DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

‘ਦਿਲ ਦੀਵਾਨਾ ਹੋ ਗਿਆ’ 31 ਨੂੰ ਰਿਲੀਜ਼ ਹੋਵੇਗੀ

ਪਿਆਰ, ਭਾਵਨਾਵਾਂ ਅਤੇ ਪਰਿਵਾਰਕ ਰਿਸ਼ਤਿਆਂ ’ਤੇ ਆਧਾਰਿਤ ਰੁਮਾਂਟਿਕ ਫ਼ਿਲਮ ‘ਦਿਲ ਦੀਵਾਨਾ ਹੋ ਗਿਆ’ 31 ਜੁਲਾਈ ਨੂੰ ਦੇਸ਼ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਗ੍ਰੈਂਡਵੇਅ ਪ੍ਰੋਡਕਸ਼ਨ ਦੇ ਬੈਨਰ ਹੇਠ ਨਿਰਮਾਤਾ ਇਸ਼ਪਾਲ ਸਿੰਘ ਚਾਵਲਾ ਦੀ ਇਹ ਫ਼ਿਲਮ ਤਿੰਨ ਨਵੇਂ ਚਿਹਰਿਆਂ ਨੂੰ ਪੇਸ਼...

  • fb
  • twitter
  • whatsapp
  • whatsapp
Advertisement

ਪਿਆਰ, ਭਾਵਨਾਵਾਂ ਅਤੇ ਪਰਿਵਾਰਕ ਰਿਸ਼ਤਿਆਂ ’ਤੇ ਆਧਾਰਿਤ ਰੁਮਾਂਟਿਕ ਫ਼ਿਲਮ ‘ਦਿਲ ਦੀਵਾਨਾ ਹੋ ਗਿਆ’ 31 ਜੁਲਾਈ ਨੂੰ ਦੇਸ਼ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਗ੍ਰੈਂਡਵੇਅ ਪ੍ਰੋਡਕਸ਼ਨ ਦੇ ਬੈਨਰ ਹੇਠ ਨਿਰਮਾਤਾ ਇਸ਼ਪਾਲ ਸਿੰਘ ਚਾਵਲਾ ਦੀ ਇਹ ਫ਼ਿਲਮ ਤਿੰਨ ਨਵੇਂ ਚਿਹਰਿਆਂ ਨੂੰ ਪੇਸ਼ ਕਰ ਰਹੀ ਹੈ। ਇਹ ਸਾਫ਼-ਸੁਥਰੀ ਪਰਿਵਾਰਕ ਮਨੋਰੰਜਕ ਫ਼ਿਲਮ ਹੈ, ਜੋ ਹਰ ਉਮਰ ਵਰਗ ਦੇ ਦਰਸ਼ਕਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਹੈ। ਨਿਰਮਾਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਮੇਸ਼ਾ ਫ਼ਿਲਮਾਂ ਨੂੰ ਆਮ ਦਰਸ਼ਕ ਦੇ ਨਜ਼ਰੀਏ ਤੋਂ ਦੇਖਿਆ ਹੈ ਤੇ ‘ਦਿਲ ਦੀਵਾਨਾ ਹੋ ਗਿਆ’ ਵੀ ਇਸੇ ਸੋਚ ਨਾਲ ਬਣਾਈ ਗਈ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਕਿਸੇ ਫ਼ਿਲਮ ਦੀ ਅਸਲ ਤਾਕਤ ਵੱਡੇ ਸਿਤਾਰਿਆਂ ਵਿੱਚ ਨਹੀਂ, ਬਲਕਿ ਦਿਲਚਸਪ ਕਹਾਣੀ, ਸੁਰੀਲੇ ਸੰਗੀਤ ਅਤੇ ਵਧੀਆ ਅਦਾਕਾਰੀ ਵਿੱਚ ਹੁੰਦੀ ਹੈ।’ ਇਸੇ ਸੋਚ ਸਦਕਾ ਉਨ੍ਹਾਂ ਅਜਿਹੇ ਕਲਾਕਾਰਾਂ ਨੂੰ ਚੁਣਿਆ ਜੋ ਆਪਣੇ ਕਿਰਦਾਰਾਂ ਲਈ ਸਭ ਤੋਂ ਢੁੱਕਵੇਂ ਸਨ। ਚਾਵਲਾ ਨੇ ਨਿਰਦੇਸ਼ਕ ਰਾਜੀਵ ਸ਼ਾਮਲਾਲ ਸੋਨੀ ’ਤੇ ਪੂਰਾ ਭਰੋਸਾ ਪ੍ਰਗਟਾਇਆ ਅਤੇ ਕਿਹਾ ਕਿ ਨਿਰਦੇਸ਼ਕ ਨੇ ਇਸ ਪ੍ਰਾਜੈਕਟ ’ਚ ਆਪਣਾ 100 ਫੀਸਦੀ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਸੰਗੀਤਕਾਰ ਵਿਸ਼ਨੂੰ ਨਰਾਇਣ ਦੀ ਵੀ ਤਾਰੀਫ਼ ਕਰਦਿਆਂ ਕਿਹਾ ਕਿ ਫ਼ਿਲਮ ਦੇ ਗੀਤ ਬਹੁਤ ਸ਼ਾਨਦਾਰ ਹਨ ਅਤੇ ਇਹ ਦਰਸ਼ਕਾਂ ਦੇ ਦਿਲਾਂ ’ਤੇ ਲੰਮੇ ਸਮੇਂ ਤੱਕ ਰਾਜ ਕਰਨਗੇ। ਚਾਵਲਾ ਨੇ ਸਹਾਇਕ ਕਲਾਕਾਰਾਂ ਦੀ ਵੀ ਸ਼ਲਾਘਾ ਕਰਦਿਆਂ ਕਿਹਾ ਕਿ ਹਰ ਕਲਾਕਾਰ ਨੇ ਆਪਣੇ ਕਿਰਦਾਰ ਨਾਲ ਪੂਰਾ ਇਨਸਾਫ਼ ਕੀਤਾ ਹੈ ਅਤੇ ਪੂਰੀ ਟੀਮ ਨੇ ਲਗਨ ਅਤੇ ਇਮਾਨਦਾਰੀ ਨਾਲ ਕੰਮ ਕੀਤਾ ਹੈ।

Advertisement
Advertisement
×