ਧਨੁਸ਼ ਦੇ ਸਿਆਸਤ ’ਚ ਆਉਣ ਦੇ ਕਿਆਸ
ਕੀ ਅਦਾਕਾਰ ਧਨੁਸ਼ ਸਿਆਸਤ ਵਿੱਚ ਪੈਰ ਧਰ ਰਿਹਾ ਹੈੈ? ਇਹ ਸਵਾਲ ਉਸ ਸਮੇਂ ਤੋਂ ਚਰਚਾ ਵਿੱਚ ਹੈ ਜਦੋਂ ਧਨੁਸ਼ ਨੇ ਚੇਨੱਈ ਵਿੱਚ ਹਾਲ ਵਿੱਚ ਹੋਏ ਸਮਾਗਮ ਵਿੱਚ ਸ਼ਿਰਕਤ ਕੀਤੀ, ਜਿੱਥੇ ਉਨ੍ਹਾਂ ਦੇ ਬਿਆਨਾਂ ਨੇ ਉਨ੍ਹਾਂ ਦੀਆਂ ਰਾਜਨੀਤਿਕ ਇੱਛਾਵਾਂ ਬਾਰੇ ਕਿਆਸ...
ਕੀ ਅਦਾਕਾਰ ਧਨੁਸ਼ ਸਿਆਸਤ ਵਿੱਚ ਪੈਰ ਧਰ ਰਿਹਾ ਹੈੈ? ਇਹ ਸਵਾਲ ਉਸ ਸਮੇਂ ਤੋਂ ਚਰਚਾ ਵਿੱਚ ਹੈ ਜਦੋਂ ਧਨੁਸ਼ ਨੇ ਚੇਨੱਈ ਵਿੱਚ ਹਾਲ ਵਿੱਚ ਹੋਏ ਸਮਾਗਮ ਵਿੱਚ ਸ਼ਿਰਕਤ ਕੀਤੀ, ਜਿੱਥੇ ਉਨ੍ਹਾਂ ਦੇ ਬਿਆਨਾਂ ਨੇ ਉਨ੍ਹਾਂ ਦੀਆਂ ਰਾਜਨੀਤਿਕ ਇੱਛਾਵਾਂ ਬਾਰੇ ਕਿਆਸ ਨੂੰ ਤੇਜ਼ ਕਰ ਦਿੱਤਾ। 28 ਜੁਲਾਈ ਨੂੰ ਧਨੁਸ਼ ਦੇ ਜਨਮਦਿਨ ਤੋਂ ਪਹਿਲਾਂ ਉਨ੍ਹਾਂ ਦੇ ਫੈਨ ਕਲੱਬਾਂ ਨੇ ਤਾਮਿਲਨਾਡੂ ਵਿੱਚ ਵੱਡੇ ਪੱਧਰ ’ਤੇ ਭਲਾਈ ਕਾਰਜਾਂ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਵੱਲੋਂ ਲਗਵਾਏ ਖ਼ੂਨਦਾਨ ਕੈਂਪ ਵਿੱਚ ਪ੍ਰਸ਼ੰਸਕਾਂ ਨੂੰ ਧਨੁਸ਼ ਨੇ ਉਨ੍ਹਾਂ ਨੂੰ ਆਪਣੇ ਭਲਾਈ ਕਾਰਜ ਵਧਾਉਣ ਅਤੇ ਸਮਾਜ ਵਿੱਚ ਸਕਾਰਾਤਮਕ ਪ੍ਰਭਾਵ ਪਾਉਣ ਲਈ ਆਪਣੀ ਸਮੂਹਿਕ ਤਾਕਤ ਨੂੰ ਸੇਧ ਦੇਣ ਦੀ ਅਪੀਲ ਕੀਤੀ। ਉਨ੍ਹਾਂ ਆਪਣੇ ਸਮਰਥਕਾਂ ਨੂੰ ਸਮਾਜ ਦੀ ਸੇਵਾ ਪ੍ਰਤੀ ਵਚਨਬੱਧ ਰਹਿਣ ਅਤੇ ਦਾਨ-ਪੁੰਨ ਦੀਆਂ ਪਹਿਲਕਦਮੀਆਂ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ਧਨੁਸ਼ ਨੇ ਕਿਹਾ,‘ਤੁਸੀਂ ਅੱਜ ਸਾਰੇ ਇੱਥੇ ਇਕੱਠੇ ਹੋਏ ਹੋ। ਅਸੀਂ ਇਸ ਤਰ੍ਹਾਂ ਇਕੱਠੇ ਹੋ ਸਕਦੇ ਹਾਂ, ਇਹੀ ਸਾਡੀ ਤਾਕਤ ਹੈ। ਇਸ ਤਾਕਤ ਨੂੰ ਲੋਕਾਂ ਦੀ ਮਦਦ ਕਰਨ ਵਿੱਚ ਲਗਾਓ। ਲੋਕਾਂ ਲਈ ਹੋਰ ਭਲਾਈ ਦੇ ਕੰਮ ਕਰੋ। ਆਪਣੇ ਗੁਆਂਢੀਆਂ ਦੀਆਂ ਸਮੱਸਿਆਵਾਂ ਨੂੰ ਜਾਣੋ ਅਤੇ ਉਨ੍ਹਾਂ ਦੀ ਮਦਦ ਕਰੋ।’’ ਹਾਲਾਂਕਿ ਧਨੁਸ਼ ਨੇ ਸਿਆਸਤ ਵਿੱਚ ਦਾਖ਼ਲ ਹੋਣ ਦੀ ਕਿਸੇ ਵੀ ਯੋਜਨਾ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਜ਼ਮੀਨੀ ਪੱਧਰ ’ਤੇ ਉਨ੍ਹਾਂ ਦੇ ਫੈਨ ਕਲੱਬਾਂ ਦੀ ਵਧਦੀ ਮੌਜੂਦਗੀ ਅਤੇ ਸਮਾਜ ਭਲਾਈ ਦੇ ਕੰਮਾਂ ਵੱਲ ਉਨ੍ਹਾਂ ਦੀ ਰੁਚੀ ਨੇ ਇਨ੍ਹਾਂ ਕਿਆਸਾਂ ਨੂੰ ਹੋਰ ਤੇਜ਼ ਕਰ ਦਿੱਤਾ ਹੈ ਕਿ ਕੀ ਅਦਾਕਾਰ ਭਵਿੱਖ ਵਿੱਚ ਰਾਜਨੀਤੀ ਵਿੱਚ ਆਉਣ ਬਾਰੇ ਵਿਚਾਰ ਕਰ ਸਕਦਾ ਹੈ।

