ਪ੍ਰਸ਼ੰਸਕ ਸ਼ਾਹਰੁਖ਼ ਦਾ ਜਨਮ ਦਿਨ ਮਨਾਉਣ ਲਈ ਤਿਆਰ
ਬੌਲੀਵੁੱਡ ਅਦਾਕਾਰ ਸ਼ਾਹਰੁਖ਼ ਖ਼ਾਨ ਭਲਕੇ 2 ਨਵੰਬਰ ਨੂੰ 60 ਸਾਲਾਂ ਦੇ ਹੋ ਜਾਣਗੇ। ਅਦਾਕਾਰ ਦੇ ਚਾਹੁੰਣ ਵਾਲਿਆਂ ਨੇ ਉਸ ਦਾ ਜਨਮ ਦਿਨ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਦਿੱਲੀ ਵਿੱਚ ਜਨਮੇ ਸ਼ਾਹਰੁਖ਼ ਖ਼ਾਨ ਨੇ ਆਪਣੀ ਅਦਾਕਾਰੀ ਦਾ ਸਫ਼ਰ ਟੀ...
Advertisement
ਬੌਲੀਵੁੱਡ ਅਦਾਕਾਰ ਸ਼ਾਹਰੁਖ਼ ਖ਼ਾਨ ਭਲਕੇ 2 ਨਵੰਬਰ ਨੂੰ 60 ਸਾਲਾਂ ਦੇ ਹੋ ਜਾਣਗੇ। ਅਦਾਕਾਰ ਦੇ ਚਾਹੁੰਣ ਵਾਲਿਆਂ ਨੇ ਉਸ ਦਾ ਜਨਮ ਦਿਨ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਦਿੱਲੀ ਵਿੱਚ ਜਨਮੇ ਸ਼ਾਹਰੁਖ਼ ਖ਼ਾਨ ਨੇ ਆਪਣੀ ਅਦਾਕਾਰੀ ਦਾ ਸਫ਼ਰ ਟੀ ਵੀ ਲੜੀਵਾਰ ‘ਫੌਜੀ’ ਤੇ ‘ਸਰਕਸ’ ਨਾਲ ਸ਼ੁਰੂ ਕੀਤਾ ਸੀ ਅਤੇ ਫਿਰ ਸਾਲ 1992 ਵਿੱਚ ਉਸ ਦੀ ਪਹਿਲੀ ਫਿਲਮ ‘ਦੀਵਾਨਾ’ ਆਈ ਸੀ। ਫਿਲਮ ‘ਬਾਜ਼ੀਗਰ’ ਅਤੇ ‘ਡਰ’ ਵਿੱਚ ਆਪਣੀ ਅਦਾਕਾਰੀ ਦੀ ਛਾਪ ਛੱਡਣ ਵਾਲੇ ਸ਼ਾਹਰੁਖ਼ ਲੰਮੇ ਸਮੇਂ ਤੋਂ ਦਰਸ਼ਕਾਂ ਦੇ ਦਿਲਾਂ ’ਤੇ ਰਾਜ ਕਰ ਰਹੇ ਹਨ। ਸ਼ਾਹਰੁਖ਼ ਦੀਆਂ ਫ਼ਿਲਮਾਂ ‘ਪਠਾਣ’ ਤੇ ‘ਜਵਾਨ’ ਬਲਾਕਬਸਟਰ ਰਹੀਆਂ ਸਨ। ਸ਼ਾਖਰੁਖ਼ ਦੇ ਜਨਮ ਦਿਨ ਤੋਂ ਪਹਿਲਾਂ ਉਸ ਦੇ ਚਾਹੁੰਣ ਵਾਲੇ ਉਸ ਦਾ ਜਨਮ ਦਿਨ ਮਨਾਉਣ ਦੀਆਂ ਯੋਜਨਾਵਾਂ ਬਣਾ ਰਹੇ ਹਨ। ਇਸ ਦੌਰਾਨ ਟੀਮ ਸ਼ਾਹਰੁਖ਼ ਖਾਨ ਵੀ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਹੈ।
Advertisement
Advertisement
×

