DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਧੁਰੰਦਰ ਦਿ ਰਿਵੈਂਜ’ ਨੇ ਦੋ ਹਫਤਿਆਂ ’ਚ ਵਿਸ਼ਵ ਪੱਧਰ ’ਤੇ 1500 ਕਰੋੜ ਰੁਪਏ ਕਮਾਏ

ਅਭਿਨੇਤਾ ਰਣਵੀਰ ਸਿੰਘ ’ਤੇ ਫਿਲਮਾਈ ਫਿਲਮ ‘ਧੁਰੰਦਰ: ਦਿ ਵਿਰੈਂਜ’ ਨੇ ਰਿਲੀਜ਼ ਹੋਣ ਦੇ ਮਹਿਜ਼ ਦੋ ਹਫ਼ਤਿਆਂ ਵਿੱਚ ਵਿਸ਼ਵ ਪੱਧਰ ’ਤੇ ਬਾਕਸ ਆਫਿਸ ’ਤੇ 1500 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਆਦਿਤਿਆ ਧਰ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਨੇ...

  • fb
  • twitter
  • whatsapp
  • whatsapp
Advertisement

ਅਭਿਨੇਤਾ ਰਣਵੀਰ ਸਿੰਘ ’ਤੇ ਫਿਲਮਾਈ ਫਿਲਮ ‘ਧੁਰੰਦਰ: ਦਿ ਵਿਰੈਂਜ’ ਨੇ ਰਿਲੀਜ਼ ਹੋਣ ਦੇ ਮਹਿਜ਼ ਦੋ ਹਫ਼ਤਿਆਂ ਵਿੱਚ ਵਿਸ਼ਵ ਪੱਧਰ ’ਤੇ ਬਾਕਸ ਆਫਿਸ ’ਤੇ 1500 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਆਦਿਤਿਆ ਧਰ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਨੇ ਵਿਸ਼ਵ ਪੱਧਰ ’ਤੇ 1501 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ, ਜਿਸ ਨਾਲ ਰਿਲੀਜ਼ ਦੇ 15 ਦਿਨਾਂ ਵਿੱਚ ਹੀ ਇਹ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫਿਲਮ ਬਣ ਗਈ ਹੈ। ਇਸ ਨੂੰ ਜੀਓ ਸਟੂਡੀਓਜ਼ ਅਤੇ ਬੀ62 ਸਟੂਡੀਓਜ਼ ਵੱਲੋਂ ਬਣਾਇਆ ਗਿਆ ਹੈ। ਫਿਲਮ ਨੇ ਹਿੰਦੀ ਸਿਨੇਮਾ ਦੇ ਸ਼ੁਰੂਆਤੀ ਦੌਰ ’ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਦੇ ਨਾਲ ਨਾਲ ਪਹਿਲੇ ਅਤੇ ਦੁੂਜੇ ਹਫ਼ਤੇ ’ਚ ਸਭ ਤੋਂ ਵਧ ਕਾਰੋਬਾਰ ਕਰਨ ਦਾ ਰਿਕਾਰਡ ਵੀ ਆਪਣੇ ਨਾਂ ਕੀਤਾ ਹੈ। ਇਸ ਤੋਂ ਇਲਾਵਾ ਵਿਸ਼ਵ ਪੱਧਰ ’ਤੇ ਫਿਲਮ ਨੇ ਸ਼ੁਰੂਆਤੀ ਹਫ਼ਤੇ ’ਚ ਸਭ ਤੋਂ ਵਧ ਕਮਾਈ ਕਰਨ ਅਤੇ ਸਭ ਤੋਂ ਤੇਜ਼ੀ ਨਾਲ ਇਕ ਹਜ਼ਾਰ ਕਰੋੜ ਦੇ ਅੰਕੜੇ ’ਤੇ ਪਹੁੰਚਣ ’ਚ ਵੀ ਸਫ਼ਲਤਾ ਹਾਸਲ ਕੀਤੀ ਹੈ। ਵਿਦੇਸ਼ੀ ਬਾਜ਼ਾਰਾਂ ਵਿੱਚ ਵੀ ਫਿਲਮ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ, ਜਿਥੇ ਇਸ ਨੇ ਪਹਿਲੇ ਦੋ ਹਫ਼ਤੇ 367 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਦੇ ਨਾਲ ਹੀ ਇਹ ਉੱਤਰੀ ਅਮਰੀਕਾ ’ਚ ਸਭ ਤੋਂ ਵਧ ਕਮਾਈ ਕਰਨ ਵਾਲੀ ਭਾਰਤੀ ਫਿਲਮ ਬਣ ਗਈ ਹੈ। ਫਿਲਮ ਵਿੱਚ ਰਣਵੀਰ ਸਿੰਘ ਦੇ ਨਾਲ ਆਰ ਮਾਧਵਨ, ਅਰਜੁਨ ਰਾਮਪਾਲ, ਸੰਜੈ ਦੱਤ, ਸਾਰਾ ਅਰਜੁਨ ਅਤੇ ਰਾਕੇਸ਼ ਬੇਦੀ ਨੇ ਪ੍ਰਮੁੱਖ ਕਿਰਦਾਰ ਨਿਭਾਏ ਹਨ।

Advertisement
Advertisement
×