‘ਦ੍ਰਿਸ਼ਯਮ 3’ 21 ਮਈ ਨੂੰ ਰਿਲੀਜ਼ ਹੋਵੇਗੀ
ਮਲਿਆਲਮ ਸੁਪਰਸਟਾਰ ਮੋਹਨਲਾਲ ਦੀ ਮੁੱਖ ਭੂਮਿਕਾ ਵਾਲੀ ਫਿਲਮ ‘ਦ੍ਰਿਸ਼ਯਮ 3’ ਦੇ ਨਿਰਮਾਣਕਾਰਾਂ ਨੇ ਦੱਸਿਆ ਹੈ ਕਿ ਫਿਲਮ 21 ਮਈ ਨੂੰ ਅਦਾਕਾਰ ਦੇ ਜਨਮ ਦਿਨ ’ਤੇ ਰਿਲੀਜ਼ ਕੀਤੀ ਜਾਵੇਗੀ। ‘ਦ੍ਰਿਸ਼ਯਮ’ ਲੜੀ ਦੀ ਇਸ ਤੀਜੀ ਫਿਲਮ ਦਾ ਨਿਰਦੇਸ਼ਨ ਵੀ ਜੀਤੂ ਜੋਸਫ ਨੇ...
ਮਲਿਆਲਮ ਸੁਪਰਸਟਾਰ ਮੋਹਨਲਾਲ ਦੀ ਮੁੱਖ ਭੂਮਿਕਾ ਵਾਲੀ ਫਿਲਮ ‘ਦ੍ਰਿਸ਼ਯਮ 3’ ਦੇ ਨਿਰਮਾਣਕਾਰਾਂ ਨੇ ਦੱਸਿਆ ਹੈ ਕਿ ਫਿਲਮ 21 ਮਈ ਨੂੰ ਅਦਾਕਾਰ ਦੇ ਜਨਮ ਦਿਨ ’ਤੇ ਰਿਲੀਜ਼ ਕੀਤੀ ਜਾਵੇਗੀ। ‘ਦ੍ਰਿਸ਼ਯਮ’ ਲੜੀ ਦੀ ਇਸ ਤੀਜੀ ਫਿਲਮ ਦਾ ਨਿਰਦੇਸ਼ਨ ਵੀ ਜੀਤੂ ਜੋਸਫ ਨੇ ਦਿੱਤਾ ਹੈ। ਪਹਿਲਾਂ ਇਹ ਫਿਲਮ 2 ਅਪਰੈਲ ਨੂੰ ਰਿਲੀਜ਼ ਕੀਤੀ ਜਾਣੀ ਸੀ। ਮੋਹਨਲਾਲ ਜਿਸ ਨੇ ਇਸ ਫਿਲਮ ਵਿੱਚ ਜੌਰਜਕੁੱਟੀ ਦਾ ਕਿਰਦਾਰ ਨਿਭਾਇਆ, ਨੇ ਸੋਮਵਾਰ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਇਕ ਪੋਸਟ ਪਾ ਕੇ ਇਹ ਖ਼ਬਰ ਸਾਂਝੀ ਕੀਤੀ। ਫਿਲਮ ਦੇ ਪੋਸਟਰ ਦੀ ਕੈਪਸ਼ਨ ਵਿੱਚ ਉਸ ਨੇ ਲਿਖਿਆ ਹੈ ‘‘ ਅਤੀਤ ਕਦੇ ਖਾਮੋਸ਼ ਨਹੀਂ ਰਹਿੰਦਾ, ਸਿਰਫ ਇੰਤਜ਼ਾਰ ਕਰਦਾ ਹੈ। ਜੌਰਜਕੁੱਟੀ 21 ਮਈ, 2026 ਨੂੰ ਪਹੁੰਚ ਰਿਹਾ ਹੈ।’’ ਫਿਲਮ ਦੀ ਕਹਾਣੀ ਜੌਰਜਕੁੱਟੀ ਅਤੇ ਉਸ ਦੇ ਪਰਿਵਾਰ ਦੁਆਲੇ ਘੁੰਮਦੀ ਹੈ ਜੋ ਉਦੋਂ ਸ਼ੱਕ ਦੇ ਦਾਇਰੇ ਵਿੱਚ ਆ ਜਾਂਦਾ ਹੈ ਜਦੋਂ ਆਈ ਜੀ ਪੁਲੀਸ ਦੇ ਪੁੱਤਰ ਦੀ ਹੱਤਿਆ ਹੋ ਜਾਂਦੀ ਹੈ। ਪਹਿਲੀਆਂ ਦੋ ਦ੍ਰਿਸ਼ਯਮ ਫਿਲਮਾਂ ਦੇ ਹਿੰਦੀ, ਤਾਮਿਲ, ਤੈਲਗੂ, ਕੰਨੜ, ਚੀਨੀ ਮੰਡਾਰਿਨ ਅਤੇ ਸਿੰਹਲੀ ਆਦਿ ਕਈ ਭਾਸ਼ਾਵਾਂ ਵਿਚ ਰੀਮੇਕ ਬਣ ਚੁੱਕੇ ਹਨ।

