DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਡਕੈਤ: ਏਕ ਪ੍ਰੇਮ ਕਥਾ’ ਨੇ 40 ਕਰੋੜ ਕਮਾਏ

ਫਿਲਮ ‘ਡਕੈਤ: ਏਕ ਪ੍ਰੇਮ ਕਥਾ’ ਨੇ ਰਿਲੀਜ਼ ਦੇ ਪਹਿਲੇ ਹਫ਼ਤੇ ਦੇ ਅੰਤ ਤੱਕ ਦੁਨੀਆਂ ਭਰ ਵਿੱਚ ਬਾਕਸ ਆਫਿਸ ’ਤੇ 40 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ। ਇਸ ਫਿਲਮ ਵਿੱਚ ਆਦਿਵੀ ਸੇਸ਼ ਨੇ ਮੁੱਖ ਭੂਮਿਕਾ ਨਿਭਾਈ ਹੈ। ਫਿਲਮ ਦਾ ਨਿਰਦੇਸ਼ਨ...

  • fb
  • twitter
  • whatsapp
  • whatsapp
Advertisement

ਫਿਲਮ ‘ਡਕੈਤ: ਏਕ ਪ੍ਰੇਮ ਕਥਾ’ ਨੇ ਰਿਲੀਜ਼ ਦੇ ਪਹਿਲੇ ਹਫ਼ਤੇ ਦੇ ਅੰਤ ਤੱਕ ਦੁਨੀਆਂ ਭਰ ਵਿੱਚ ਬਾਕਸ ਆਫਿਸ ’ਤੇ 40 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ। ਇਸ ਫਿਲਮ ਵਿੱਚ ਆਦਿਵੀ ਸੇਸ਼ ਨੇ ਮੁੱਖ ਭੂਮਿਕਾ ਨਿਭਾਈ ਹੈ। ਫਿਲਮ ਦਾ ਨਿਰਦੇਸ਼ਨ ਸ਼ਨੇਲ ਦਿਓ ਨੇ ਕੀਤਾ ਹੈ। ਇਸ ਪ੍ਰਾਜੈਕਟ ਨਾਲ ਉਸ ਨੇ ਆਪਣੇ ਨਿਰਦੇਸ਼ਨ ਦੇ ਸਫ਼ਰ ਦੀ ਸ਼ੁਰੂਆਤ ਕੀਤੀ ਹੈ। ਉਸ ਨੇ ਅਦਾਕਾਰ ਸੇਸ਼ ਨਾਲ ਮਿਲ ਕੇ ਇਸ ਫਿਲਮ ਦਾ ਸਕਰੀਨਪਲੇਅ ਵੀ ਲਿਖਿਆ ਹੈ। ਇਸ ਫਿਲਮ ਵਿੱਚ ਮ੍ਰਿਣਾਲ ਠਾਕੁਰ ਤੋਂ ਇਲਾਵਾ ਫਿਲਮ ਨਿਰਦੇਸ਼ਨ ਅਨੁਰਾਗ ਕਸ਼ਯਪ ਵੀ ਹੈ। ਫਿਲਮ ‘ਡਕੈਤ: ਏਕ ਪ੍ਰੇਮ ਕਥਾ’ 10 ਅਪਰੈਲ ਨੂੰ ਰਿਲੀਜ਼ ਹੋਈ ਸੀ। ਇਸ ਫਿਲਮ ਨੇ ਰਿਲੀਜ਼ ਦੇ ਪਹਿਲੇ ਦਿਨ ਦੁਨੀਆ ਭਰ ਵਿੱਚ ਬਾਕਸ ਆਫਿਸ ’ਤੇ 15 ਕਰੋੜ ਦੀ ਕਮਾਈ ਕੀਤੀ। ਫਿਲਮ ਦੀ ਹੁਣ ਤੱਕ ਦੀ ਕਮਾਈ 40 ਕਰੋੜ ਨੂੰ ਟੱਪ ਚੁੱਕੀ ਹੈ। ਇਸ ਫਿਲਮ ਦੀ ਕਹਾਣੀ ਅਜਿਹੇ ਵਿਅਕਤੀ ਦੇ ਦੁਆਲੇ ਘੁੰਮਦੀ ਹੈ, ਜਿਹੜਾ ਆਪਣੀ ਪੁਰਾਣੀ ਪ੍ਰੇਮਿਕਾ ਤੋਂ ਧੋਖੇ ਦਾ ਬਦਲਾ ਲੈਣਾ ਚਾਹੁੰਦਾ ਹੈ। ਇਸ ਫਿਲਮ ਦਾ ਨਿਰਮਾਣ ਸੁਪ੍ਰਿਯਾ ਯਾਰਲਾਗੱਡਾ ਨੇ ਕੀਤਾ ਹੈ। ਇਸ ਦੇ ਪੇਸ਼ਕਾਰ ਸੁਨੀਲ ਨਾਰੰਗ ਅਤੇ ਅੰਨਪੂਰਨਾ ਸਟੂਡੀਓਜ਼ ਹਨ। ਇਸ ਫਿਲਮ ਵਿੱਚ ਪ੍ਰਕਾਸ਼ ਰਾਜ, ਅਤੁਲ ਕੁਲਕਰਨੀ ਅਤੇ ਜ਼ਿਆਨ ਖ਼ਾਨ ਨੇ ਵੀ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਹਿੰਦੀ ਅਤੇ ਤੇਲਗੂ ਭਾਸ਼ਾਵਾਂ ਵਿੱਚ ਰਿਲੀਜ਼ ਕੀਤੀ ਗਈ ਹੈ।

Advertisement
Advertisement
×