DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਡਕੈਤ: ਇਕ ਪ੍ਰੇਮ ਕਥਾ’ ਨੇ ਪਹਿਲੇ ਦਿਨ 15 ਕਰੋੜ ਕਮਾਏ

ਐਕਸ਼ਨ ਡਰਾਮਾ ਫਿਲਮ ‘‘ਡਕੈਤ: ਇੱਕ ਪ੍ਰੇਮ ਕਥਾ’’ ਜਿਸ ਵਿੱਚ ਅਦਾਕਾਰ ਅਦੀਵੀ ਸ਼ੇਸ਼ ਮੁੱਖ ਭੂਮਿਕਾ ਵਿੱਚ ਹਨ, ਨੇ ਵਿਸ਼ਵ ਭਰ ਵਿੱਚ ਟਿਕਟ ਖਿੜਕੀ ’ਤੇ ਪਹਿਲੇ ਹੀ ਦਿਨ 15 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਨਿਰਮਾਤਾਵਾਂ ਨੇ ਅੱਜ ਇਹ ਜਾਣਕਾਰੀ...

  • fb
  • twitter
  • whatsapp
  • whatsapp
Advertisement

ਐਕਸ਼ਨ ਡਰਾਮਾ ਫਿਲਮ ‘‘ਡਕੈਤ: ਇੱਕ ਪ੍ਰੇਮ ਕਥਾ’’ ਜਿਸ ਵਿੱਚ ਅਦਾਕਾਰ ਅਦੀਵੀ ਸ਼ੇਸ਼ ਮੁੱਖ ਭੂਮਿਕਾ ਵਿੱਚ ਹਨ, ਨੇ ਵਿਸ਼ਵ ਭਰ ਵਿੱਚ ਟਿਕਟ ਖਿੜਕੀ ’ਤੇ ਪਹਿਲੇ ਹੀ ਦਿਨ 15 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਨਿਰਮਾਤਾਵਾਂ ਨੇ ਅੱਜ ਇਹ ਜਾਣਕਾਰੀ ਸਾਂਝੀ ਕੀਤੀ। ਇਸ ਫਿਲਮ ਵਿੱਚ ਅਦਾਕਾਰ ਮ੍ਰਿਣਾਲ ਠਾਕੁਰ ਅਤੇ ਫਿਲਮਸਾਜ਼-ਅਦਾਕਾਰ ਅਨੁਰਾਗ ਕਸ਼ਿਅਪ ਵੀ ਅਹਿਮ ਭੂਮਿਕਾਵਾਂ ਵਿੱਚ ਹਨ। ‘ਡਕੈਤ’ ਦੇ ਨਿਰਦੇਸ਼ਕ ਸ਼ਨੀਲ ਦਿਓ ਹਨ, ਜਿਨ੍ਹਾਂ ਸ਼ੇਸ਼ ਦੇ ਨਾਲ ਮਿਲ ਕੇ ਇਸ ਦੀ ਪਟਕਥਾ ਵੀ ਲਿਖੀ ਹੈ। ਤੇਲਗੂ ਤੇ ਹਿੰਦੀ ਦੋਵਾਂ ਭਾਸ਼ਾਵਾਂ ਵਿੱਚ ਸ਼ੂਟ ਕੀਤੀ ਗਈ ਇਹ ਫ਼ਿਲਮ ਸ਼ੁੱਕਰਵਾਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਹੈ। ਨਿਰਮਾਤਾਵਾਂ ਨੇ ਦੱਸਿਆ ਕਿ ਫ਼ਿਲਮ ਨੇ ਬੌਕਸ ਆਫਿਸ ’ਤੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਦਿਲਚਸਪ ਕਹਾਣੀ ਤੇ ਬਿਹਤਰੀਨ ਕੈਮਿਸਟਰੀ ਨੇ ਫ਼ਿਲਮ ਨੂੰ ਇੱਕ ਮਜ਼ਬੂਤ ​​ਸ਼ੁਰੂਆਤ ਦਿਵਾਈ ਹੈ। ‘‘ਡਕੈਤ’’ ਦੀ ਕਹਾਣੀ ਇੱਕ ਕ੍ਰੋਧਿਤ ਕੈਦੀ ਬਾਰੇ ਹੈ ਜੋ ਆਪਣੀ ਉਸ ਸਾਬਕਾ ਪ੍ਰੇਮਿਕਾ ਤੋਂ ਬਦਲਾ ਲੈਣਾ ਚਾਹੁੰਦਾ ਹੈ ਜਿਸ ਨੇ ਉਸ ਨੂੰ ਧੋਖਾ ਦਿੱਤਾ ਸੀ। ਇਸ ਫਿਲਮ ਦਾ ਨਿਰਮਾਣ ਸੁਪ੍ਰਿਆ ਯਾਰਲਾਗੱਡਾ ਨੇ ਕੀਤਾ ਹੈ। ਇਸ ਨੂੰ ਅੰਨਪੂਰਨਾ ਸਟੂਡੀਓਜ਼ ਦੁਆਰਾ ਪੇਸ਼ ਕੀਤਾ ਗਿਆ ਹੈ। ਫਿਲਮ ਵਿੱਚ ਪ੍ਰਕਾਸ਼ ਰਾਜ, ਅਤੁਲ ਕੁਲਕਰਨੀ ਅਤੇ ਜ਼ੈਨ ਮੈਰੀ ਖਾਨ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆ ਰਹੇ ਹਨ।

Advertisement
Advertisement
×