DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਵੇਂ ਸਾਲ ਦੀ ਆਮਦ ’ਤੇ ਈਸ਼ਾ ਦਿਓਲ ਨੇ ਪਿਤਾ ਨੂੰ ਯਾਦ ਕੀਤਾ

ਬੌਲੀਵੁੱਡ ਅਦਾਕਾਰਾ ਈਸ਼ਾ ਦਿਓਲ ਨੇ ਨਵੇਂ ਸਾਲ ਦੀ ਆਮਦ ’ਤੇ ਆਪਣੇ ਪਿਤਾ ਧਰਮਿੰਦਰ ਨੂੰ ਯਾਦ ਕੀਤਾ। ਅਦਾਕਾਰਾ ਇਸ ਵੇਲੇ ਦੁਬਈ ਵਿੱਚ ਹੈ। ਈਸ਼ਾ ਨੇ ਇੰਸਟਾਗ੍ਰਾਮ ’ਤੇ ਨਵੇਂ ਵਰ੍ਹਾ ਮਨਾਉਣ ਦੀਆਂ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਕ ਤਸਵੀਰ ਵਿੱਚ ਉਹ ਅਸਮਾਨ...

  • fb
  • twitter
  • whatsapp
  • whatsapp
Advertisement

ਬੌਲੀਵੁੱਡ ਅਦਾਕਾਰਾ ਈਸ਼ਾ ਦਿਓਲ ਨੇ ਨਵੇਂ ਸਾਲ ਦੀ ਆਮਦ ’ਤੇ ਆਪਣੇ ਪਿਤਾ ਧਰਮਿੰਦਰ ਨੂੰ ਯਾਦ ਕੀਤਾ। ਅਦਾਕਾਰਾ ਇਸ ਵੇਲੇ ਦੁਬਈ ਵਿੱਚ ਹੈ। ਈਸ਼ਾ ਨੇ ਇੰਸਟਾਗ੍ਰਾਮ ’ਤੇ ਨਵੇਂ ਵਰ੍ਹਾ ਮਨਾਉਣ ਦੀਆਂ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਕ ਤਸਵੀਰ ਵਿੱਚ ਉਹ ਅਸਮਾਨ ਵੱਲ ਇਸ਼ਾਰਾ ਕਰ ਰਹੀ ਹੈ ਅਤੇ ਉਸ ’ਚ ਲਿਖੇ ‘ਪਾਪਾ ਬਹੁਤ ਸਾਰਾ ਪਿਆਰ’ ਨੇ ਇਸ ਨੂੰ ਹੋਰ ਖਾਸ ਬਣਾ ਦਿੱਤਾ। ਇਸ ਦੌਰਾਨ ਈਸ਼ਾ ਦਿਓਲ ਨੇ ਨਵੇਂ ਸਾਲ ਦੀਆਂ ਵਧਾਈਆਂ ਦਿੰਦਿਆਂ ਕਿਹਾ, ‘‘ਹਮੇਸ਼ਾ ਨਿਮਰ, ਖੁਸ਼, ਸਿਹਤਮੰਦ ਤੇ ਮਜ਼ਬੂਤ ਰਹੋ।’’ ਜ਼ਿਕਰਯੋਗ ਹੈ ਕਿ ਅਦਾਕਾਰ ਧਰਮਿੰਦਰ ਦਾ ਪਿਛਲੇ ਸਾਲ 24 ਨਵੰਬਰ ਨੂੰ ਦੇਹਾਂਤ ਹੋ ਗਿਆ ਸੀ। ਇੰਸਟਾਗ੍ਰਾਮ ’ਤੇ ਪਿਤਾ ਦੀ ਯਾਦ ਵਿੱਚ ਭਾਵੁਕ ਪੋਸਟ ਪਾਉਂਦਿਆਂ ਈਸ਼ਾ ਨੇ ਕਿਹਾ, ‘‘ਮੇਰੇ ਪਿਆਰੇ ਪਾਪਾ ਸਾਡਾ ਸਭ ਤੋਂ ਮਜ਼ਬੂਤ ਰਿਸ਼ਤਾ ਹੈ, ਅਸੀਂ ਹਮੇਸ਼ਾ ਇਕੱਠੇ ਹਾਂ। ਭਾਵੇਂ ਸਵਰਗ ਹੋਵੇ ਜਾਂ ਧਰਤੀ, ਅਸੀਂ ਇੱਕ ਹਾਂ। ਤੁਸੀਂ ਹਮੇਸ਼ਾ ਮੇਰੇ ਦਿਲ ਵਿੱਚ ਵਸਦੇ ਹੋ। ਮੈਨੂੰ ਤੁਹਾਡੀ ਬਹੁਤ ਯਾਦ ਆਉਂਦੀ ਹੈ। ਤੁਹਾਡੀ ਜੱਫੀ ਵਿੱਚ ਬਹੁਤ ਨਿੱਘ ਮਿਲਦਾ ਸੀ।’’ ਅਦਾਕਾਰਾ ਨੇ ਕਿਹਾ, ‘‘ਤੁਸੀਂ ਅਕਸਰ ਕਹਿੰਦੇ ਸੀ ਹਮੇਸ਼ਾ ਨਿਮਰ, ਖੁਸ਼, ਸਿਹਤਮੰਦ ਅਤੇ ਮਜ਼ਬੂਤ ​​ਰਹੋ। ਮੈਂ ਇਸ ਵਿਰਾਸਤ ਨੂੰ ਅੱਗੇ ਲੈ ਕੇ ਜਾਵਾਂਗੀ। ਮੈਂ ਤੁਹਾਨੂੰ ਪਿਆਰ ਕਰਦੀ ਹਾਂ ਪਾਪਾ, ਤੁਹਾਡੀ ਪਿਆਰੀ ਧੀ, ਤੁਹਾਡੀ ਈਸ਼ਾ, ਤੁਹਾਡਾ ਬਿੱਟੂ।’’

Advertisement
Advertisement
×