਜਿਨ੍ਹਾਂ ’ਚੋਂ ਇਕ ‘ਐਂਟਸ ਅਮੰਗ ਐਲੀਫੈਂਟਸ’ (2017) ਅੰਗਰੇਜ਼ੀ ਵਿਚ ਸੁਜਾਤਾ ਗਿਡਲਾ ਵੱਲੋਂ ਲਿਖੀ ਗਈ ਹੈ ਜਦੋਂਕਿ ਦੂਜੀ ਹਿੰਦੀ ਵਿਚ ਓਮ ਪ੍ਰਕਾਸ਼ ਵਾਲਮੀਕੀ ਵੱਲੋਂ ਲਿਖੀ ‘ਜੂਠਨ’ ਹੈ ਜਿਸ ਦਾ ਅੰਗਰੇਜ਼ੀ ਤਰਜਮਾ ਅਰੁਣ ਮੁਖਰਜੀ ਨੇ 2004 ਵਿਚ ਕੀਤਾ। ਇਨ੍ਹਾਂ ਤੋਂ ਇਲਾਵਾ ਦੋ ਔਰਤਾਂ ਵੱਲੋਂ ਲਿਖੀਆਂ ਗਈਆਂ ਹਨ- ਇਕ ਅੰਗਰੇਜ਼ੀ ਵਿਚ ਮੱਧਵਰਗੀ ਪਦਮਾ ਦੇਸਾਈ ਵੱਲੋਂ ‘ਬ੍ਰੇਕਿੰਗ ਆਊਟ’ (2012) ਅਤੇ ਦੂਜੀ ਮੂਲ ਰੂਪ ਵਿਚ ਮਰਾਠੀ ਵਿਚ ਮਿਹਨਤਕਸ਼ ਮਲਿਕਾ ਅਮਰ ਸ਼ੇਖ ਵੱਲੋਂ ਲਿਖੀ ਗਈ ਹੈ ਜਿਸ ਦਾ ਅੰਗਰੇਜ਼ੀ ਤਰਜਮਾ ‘ਆਈ ਵਾਂਟ ਟੂ ਡਿਸਟ੍ਰਾਇ ਮਾਈਸੈਲਫ’ (2019) ਜੈਰੀ ਪਿੰਟੋ ਵੱਲੋਂ ਕੀਤਾ ਗਿਆ ਹੈ।

ਇਸ ਸੂਚੀ ਵਿਚ 1950 ਤੋਂ ਲੈ ਕੇ ਹੁਣ ਤੱਕ ਪ੍ਰਕਾਸ਼ਤ ਹੋਈਆਂ ਕਿਤਾਬਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ ਤਹਿਤ ਆਰਥਿਕ, ਸਭਿਆਚਾਰਕ ਜਾਂ ਤਵਾਰੀਖੀ ਕਿਰਤਾਂ ਦੇ ਮੁਕਾਬਲੇ ਸਮਾਜਿਕ ਅਤੇ ਰਾਜਨੀਤਕ ਕਿਤਾਬਾਂ ਦਾ ਪਲੜਾ ਭਾਰੂ ਹੈ। ਉਂਝ, ਮੈਂ ਨਿਊ ਇੰਡੀਆ ਫਾਊਂਡੇਸ਼ਨ ਦੇ ਪ੍ਰਕਾਸ਼ਨ ਹੇਠ ਪ੍ਰਕਾਸ਼ਤ ਹੋਈਆਂ ਕਈ ਪੁਸਤਕਾਂ ਨੂੰ ਇਸ ਕਰਕੇ ਸੂਚੀਬੱਧ ਨਹੀਂ ਕੀਤਾ ਕਿਉਂਕਿ ਮੈਂ ਕਈ ਸਾਲ ਇਸ ਅਦਾਰੇ ਨਾਲ ਜੁੜਿਆ ਰਿਹਾ ਹਾਂ।

ਮੈਨੂੰ ਭਰੋਸਾ ਹੈ ਕਿ ਪਾਠਕ ਇੱਥੇ ਦਰਜ ਕੀਤੀਆਂ ਗਈਆਂ ਪੰਜਾਹ ਕਿਤਾਬਾਂ ’ਚੋਂ ਕੁਝ ਕਿਤਾਬਾਂ ਦਾ ਅਧਿਐਨ ਕਰਨਗੇ। ਇਨ੍ਹਾਂ ’ਚੋਂ ਲਗਭਗ ਸਾਰੀਆਂ ਕਿਤਾਬਾਂ ਦੇ ਸੰਸਕਰਨ ਉਪਲਬਧ ਹਨ ਜੋ ਕੁਝ ਕੁ ਉਪਲਬਧ ਨਹੀਂ ਹਨ, ਉਹ ਵੈੱਬਸਾਈਟ archive.org ਉਪਰ ਉਪਲਬਧ ਹਨ। ਕਈ ਕਿਤਾਬਾਂ ਦੇ ਹਿੰਦੀ ਤੇ ਹੋਰਨਾਂ ਭਾਸ਼ਾਵਾਂ ਵਿਚ ਅਨੁਵਾਦ ਵੀ ਪ੍ਰਕਾਸ਼ਤ ਹੋ ਚੁੱਕੇ ਹਨ।­

ਕਿਤਾਬ ਉਹ ਤੇਸਾ ਹੋਣੀ ਚਾਹੀਦੀ ਹੈ ਜੋ ਸਾਡੇ ਅੰਦਰ ਜੰਮੀ ਬਰਫ਼ ਨੂੰ ਤੋੜ ਦੇਵੇ।

- ਫਰਾਂਜ਼ ਕਾਫ਼ਕਾ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਗੁਜਰਾਤ ਵਿੱਚ ਮੁੜ ਖਿੜੇਗਾ ਕਮਲ

ਗੁਜਰਾਤ ਵਿੱਚ ਮੁੜ ਖਿੜੇਗਾ ਕਮਲ

ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਤੇ ਕਾਂਗਰਸ ਦਰਮਿਆਨ ਫਸਵੀਂ ਟੱਕਰ

ਹਰਿਆਣਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਦਰਜ ਕੇਸ ਰੱਦ ਕਰਨ ਦੀ ਤਿਆਰੀ

ਹਰਿਆਣਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਦਰਜ ਕੇਸ ਰੱਦ ਕਰਨ ਦੀ ਤਿਆਰੀ

ਕੇਸਾਂ ਦੀ ਮੌਜੂਦਾ ਸਥਿਤੀ ਜਾਣਨ ਲਈ ਗ੍ਰਹਿ ਮੰਤਰੀ ਅੱਜ ਕਰਨਗੇ ਅਧਿਕਾਰੀਆ...

ਸ਼ਹਿਰ

View All