DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਧਮਾਲ 4’ ਜੂਨ ਮਹੀਨੇ ਹੋਵੇਗੀ ਰਿਲੀਜ਼

ਫਿਲਮ ‘ਧਮਾਲ 4’ ਦੇ ਨਿਰਮਾਤਾਵਾਂ ਨੇ ਸ਼ਨਿਚਰਵਾਰ ਨੂੰ ਫਿਲਮ ਰਿਲੀਜ਼ ਕਰਨ ਦੀ ਤਰੀਕ ਦਾ ਐਲਾਨ ਕੀਤਾ ਹੈ। ਇਸ ਫਿਲਮ ਦਾ ਨਿਰਦੇਸ਼ਨ ਇੰਦਰਾ ਕੁਮਾਰ ਨੇ ਕੀਤਾ ਹੈ। ਇਸ ਵਿੱਚ ਅਜੈ ਦੇਵਗਨ, ਰਿਤੇਸ਼ ਦੇਸ਼ਮੁਖ, ਅਰਸ਼ਦ ਵਾਰਸੀ, ਸੰਜੈ ਮਿਸ਼ਰਾ ਅਤੇ ਜਾਵੇਦ ਜਾਫ਼ਰੀ ਨਜ਼ਰ...

  • fb
  • twitter
  • whatsapp
  • whatsapp
Advertisement

ਫਿਲਮ ‘ਧਮਾਲ 4’ ਦੇ ਨਿਰਮਾਤਾਵਾਂ ਨੇ ਸ਼ਨਿਚਰਵਾਰ ਨੂੰ ਫਿਲਮ ਰਿਲੀਜ਼ ਕਰਨ ਦੀ ਤਰੀਕ ਦਾ ਐਲਾਨ ਕੀਤਾ ਹੈ। ਇਸ ਫਿਲਮ ਦਾ ਨਿਰਦੇਸ਼ਨ ਇੰਦਰਾ ਕੁਮਾਰ ਨੇ ਕੀਤਾ ਹੈ। ਇਸ ਵਿੱਚ ਅਜੈ ਦੇਵਗਨ, ਰਿਤੇਸ਼ ਦੇਸ਼ਮੁਖ, ਅਰਸ਼ਦ ਵਾਰਸੀ, ਸੰਜੈ ਮਿਸ਼ਰਾ ਅਤੇ ਜਾਵੇਦ ਜਾਫ਼ਰੀ ਨਜ਼ਰ ਆਉਣਗੇ। ਇਹ ਫਿਲਮ ਇਸ ਸਾਲ 12 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਇਹ ਖ਼ੁਲਾਸਾ ਟੀ-ਸੀਰੀਜ਼ ਦੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ’ਤੇ ਸਾਂਝੀ ਕੀਤੀ ਪੋਸਟ ਵਿੱਚ ਕੀਤਾ ਗਿਆ ਹੈ। ਇਸ ਪੋਸਟ ਵਿੱਚ ਲਿਖਿਆ ਗਿਆ ਹੈ, ‘ਜਲਦੀ ਬਤਾ ਰਹੇ ਹੈਂ, ਫਿਰ ਧਮਾਲ ਮਚਾਨੇ ਵੀ ਤੋ ਜਾਨਾ ਹੈ। ਜੁੜੇ ਰਹੋ।’ ਫਿਲਮ ‘ਧਮਾਲ 4’ ਵਿੱਚ ਈਸ਼ਾ ਗੁਪਤਾ, ਸੰਜੀਦਾ ਸ਼ੇਖ, ਅੰਜਲੀ ਆਨੰਦ, ਵਿਜੈ ਪਾਟਕਰ ਤੇ ਰਵੀ ਕਿਸ਼ਨ ਆਦਿ ਨਜ਼ਰ ਆਉਣਗੇ। ਇਸ ਫਿਲਮ ਦਾ ਨਿਰਮਾਣ ਅਜੈ ਦੇਵਗਨ, ਭੂਸ਼ਨ ਕੁਮਾਰ, ਕ੍ਰਿਸ਼ਨ ਕੁਮਾਰ, ਇੰਦਰਾ ਕੁਮਾਰ ਤੇ ਆਨੰਦ ਪੰਡਿਤ ਨੇ ਕੀਤਾ ਹੈ। ਫਿਲਮ ‘ਧਮਾਲ’ ਸਾਲ 2007 ਵਿੱਚ ਰਿਲੀਜ਼ ਹੋਈ ਸੀ। ਇਸ ਦਾ ਨਿਰਦੇਸ਼ਨ ਇੰਦਰਾ ਕੁਮਾਰ ਨੇ ਕੀਤਾ ਸੀ। ਇਸ ਫਿਲਮ ਵਿੱਚ ਸੰਜੈ ਦੱਤ, ਰਿਤੇਸ਼ ਦੇਸ਼ਮੁਖ, ਅਰਸ਼ਦ ਵਾਰਸੀ, ਅਸ਼ੀਸ਼ ਚੌਧਰੀ ਨਜ਼ਰ ਆਏ ਸਨ। ਇਹ ਫਿਲਮ ਹਿੱਟ ਹੋਣ ਤੋਂ ਬਾਅਦ ਇਸ ਦਾ ਅਗਲਾ ਭਾਗ ‘ਡਬਲ ਧਮਾਲ’ ਸਾਲ 2011 ਅਤੇ ‘ਟੋਟਲ ਧਮਾਲ’ ਸਾਲ 2019 ਵਿੱਚ ਰਿਲੀਜ਼ ਕੀਤੇ ਗਏ ਸਨ।

Advertisement
Advertisement
×