DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਿਨੇਮਾਘਰਾਂ ’ਚ 18 ਸਤੰਬਰ ਨੂੰ ਰਿਲੀਜ਼ ਹੋਵੇਗੀ ‘ਦਾਇਰਾ’

ਫ਼ਿਲਮਸਾਜ਼ ਮੇਘਨਾ ਗੁਲਜ਼ਾਰ ਦੀ ਅਗਲੀ ਫ਼ਿਲਮ ‘ਦਾਇਰਾ’, ਜਿਸ ਵਿੱਚ ਕਰੀਨਾ ਕਪੂਰ ਖ਼ਾਨ ਅਤੇ ਪ੍ਰਿਥਵੀਰਾਜ ਸੁਕੁਮਾਰਨ ਮੁੱਖ ਭੂਮਿਕਾਵਾਂ ਵਿੱਚ ਹਨ, 18 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਨਿਰਮਾਤਾਵਾਂ ਨੇ ਅੱਜ ਇਹ ਐਲਾਨ ਕੀਤਾ। ਨਿਰਮਾਤਾਵਾਂ ਨੇ ਇਕ ਬਿਆਨ ਵਿੱਚ ਕਿਹਾ ਕਿ ਸੱਚੀਆਂ...

  • fb
  • twitter
  • whatsapp
  • whatsapp
featured-img featured-img
ਨਿਰਦੇਸ਼ਕ ਮੇਘਨਾ ਗੁਲਜ਼ਾਰ ਦੇ ਨਾਲ ਮੌਜੂਦ ਅਭਿਨੇਤਾ ਪ੍ਰਿਥਵੀਰਾਜ ਸੁਕੁਮਾਰਨ ਤੇ ਅਭਿਨੇਤਰੀ ਕਰੀਨਾ ਕਪੂਰ ਖ਼ਾਨ।
Advertisement

ਫ਼ਿਲਮਸਾਜ਼ ਮੇਘਨਾ ਗੁਲਜ਼ਾਰ ਦੀ ਅਗਲੀ ਫ਼ਿਲਮ ‘ਦਾਇਰਾ’, ਜਿਸ ਵਿੱਚ ਕਰੀਨਾ ਕਪੂਰ ਖ਼ਾਨ ਅਤੇ ਪ੍ਰਿਥਵੀਰਾਜ ਸੁਕੁਮਾਰਨ ਮੁੱਖ ਭੂਮਿਕਾਵਾਂ ਵਿੱਚ ਹਨ, 18 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਨਿਰਮਾਤਾਵਾਂ ਨੇ ਅੱਜ ਇਹ ਐਲਾਨ ਕੀਤਾ। ਨਿਰਮਾਤਾਵਾਂ ਨੇ ਇਕ ਬਿਆਨ ਵਿੱਚ ਕਿਹਾ ਕਿ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ‘ਦਾਇਰਾ’ ਨੂੰ ਇੱਕ ਅਜਿਹੀ ਰੁਮਾਂਚਕ ਫ਼ਿਲਮ ਵਜੋਂ ਪੇਸ਼ ਕੀਤਾ ਗਿਆ ਹੈ ਜੋ ਅਪਰਾਧ, ਨਿਆਂ ਅਤੇ ਸਜ਼ਾ ਵਰਗੇ ਵਿਸ਼ਿਆਂ ਦੀ ਪੜਚੋਲ ਕਰਦੀ ਹੈ। ਫ਼ਿਲਮ ਦੀ ਪਟਕਥਾ ਯਸ਼ ਕੇਸਵਾਨੀ, ਸੀਮਾ ਅਗਰਵਾਲ ਅਤੇ ਮੇਘਨਾ ਗੁਲਜ਼ਾਰ ਵੱਲੋਂ ਲਿਖੀ ਗਈ ਹੈ। ਕਰੀਨਾ ਕਪੂਰ ਖ਼ਾਨ ਅਤੇ ਮਲਿਆਲਮ ਸਟਾਰ ਪ੍ਰਿਥਵੀਰਾਜ ਸੁਕੁਮਾਰਨ ਪਹਿਲੀ ਵਾਰ ਇਕੱਠੇ ਕੰਮ ਕਰ ਰਹੇ ਹਨ। ਫ਼ਿਲਮ ਵਿੱਚ ਇਹ ਦੋਵੇਂ ਕਲਾਕਾਰ ਪੁਲੀਸ ਅਧਿਕਾਰੀਆਂ ਦੀ ਭੂਮਿਕਾ ਵਿੱਚ ਹਨ। ਨਿਰਮਾਤਾਵਾਂ ਅਨੁਸਾਰ ‘ਦਾਇਰਾ’ ਕਾਨੂੰਨ ਅਤੇ ਨਿਆਂ ਦੀਆਂ ਪੇਚੀਦਗੀਆਂ ਨੂੰ ਗਹਿਰਾਈ ਨਾਲ ਦਿਖਾਏਗੀ। ਇਸ ’ਤੇ ਮੇਘਨਾ ਗੁਲਜ਼ਾਰ ਦੀ ਖ਼ਾਸ ਛਾਪ ਨਜ਼ਰ ਆਵੇਗੀ ਜੋ ਕਿ ਅਸਲ-ਦੁਨੀਆ ਦੇ ਮੁੱਦਿਆਂ ਨਾਲ ਜੁੜੀਆਂ ਕਹਾਣੀਆਂ ’ਤੇ ਫ਼ਿਲਮਾਂ ਬਣਾਉਣ ਲਈ ਜਾਣੀ ਜਾਂਦੀ ਹੈ। ਨਿਰਮਾਤਾਵਾਂ ਨੇ ਕਿਹਾ ਕਿ ਫ਼ਿਲਮ ਦੇਖਣ ਤੋਂ ਬਾਅਦ ਦਰਸ਼ਕ ਆਪਣੀਆਂ ਧਾਰਨਾਵਾਂ ’ਤੇ ਸਵਾਲ ਚੁੱਕਣ ਲਈ ਮਜਬੂਰ ਹੋਣਗੇ ਕਿਉਂਕਿ ਇਸ ਵਿੱਚ ਕਾਨੂੰਨ ਅਤੇ ਨਿਆਂ ਵਿਚਕਾਰ ਰੇਖਾਵਾਂ ਧੁੰਦਲੀਆਂ ਹੋ ਜਾਣਗੀਆਂ। ਫ਼ਿਲਮ ਜੰਗਲੀ ਪਿਕਚਰਜ਼ ਅਤੇ ਪੈੱਨ ਸਟੂਡੀਓਜ਼ ਦੁਆਰਾ ਬਣਾਈ ਗਈ ਹੈ। ‘ਤਲਵਾਰ’ (2015) ਅਤੇ ‘ਰਾਜ਼ੀ’ (2018) ਤੋਂ ਬਾਅਦ ਮੇਘਨਾ ਗੁਲਜ਼ਾਰ ਦੀ ਜੰਗਲੀ ਪਿਕਚਰਜ਼ ਨਾਲ ਇਹ ਤੀਸਰੀ ਫ਼ਿਲਮ ਹੈ।

Advertisement
Advertisement
×