ਪਿਤਾ ਦਿਵਸ: ਸੰਜੇ ਨੇ ਸੁਨੀਲ ਦੱਤ ਨੂੰ ਯਾਦ ਕੀਤਾ
ਅਦਾਕਾਰ ਸੰਜੇ ਦੱਤ ਨੇ ‘ਫਾਦਰਜ਼ ਡੇਅ’ (ਪਿਤਾ ਦਿਵਸ) ਮੌਕੇ ਸੋਸ਼ਲ ਮੀਡੀਆ ’ਤੇ ਇੱਕ ਦਿਲ ਨੂੰ ਛੂਹ ਲੈਣ ਵਾਲੇ ਸੁਨੇਹੇ ਦੇ ਨਾਲ ਪੁਰਾਣੀ ਤਸਵੀਰ ਸਾਂਝੀ ਕਰਕੇ ਆਪਣੇ ਮਰਹੂਮ ਪਿਤਾ ਅਤੇ ਉੱਘੇ ਮਰਹੂਮ ਅਦਾਕਾਰ ਸੁਨੀਲ ਦੱਤ ਨੂੰ ਭਾਵੁਕ ਸ਼ਰਧਾਂਜਲੀ ਦਿੱਤੀ ਹੈ। ਆਪਣੇ...
ਅਦਾਕਾਰ ਸੰਜੇ ਦੱਤ ਨੇ ‘ਫਾਦਰਜ਼ ਡੇਅ’ (ਪਿਤਾ ਦਿਵਸ) ਮੌਕੇ ਸੋਸ਼ਲ ਮੀਡੀਆ ’ਤੇ ਇੱਕ ਦਿਲ ਨੂੰ ਛੂਹ ਲੈਣ ਵਾਲੇ ਸੁਨੇਹੇ ਦੇ ਨਾਲ ਪੁਰਾਣੀ ਤਸਵੀਰ ਸਾਂਝੀ ਕਰਕੇ ਆਪਣੇ ਮਰਹੂਮ ਪਿਤਾ ਅਤੇ ਉੱਘੇ ਮਰਹੂਮ ਅਦਾਕਾਰ ਸੁਨੀਲ ਦੱਤ ਨੂੰ ਭਾਵੁਕ ਸ਼ਰਧਾਂਜਲੀ ਦਿੱਤੀ ਹੈ। ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਅੱਜ ਸੰਜੇ ਦੱਤ ਨੇ ਆਪਣੇ ਪਿਤਾ ਨਾਲ ਇੱਕ ਪੁਰਾਣੀ ਤਸਵੀਰ ਪੋਸਟ ਕੀਤੀ ਅਤੇ ਜ਼ਾਹਿਰ ਕੀਤਾ ਕਿ ਉਹ ਉਨ੍ਹਾਂ ਨੂੰ ਕਿੰਨਾ ਯਾਦ ਕਰਦੇ ਹਨ। ਤਸਵੀਰ ਦੇ ਨਾਲ ਅਦਾਕਾਰ ਨੇ ਲਿਖਿਆ, ‘ਪਾਪਾ, ਮੈਂ ਤੁਹਾਨੂੰ ਪਿਆਰ ਕਰਦਾ ਹਾਂ, ਮੈਂ ਤੁਹਾਨੂੰ ਯਾਦ ਕਰਦਾ ਹਾਂ, ਕਾਸ਼ ਤੁਸੀਂ ਇੱਥੇ ਹੁੰਦੇ। ਤੁਸੀਂ ਮੇਰੀ ਤਾਕਤ ਹੋ ਅਤੇ ਹਮੇਸ਼ਾ ਰਹੋਗੇ।’
ਇਸ ਪੋਸਟ ਉਤੇ ਪ੍ਰਸ਼ੰਸਕਾਂ ਤੇ ਫ਼ਿਲਮ ਜਗਤ ਦੇ ਮੈਂਬਰਾਂ ਨੇ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ, ਜਿਨ੍ਹਾਂ ਵਿਚੋਂ ਕਈਆਂ ਨੇ ਭਾਰਤੀ ਸਿਨੇਮਾ ਅਤੇ ਜਨਤਕ ਜੀਵਨ ਵਿੱਚ ਸੁਨੀਲ ਦੱਤ ਦੀ ਅਮਿੱਟ ਵਿਰਾਸਤ ਨੂੰ ਯਾਦ ਕੀਤਾ।
ਹਿੰਦੀ ਸਿਨੇਮਾ ਦੀਆਂ ਸਭ ਤੋਂ ਸਤਿਕਾਰਤ ਸ਼ਖਸੀਅਤਾਂ ਵਿੱਚੋਂ ਇੱਕ ਸੁਨੀਲ ਦੱਤ ਨੇ ‘ਮਦਰ ਇੰਡੀਆ’, ‘ਵਕਤ’, ‘ਪੜੋਸਨ’ ਅਤੇ ‘ਸਾਧਨਾ’ ਵਰਗੀਆਂ ਬੇਹੱਦ ਮਕਬੂਲ ਫ਼ਿਲਮਾਂ ਵਿੱਚ ਆਪਣੀ ਯਾਦਗਾਰ ਅਦਾਕਾਰੀ ਰਾਹੀਂ ਭਾਰਤੀ ਸਿਨੇਮਾ ’ਤੇ ਇੱਕ ਅਮਿੱਟ ਛਾਪ ਛੱਡੀ।
ਸਿਨੇਮਾ ਵਿੱਚ ਯੋਗਦਾਨ ਤੋਂ ਇਲਾਵਾ ਉਨ੍ਹਾਂ ਨੇ ਲੋਕ ਸੇਵਾ ਅਤੇ ਰਾਜਨੀਤੀ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ। ਉਹ ਮੁੰਬਈ ਉੱਤਰ-ਪੱਛਮ ਸੀਟ ਤੋਂ ਲਗਾਤਾਰ ਪੰਜ ਵਾਰ ਸੰਸਦ ਮੈਂਬਰ ਰਹੇ। ਸੁਨੀਲ ਦੱਤ ਆਖ਼ਰੀ ਵਾਰ ‘ਮੁੰਨਾ ਭਾਈ ਐੱਮ ਬੀ ਬੀ ਐੱਸ’ ਵਿੱਚ ਨਜ਼ਰ ਆਏ ਸਨ, ਜਿਸ ਵਿੱਚ ਉਨ੍ਹਾਂ ਆਪਣੇ ਪੁੱਤਰ ਸੰਜੇ ਨਾਲ ਕੰਮ ਕੀਤਾ ਸੀ। ਇਹ ਫ਼ਿਲਮ ਰਿਲੀਜ਼ ਦੇ ਕਈ ਸਾਲਾਂ ਬਾਅਦ ਵੀ ਦਰਸ਼ਕਾਂ ਦੀ ਪਸੰਦੀਦਾ ਫ਼ਿਲਮ ਬਣੀ ਹੋਈ ਹੈ।
ਜੇਕਰ ਪੇਸ਼ੇਵਰ ਮੋਰਚੇ ਦੀ ਗੱਲ ਕਰੀਏ ਤਾਂ ਸੰਜੇ ਦੱਤ ਆਖਰੀ ਵਾਰ ਫ਼ਿਲਮ ‘ਆਖਰੀ ਸਵਾਲ’ ਵਿੱਚ ਨਜ਼ਰ ਆਏ ਸਨ। ਇਹ ਫ਼ਿਲਮ ਕੌਮੀ ਐਵਾਰਡ ਜੇਤੂ ਨਿਰਮਾਤਾ-ਨਿਰਦੇਸ਼ਕ ਅਭਿਜੀਤ ਮੋਹਨ ਵਾਰੰਗ ਅਤੇ ਨਿਖਿਲ ਨੰਦਾ ਦੁਆਰਾ ਪੇਸ਼ ਕੀਤੀ ਗਈ ਹੈ। ਇਸ ਦਾ ਨਿਰਮਾਣ ਨਿਖਿਲ ਨੰਦਾ ਅਤੇ ਸੰਜੇ ਦੱਤ ਵੱਲੋਂ ਕੀਤਾ ਗਿਆ ਹੈ। ਫ਼ਿਲਮ ਦੀ ਕਹਾਣੀ, ਪਟਕਥਾ ਅਤੇ ਸੰਵਾਦ ਉਤਕਰਸ਼ ਨੈਥਾਨੀ ਦੁਆਰਾ ਲਿਖੇ ਗਏ ਹਨ।
