ਅਕਤੂਬਰ ’ਚ ਰਿਲੀਜ਼ ਹੋਵੇਗੀ ‘ਦ੍ਰਿਸ਼ਯਮ: ਦਿ ਕਨਕਲੂਜ਼ਨ’
ਬੌਲੀਵੁੱਡ ਸਟਾਰ ਅਜੈ ਦੇਵਗਨ ਨੇ ਐਲਾਨ ਕੀਤਾ ਹੈ ਕਿ ਤੀਜੀ ‘ਦ੍ਰਿਸ਼ਯਮ’ ਫਿਲਮ ਦਾ ਨਾਮ ਹੁਣ ‘ਦ੍ਰਿਸ਼ਯਮ: ਦਿ ਕਨਕਲੂਜ਼ਨ’ ਰੱਖਿਆ ਗਿਆ ਹੈ ਅਤੇ ਇਹ 2 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਇਹ ਫਿਲਮ ਮਲਿਆਲਮ ਡਰਾਮਾ ਫਿਲਮ ਦਾ ਹਿੰਦੀ ਰੂਪਾਂਤਰਣ ਹੈ, ਜਿਸ ਵਿੱਚ ਅਜੈ...
ਬੌਲੀਵੁੱਡ ਸਟਾਰ ਅਜੈ ਦੇਵਗਨ ਨੇ ਐਲਾਨ ਕੀਤਾ ਹੈ ਕਿ ਤੀਜੀ ‘ਦ੍ਰਿਸ਼ਯਮ’ ਫਿਲਮ ਦਾ ਨਾਮ ਹੁਣ ‘ਦ੍ਰਿਸ਼ਯਮ: ਦਿ ਕਨਕਲੂਜ਼ਨ’ ਰੱਖਿਆ ਗਿਆ ਹੈ ਅਤੇ ਇਹ 2 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਇਹ ਫਿਲਮ ਮਲਿਆਲਮ ਡਰਾਮਾ ਫਿਲਮ ਦਾ ਹਿੰਦੀ ਰੂਪਾਂਤਰਣ ਹੈ, ਜਿਸ ਵਿੱਚ ਅਜੈ ਦੇਵਗਨ ਵਿਜੇ ਸਲਗਾਂਵਕਰ ਦਾ ਕਿਰਦਾਰ ਨਿਭਾਅ ਰਹੇ ਹਨ, ਜੋ ਆਮ ਆਦਮੀ ਹੈ ਤੇ ਦੁਰਘਟਨਾ ਵਿੱਚ ਨੌਜਵਾਨ ਦੀ ਮੌਤ ਤੋਂ ਬਾਅਦ ਆਪਣੇ ਪਰਿਵਾਰ ਦੀ ਰੱਖਿਆ ਕਰਦਾ ਹੈ। ਅਦਾਕਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਫਿਲਮ ਦੇ ਪੋਸਟਰ ਦਾ ਉਦਘਾਟਨ ਕੀਤਾ ਤੇ ਲਿਖਿਆ, ‘‘ਹਰ ਕਿਸੇ ਦਾ ਵੱਖਰਾ ਦ੍ਰਿਸ਼ਟੀਕੋਣ ਹੈ... ਮੇਰੇ ਲਈ, ਮੇਰਾ ਪਰਿਵਾਰ ਹੀ ਸਭ ਕੁਝ ਹੈ। ‘ਦ੍ਰਿਸ਼ਯਮ ਦ ਕਨਕਲੂਜ਼ਨ 2’ ਅਕਤੂਬਰ ਨੂੰ ਸਿਨੇਮਾਘਰਾਂ ਵਿੱਚ।’’ ਫਿਲਮ ਦਾ ਹਿੰਦੀ ਸੰਸਕਰਣ ਅਭਿਸ਼ੇਕ ਪਾਠਕ ਦੁਆਰਾ ਨਿਰਦੇਸ਼ਤ ਕੀਤਾ ਗਿਆ ਹੈ ਜਿਸ ਨੇ ਪਿਛਲੇ ਭਾਗ ਨੂੰ ਵੀ ਨਿਰਦੇਸ਼ਤ ਕੀਤਾ ਸੀ। 2015 ਵਿੱਚ ਰਿਲੀਜ਼ ਹੋਈ ‘ਦ੍ਰਿਸ਼ਯਮ’ 2013 ਦੀ ਮਲਿਆਲਮ-ਭਾਸ਼ਾ ਦੀ ਕ੍ਰਾਈਮ ਥ੍ਰਿਲਰ ਤੋਂ ਲਈ ਗਈ ਸੀ, ਜਿਸ ਨੂੰ ਜੀਤੂ ਜੋਸਫ਼ ਨੇ ਲਿਖਿਆ ਅਤੇ ਨਿਰਦੇਸ਼ਤ ਕੀਤਾ ਸੀ। ਇਸ ਥ੍ਰਿਲਰ ਨੂੰ ਅਧਿਕਾਰਤ ਤੌਰ ’ਤੇ ਤਾਮਿਲ ਅਤੇ ਤੇਲਗੂ ਸਮੇਤ ਸੱਤ ਭਾਸ਼ਾਵਾਂ ਵਿੱਚ ਰੀਮੇਕ ਕੀਤਾ ਗਿਆ ਹੈ।

