DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

‘ਦ੍ਰਿਸ਼ਯਮ: ਦਿ ਕਨਕਲੂਜ਼ਨ’ ਨੇ ਪਹਿਲੇ ਦਿਨ 93 ਕਰੋੜ ਕਮਾਏ

ਅਦਾਕਾਰ ਅਜੈ ਦੇਵਗਨ ਦੀ ਫਿਲਮ ‘ਦ੍ਰਿਸ਼ਮਯ: ਦਿ ਕਨਕਲੂਜ਼ਨ’ ਨੇ ਪਹਿਲੇ ਦਿਨ ਵਿਸ਼ਵ ਪੱਧਰ ’ਤੇ 93 ਕਰੋੜ ਰੁਪਏ ਕਮਾਏ ਹਨ। ਫਿਲਮ ਦੇ ਨਿਰਮਾਤਾਵਾਂ ਨੇ ਦੱਸਿਆ ਕਿ ਅਭਿਸ਼ੇਕ ਪਾਠਕ ਵੱਲੋਂ ਨਿਰਦੇਸ਼ਤ ਇਸ ਫਿਲਮ ਦਾ ਤੀਜਾ ਅਤੇ ਆਖ਼ਰੀ ਭਾਗ ਸ਼ੁੱਕਰਵਾਰ ਨੂੰ ਰਿਲੀਜ਼ ਹੋਇਆ।...

  • fb
  • twitter
  • whatsapp
  • whatsapp
Advertisement

ਅਦਾਕਾਰ ਅਜੈ ਦੇਵਗਨ ਦੀ ਫਿਲਮ ‘ਦ੍ਰਿਸ਼ਮਯ: ਦਿ ਕਨਕਲੂਜ਼ਨ’ ਨੇ ਪਹਿਲੇ ਦਿਨ ਵਿਸ਼ਵ ਪੱਧਰ ’ਤੇ 93 ਕਰੋੜ ਰੁਪਏ ਕਮਾਏ ਹਨ। ਫਿਲਮ ਦੇ ਨਿਰਮਾਤਾਵਾਂ ਨੇ ਦੱਸਿਆ ਕਿ ਅਭਿਸ਼ੇਕ ਪਾਠਕ ਵੱਲੋਂ ਨਿਰਦੇਸ਼ਤ ਇਸ ਫਿਲਮ ਦਾ ਤੀਜਾ ਅਤੇ ਆਖ਼ਰੀ ਭਾਗ ਸ਼ੁੱਕਰਵਾਰ ਨੂੰ ਰਿਲੀਜ਼ ਹੋਇਆ। ਆਲੋਚਕਾਂ ਨੇ ਫਿਲਮ ਨੂੰ ਹਾਂ-ਪੱਖੀ ਰੁਝਾਨ ਦਿੰਦਿਆਂ ਇਸ ਦੀ ਪੇਸ਼ਕਾਰੀ, ਰਹੱਸਾਂ ਅਤੇ ਜਬਰਦਸਤ ਮੋੜਾਂ ਦੀ ਸ਼ਲਾਘਾ ਕੀਤੀ। ਫਿਲਮ ਵਿੱਚ ਅਜੈ ਦੇਵਗਨ ਵਿਜੈ ਸਾਲਗਾਓਂਕਰ ਦੀ ਭੂਮਿਕਾ ’ਚ ਦਿਖਾਈ ਦਿੰਦੇ ਹਨ, ਜੋ ਖ਼ੁਦ ਨੂੰ ਮੁੜ ਕਾਨੂੰਨ ਨਾਲ ਬਿੱਲੀ ਤੇ ਚੂਹੇ ਦੀ ਖੇਡ ਵਾਲੀ ਸਥਿਤੀ ’ਚ ਦੇਖਦੇ ਹਨ।

ਫਿਲਮ ’ਚ ਅਦਾਕਾਰਾ ਤੱਬੂ, ਸ਼੍ਰੀਆ ਸਰਨ, ਰਜਤ ਕਪੂਰ, ਇਸ਼ੀਤਾ ਦੱਤਾ ਅਤੇ ਮ੍ਰਿਣਾਲ ਜਾਧਵ ਨੇ ਵੀ ਵਾਪਸੀ ਕੀਤੀ ਹੈ ਜਦਕਿ ਜੈਦੀਪ ਅਹਿਲਾਵਤ ਨੇ ਰਾਜਵੀਰ ਸਿੰਘ ਤੋਮਰ ਦੀ ਭੂਮਿਕਾ ਨਿਭਾਈ ਹੈ ਜੋ ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਵਜੋਂ ਕੇਸ ਦੀ ਜਾਂਚ ਕਰਦੇ ਹਨ। ਇਸ ਫਿਲਮ ਦੀ ਕਹਾਣੀ ਮਲਿਆਲਮ ’ਚ ਹਿੱਟ ਰਹੀ ਫਿਲਮ ਤੋਂ ਪ੍ਰੇਰਿਤ ਹੈ। ਫਿਲਮ ‘ਦ੍ਰਿਸ਼ਯਮ’ ਦੀ ਸ਼ੁਰੂਆਤ ਫਿਲਮਸਾਜ਼ ਨਿਸ਼ੀਕਾਂਤ ਕਾਮਤ ਵੱਲੋਂ ਸਾਲ 2015 ਵਿੱਚ ਕੀਤੀ ਗਈ ਸੀ। ਫਿਲਮ ਦੀ ਕਹਾਣੀ ਵਿਜੈ ਸਾਲਗਾਓਂਕਰ ਨਾਮੀਂ ਕੇਬਲ ਅਪਰੇਟਰ ਦੁਆਲੇ ਘੁੰਮਦੀ ਹੈ, ਜੋ ਕਤਲ ਮਗਰੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅਸਧਾਰਨ ਹੌਸਲਾ ਦਿਖਾਉਂਦਾ ਹੈ। ਮੌਜੂਦਾ ਫਿਲਮ ਵਿੱਚ ਸਾਲ 2022 ਦੀ ਫਿਲਮ ‘ਦ੍ਰਿਸ਼ਯਮ 2’ ਦੀ ਕਹਾਣੀ ਅੱਗੇ ਚੱਲਦੀ ਹੈ, ਜੋ ਸਾਲ ਦੀ ਹਿੱਟ ਫਿਲਮ ਰਹੀ ਸੀ।

Advertisement

Advertisement
Advertisement
×