DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਇੱਕੀਸ’ ਨੇ ਪਹਿਲੇ ਦਿਨ ਕਮਾਏ 7.28 ਕਰੋੜ

ਫਿਲਮ ‘ਇੱਕੀਸ’ ਨੇ ਰਿਲੀਜ਼ ਦੇ ਪਹਿਲੇ ਦਿਨ ਘਰੇਲੂ ਬਾਕਸ ਆਫਿਸ ’ਤੇ 7.28 ਕਰੋੜ ਰੁਪਏ ਦੀ ਕਮਾਈ ਕੀਤੀ। ਫਿਲਮ ’ਚ ਆਦਿਤਿਆ ਨੰਦਾ ਨੇ ਅਰੁਣ ਖੇਤਰਪਾਲ ਦੀ ਭੂਮਿਕਾ ਨਿਭਾਈ ਹੈ। ਸਾਲ 1971 ਦੇ ਭਾਰਤ ਪਾਕਿਸਤਾਨ ਯੁੱਧ ’ਚ ਬਸੰਤਰ ਦੀ ਲੜਾਈ ਦੌਰਾਨ ਖੇਤਰਪਾਲ...

  • fb
  • twitter
  • whatsapp
  • whatsapp
Advertisement

ਫਿਲਮ ‘ਇੱਕੀਸ’ ਨੇ ਰਿਲੀਜ਼ ਦੇ ਪਹਿਲੇ ਦਿਨ ਘਰੇਲੂ ਬਾਕਸ ਆਫਿਸ ’ਤੇ 7.28 ਕਰੋੜ ਰੁਪਏ ਦੀ ਕਮਾਈ ਕੀਤੀ। ਫਿਲਮ ’ਚ ਆਦਿਤਿਆ ਨੰਦਾ ਨੇ ਅਰੁਣ ਖੇਤਰਪਾਲ ਦੀ ਭੂਮਿਕਾ ਨਿਭਾਈ ਹੈ। ਸਾਲ 1971 ਦੇ ਭਾਰਤ ਪਾਕਿਸਤਾਨ ਯੁੱਧ ’ਚ ਬਸੰਤਰ ਦੀ ਲੜਾਈ ਦੌਰਾਨ ਖੇਤਰਪਾਲ 21 ਸਾਲ ਦੀ ਉਮਰ ’ਚ ਸ਼ਹੀਦ ਹੋ ਗਏ ਸਨ। ਬਹਾਦਰੀ ਅਤੇ ਕੁਰਬਾਨੀ ਲਈ ਉਨ੍ਹਾਂ ਨੂੰ ਮਰਨ ਉਪਰੰਤ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ, ਜਿਸ ਨਾਲ ਉਹ ਉਸ ਸਮੇਂ ਭਾਰਤ ਦੇ ਸਰਵਉੱਚ ਸਨਮਾਨ ਪ੍ਰਾਪਤ ਕਰਨ ਵਾਲੇ ਸਭ ਤੋਂ ਘੱਟ ਉਮਰ ਦੇ ਵਿਅਕਤੀ ਬਣ ਗਏ। ਫਿਲਮ ਨਿਰਮਾਤਾਵਾਂ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਮੰਚ ਇੰਸਟਾਗ੍ਰਾਮ ’ਤੇ ਪੋਸਟ ਜ਼ਰੀਏ ਬਾਕਸ ਆਫਿਸ ਦੇ ਅੰਕੜੇ ਸਾਂਝੇ ਕੀਤੇ। ਪੋਸਟ ’ਚ ਫਿਲਮ ਦਾ ਪੋਸਟਰ ਵੀ ਸੀ। ਉਨ੍ਹਾਂ ਪੋਸਟ ’ਤੇ ਲਿਖਿਆ, ‘‘ਬਾਕਸ ਆਫਿਸ ’ਤੇ ਬਹਾਦਰੀ ਅਤੇ ਕੁਰਬਾਨੀ ਦੀ ਜਿੱਤ। ਦੇਸ਼ ’ਚ ਪਹਿਲੇ ਦਿਨ ਫਿਲਮ ਦੀ ਕੁੱਲ ਕਮਾਈ 7.28 ਕਰੋੜ ਰੁਪਏ। ‘ਇੱਕੀਸ’ ਸਿਨੇਮਾਘਰਾਂ ’ਚ। ਆਪਣੀਆਂ ਟਿਕਟਾਂ ਬੁੱਕ ਕਰੋ। ਦਿਨੇਸ਼ ਵਿਜਾਨ ਦੇ ਪ੍ਰੋਡਕਸ਼ਨ ਬੈਨਰ ਮੈਡਾਕ ਫਿਲਮਜ਼ ਤਹਿਤ ਬਣੀ ਇਸ ਫਿਲਮ ਦਾ ਨਿਰਦੇਸ਼ਨ ਸ੍ਰੀਰਾਮ ਰਾਘਵਨ ਨੇ ਕੀਤਾ ਹੈ। ਆਪਣੀ ਪੋਸਟ ਦੀ ਕੈਪਸ਼ਨ ’ਚ ਉਨ੍ਹਾਂ ਲਿਖਿਆ, ‘‘ਤੁਹਾਡਾ ਪਿਆਰ ਸੈਕਿੰਡ ਲੈਫਟੀਨੈਂਟ ਅਰੁਣ ਖੇਤਰਵਾਲ ਦੀ ਕੁਰਬਾਨੀ ਨੂੰ ਸਭ ਤੋਂ ਵੱਡੀ ਸ਼ਰਧਾਂਜਲੀ ਹੈ। ਹੁਣ ਟਿਕਟਾਂ ਬੁੱਕ ਕਰੋ। ਫਿਲਮ ’ਚ ਮਰਹੂਮ ਬੌਲੀਵੁੱਡ ਅਦਾਕਾਰ ਧਰਮਿੰਦਰ ਨਾਲ ਸਿਮਰ ਭਾਟੀਆ, ਵਿਵਾਨ ਸ਼ਾਹ, ਸਿਕੰਦਰ ਅਤੇ ਜੈਦੀਪ ਅਹਿਲਾਵਤ ਵੀ ਅਹਿਮ ਭੂਮਿਕਾ ’ਚ ਹਨ।

Advertisement
Advertisement
×