ਦੁਲਕਰ ਅਤੇ ਰਿਸ਼ਬ ਨੇ ਮੈਲਬਰਨ ਫਿਲਮ ਮੇਲੇ ਦੇ ਉਦਘਾਟਨੀ ਸਮਾਰੋਹ ਦੀ ਅਗਵਾਈ ਕੀਤੀ
ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬਰਨ ਦੇ 17ਵੇਂ ਸੰਸਕਰਣ ਦੀ ਸ਼ੁਰੂਆਤ ਪ੍ਰੈਸ ਕਾਨਫਰੰਸ ਨਾਲ ਹੋਈ, ਜਿਸ ਵਿੱਚ ਭਾਰਤੀ ਸਿਨੇਮਾ ਦੀਆਂ ਕਈ ਮਸ਼ਹੂਰ ਹਸਤੀਆਂ ਰਿਸ਼ਬ ਸ਼ੈੱਟੀ, ਦੁਲਕਰ ਸਲਮਾਨ ਅਤੇ ਵਿਜੇ ਵਰਮਾ ਸ਼ਾਮਲ ਹੋਏ। ਉਦਘਾਟਨੀ ਸਮਾਗਮ ਵਿੱਚ ਅਦਾਕਾਰ, ਫਿਲਮ ਨਿਰਮਾਤਾ, ਗਾਇਕ ਅਤੇ ਹੋਰ...
ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬਰਨ ਦੇ 17ਵੇਂ ਸੰਸਕਰਣ ਦੀ ਸ਼ੁਰੂਆਤ ਪ੍ਰੈਸ ਕਾਨਫਰੰਸ ਨਾਲ ਹੋਈ, ਜਿਸ ਵਿੱਚ ਭਾਰਤੀ ਸਿਨੇਮਾ ਦੀਆਂ ਕਈ ਮਸ਼ਹੂਰ ਹਸਤੀਆਂ ਰਿਸ਼ਬ ਸ਼ੈੱਟੀ, ਦੁਲਕਰ ਸਲਮਾਨ ਅਤੇ ਵਿਜੇ ਵਰਮਾ ਸ਼ਾਮਲ ਹੋਏ। ਉਦਘਾਟਨੀ ਸਮਾਗਮ ਵਿੱਚ ਅਦਾਕਾਰ, ਫਿਲਮ ਨਿਰਮਾਤਾ, ਗਾਇਕ ਅਤੇ ਹੋਰ ਕਲਾਕਾਰ ਇਕੱਠੇ ਹੋਏ। ਪ੍ਰੈਸ ਕਾਨਫਰੰਸ ਵਿੱਚ ਮਾਨੁਸ਼ੀ ਛਿੱਲੜ, ਗਾਇਕਾ ਨਿਖਿਤਾ ਗਾਂਧੀ ਅਤੇ ਡੌਲੀ ਸਿੰਘ ਵੀ ਸ਼ਾਮਲ ਹੋਏ। ਫਿਲਮ ਨਿਰਮਾਤਾ ਨਿਖਿਲ ਅਡਵਾਨੀ, ਵਿਕਰਮ, ਆਰ. ਗੌਤਮ, ਕੈਜ਼ਾਦ ਗੁਸਤਾਦ ਅਤੇ ਆਰ ਐੱਸ ਪ੍ਰਸੰਨਾ ਦੇ ਨਾਲ-ਨਾਲ ‘ਲਾਲਾ’ ਅਤੇ ‘ਪੌਪੀ’ ਦੀ ਕਲਾਕਾਰ ਟੀਮ ਵੀ ਹਾਜ਼ਰ ਸੀ।
ਕਲਾਕਾਰਾਂ ਅਤੇ ਫਿਲਮ ਨਿਰਮਾਤਾਵਾਂ ਨੇ ਆਪਣੇ ਕੰਮ, ਆਈ ਐੱਫ਼ ਐੱਫ਼ ਐੱਮ ਨਾਲ ਆਪਣੀ ਸਾਂਝ, ਭਾਰਤੀ ਸਿਨੇਮਾ ਦੇ ਬਦਲਦੇ ਦੌਰ ਅਤੇ ਭਾਰਤੀ ਕਹਾਣੀਆਂ ਵਿੱਚ ਵਧ ਰਹੀ ਕੌਮਾਂਤਰੀ ਦਿਲਚਸਪੀ ਬਾਰੇ ਗੱਲਬਾਤ ਕੀਤੀ। ਰਿਸ਼ਭ ਸ਼ੈਟੀ ਨੇ ਬਿਆਨ ’ਚ ਕਿਹਾ, ‘‘ਇੱਥੇ ਆ ਕੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਨੇ ਮੈਨੂੰ ਕੰਨੜ ਸਿਨੇਮਾ ਦੀ ਨੁਮਾਇੰਦਗੀ ਕਰਨ ਲਈ ਇੱਥੇ ਸੱਦਾ ਦਿੱਤਾ ਹੈ। ਮੈਂ ਫਿਲਮ ਮੇਲੇ ਵਿੱਚ ਸ਼ਾਮਲ ਸਾਰੇ ਫਿਲਮ ਨਿਰਮਾਤਾਵਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।’’ ਦੁਲਕਰ ਸਲਮਾਨ ਜੋ ਪਹਿਲੀ ਵਾਰ ਆਸਟਰੇਲੀਆ ਫਿਲਮ ਫੈਸਟੀਵਲ ਵਿੱਚ ਸ਼ਾਮਲ ਹੋਏ, ਨੇ ਕਿਹਾ, ‘‘ਮੈਂ ਆਪਣੀ ਫਿਲਮ ‘ਲੋਕਾਹ’ ਨਾਲ ਇੱਥੇ ਆ ਕੇ ਖੁਸ਼ ਹਾਂ, ਜੋ ਕੇਰਲ ਦੀ ਲੋਕ-ਕਥਾ ਅਤੇ ਸੁਪਰਹੀਰੋ ਕਹਾਣੀ ਦੇ ਮਿਸ਼ਰਣ ਨੂੰ ਦਰਸਾਉਂਦੀ ਹੈ।’’ ਉਦਘਾਟਨੀ ਪ੍ਰੈਸ ਕਾਨਫਰੰਸ ਨੇ 17ਵੇਂ ਆਈ ਐੱਫ਼ ਐੱਫ਼ ਐੱਮ ਦੀ ਸ਼ੁਰੂਆਤ ਕੀਤੀ, ਜਿਸ ਨਾਲ ਕੌਮਾਂਤਰੀ ਮੰਚ ’ਤੇ ਭਾਰਤੀ ਸਿਨੇਮਾ ਨੂੰ ਪੇਸ਼ ਕਰਨ ਦੀ ਫੈਸਟੀਵਲ ਦੀ ਪਰੰਪਰਾ ਨੂੰ ਅੱਗੇ ਵਧਾਇਆ ਗਿਆ।

