‘ਗ੍ਰਹਿਣ’ ਦੇ 25 ਸਾਲ ਪੂਰੇ; ਜੈਕੀ ਨੇ ਤਸਵੀਰਾਂ ਸਾਂਝੀਆਂ ਕੀਤੀਆਂ
ਬੌਲੀਵੁੱਡ ਅਦਾਕਾਰ ਜੈਕੀ ਸ਼ਰਾਫ਼ ਨੇ ਆਪਣੀ ਫਿਲਮ ‘ਗ੍ਰਹਿਣ’ ਦੀ ਰਿਲੀਜ਼ ਦੇ 25 ਸਾਲ ਪੂਰੇ ਹੋਣ ’ਤੇ ਪੁਰਾਣੀਆਂ ਯਾਦਾਂ ਤਾਜ਼ਾ ਕਰਦਿਆਂ ਸੋਸ਼ਲ ਮੀਡੀਆ ’ਤੇ ਅਦਾਕਾਰਾ ਮਨੀਸ਼ਾ ਕੋਇਰਾਲਾ ਨਾਲ ਫਿਲਮ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਸ਼ਸ਼ੀ ਲਾਲ ਕੇ. ਨਾਇਰ ਵੱਲੋਂ ਨਿਰਦੇਸ਼ਤ ਇਸ ਫਿਲਮ...
Advertisement
ਬੌਲੀਵੁੱਡ ਅਦਾਕਾਰ ਜੈਕੀ ਸ਼ਰਾਫ਼ ਨੇ ਆਪਣੀ ਫਿਲਮ ‘ਗ੍ਰਹਿਣ’ ਦੀ ਰਿਲੀਜ਼ ਦੇ 25 ਸਾਲ ਪੂਰੇ ਹੋਣ ’ਤੇ ਪੁਰਾਣੀਆਂ ਯਾਦਾਂ ਤਾਜ਼ਾ ਕਰਦਿਆਂ ਸੋਸ਼ਲ ਮੀਡੀਆ ’ਤੇ ਅਦਾਕਾਰਾ ਮਨੀਸ਼ਾ ਕੋਇਰਾਲਾ ਨਾਲ ਫਿਲਮ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਸ਼ਸ਼ੀ ਲਾਲ ਕੇ. ਨਾਇਰ ਵੱਲੋਂ ਨਿਰਦੇਸ਼ਤ ਇਸ ਫਿਲਮ ਵਿੱਚ ਸ਼ਰਾਫ਼ ਨੇ ਵਕੀਲ ਜਗਨ ਸਿਨਹਾ ਦੀ ਭੂਮਿਕਾ ਨਿਭਾਈ ਸੀ, ਜਦੋਂ ਕਿ ਕੋਇਰਾਲਾ ਨੇ ਪਾਰਵਤੀ ਸ਼ਾਸਤਰੀ ਦਾ ਕਿਰਦਾਰ ਨਿਭਾਇਆ ਸੀ। ਸ਼ਰਾਫ਼ ਨੇ ਅੱਜ ਆਪਣੇ ਇੰਸਟਾਗ੍ਰਾਮ ’ਤੇ ਵੀਡੀਓ ਸਾਂਝੀ ਕੀਤੀ। ਇਸ ਵਿੱਚ ਫਿਲਮ ਦੀਆਂ ਵੱਖ ਵੱਖ ਤਸਵੀਰਾਂ ਸ਼ਾਮਲ ਸਨ, ਜਿਸ ਵਿੱਚੋਂ ਪਹਿਲੀ ਤਸਵੀਰ ’ਚ ਉਹ ਕੋਇਰਾਲਾ ਨਾਲ ਨਜ਼ਰ ਆ ਰਿਹਾ ਹੈ। ਤਸਵੀਰਾਂ ਨਾਲ ਉਸ ਨੇ ਲਿਖਿਆ, ‘ਗ੍ਰਹਿਣ ਦੇ 25 ਸਾਲ’। ਇਸ ਫਿਲਮ ਵਿੱਚ ਅਨੁਪਮਾ ਵਰਮਾ, ਪ੍ਰਸਾਦ ਪੁਰੰਦਰੇ, ਰਘੁਵਰਨ, ਰਾਜ ਜੁਤਸ਼ੀ ਅਤੇ ਅਚਯੁਤ ਪੋਦਾਰ ਨੇ ਵੀ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ ਸਨ।
Advertisement
Advertisement
×

