DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਗਲੇ ਮਹੀਨੇ ਰਿਲੀਜ਼ ਹੋਵੇਗੀ ‘ਦਬਿਸ਼’

ਲੇਖਕ ਅਤੇ ਨਿਰਦੇਸ਼ਕ ਮਨੋਜ ਤ੍ਰਿਪਾਠੀ ਦੀ ਅਗਲੀ ਕ੍ਰਾਈਮ ਥ੍ਰਿਲਰ ‘ਦਬਿਸ਼’ ਅਪਰੈਲ ਮਹੀਨੇ ਰਿਲੀਜ਼ ਕੀਤੀ ਜਾਵੇਗੀ। ਇਸ ਫਿਲਮ ਵਿੱਚ ਅਰਮਾਨ ਮਲਿਕ, ਕਲਪਨਾ ਸੈਣੀ, ਅਨੰਤ ਸਰਸਵਤ ਅਤੇ ਰਾਮ ਸੁਜਾਨ ਸਿੰਘ ਨੇ ਅਹਿਮ ਕਿਰਦਾਰ ਅਦਾ ਕੀਤੇ ਹਨ। ਇਸ ਫਿਲਮ ਦੀ ਰਿਲੀਜ਼ ਤਰੀਕ ਦਾ...

  • fb
  • twitter
  • whatsapp
  • whatsapp
Advertisement

ਲੇਖਕ ਅਤੇ ਨਿਰਦੇਸ਼ਕ ਮਨੋਜ ਤ੍ਰਿਪਾਠੀ ਦੀ ਅਗਲੀ ਕ੍ਰਾਈਮ ਥ੍ਰਿਲਰ ‘ਦਬਿਸ਼’ ਅਪਰੈਲ ਮਹੀਨੇ ਰਿਲੀਜ਼ ਕੀਤੀ ਜਾਵੇਗੀ। ਇਸ ਫਿਲਮ ਵਿੱਚ ਅਰਮਾਨ ਮਲਿਕ, ਕਲਪਨਾ ਸੈਣੀ, ਅਨੰਤ ਸਰਸਵਤ ਅਤੇ ਰਾਮ ਸੁਜਾਨ ਸਿੰਘ ਨੇ ਅਹਿਮ ਕਿਰਦਾਰ ਅਦਾ ਕੀਤੇ ਹਨ। ਇਸ ਫਿਲਮ ਦੀ ਰਿਲੀਜ਼ ਤਰੀਕ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਇਹ ਫਿਲਮ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਦੱਸੀ ਜਾ ਰਹੀ ਹੈ। ਇਹ ਇੱਕ ਦਲੇਰ ਅਤੇ ਇਮਾਨਦਾਰ ਡੀ ਐੱਸ ਪੀ ਰੁਦਰਾ ਦੀ ਕਹਾਣੀ ਹੈ। ਉਸ ਦੀ ਕਿਸੇ ਨਵੇਂ ਸ਼ਹਿਰ ਵਿੱਚ ਬਦਲੀ ਹੋ ਜਾਂਦੀ ਹੈ ਅਤੇ ਡਿਊਟੀ ਦੇ ਪਹਿਲੇ ਹੀ ਦਿਨ ਇੱਕ ਔਰਤ ਇਨਸਾਫ਼ ਦੀ ਮੰਗ ਕਰਦਿਆਂ ਆਪਣੇ ਪਤੀ ਦੇ ਕਤਲ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਉਣ ਪੁੱਜਦੀ ਹੈ। ਇੱਕ ਰਿਸ਼ਵਤਖੋਰ ਅਫ਼ਸਰ ਉਸ ਦੀ ਸ਼ਿਕਾਇਤ ਦਰਜ ਨਹੀਂ ਕਰਦਾ ਪਰ ਡੀ ਐੱਸ ਪੀ ਰੁਦਰਾ ਉਸ ਨੂੰ ਕੇਸ ਦਰਜ ਕਰਨ ਦਾ ਹੁਕਮ ਦਿੰਦਾ ਹੈ। ਰੁਦਰਾ ਪੀੜਤ ਨੂੰ ਇਨਸਾਫ਼ ਦੇਣ ਲਈ ਕੇਸ ਦੀ ਜਾਂਚ ਸ਼ੁਰੂ ਕਰਦਾ ਹੈ। ਉਹ ਜਦੋਂ ਜਾਂਚ ਕਰਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕੁਝ ਸਿਆਸੀ ਆਗੂ ਅਤੇ ਪੁਲੀਸ ਅਫ਼ਸਰ ਮਿਲੇ ਹੋਏ ਹਨ। ਫਿਲਮ ਦੀ ਸਾਰੀ ਕਹਾਣੀ ਇਸ ਘਟਨਾ ਦੁਆਲੇ ਘੁੰਮਦੀ ਹੈ। ਮਨੋਜ ਤ੍ਰਿਪਾਠੀ ਨੇ ਇਸ ਫਿਲਮ ਦੀ ਕਹਾਣੀ, ਸਕ੍ਰੀਨਪਲੇਅ ਅਤੇ ਡਾਇਲਾਗ ਲਿਖੇ ਹਨ। ਦਬਿਸ਼ ਦਾ ਨਿਰਮਾਣ ਬਿਗ ਸਕ੍ਰੀਨ ਪ੍ਰੋਡਕਸ਼ਨ ਨੇ ਕੀਤਾ ਹੈ। ਇਸ ਵਿੱਚ ਤਿੰਨ ਗੀਤ ਹਨ। ਫਿਲਮ ਦੀ ਸ਼ੂਟਿੰਗ ਉੱਤਰ ਪ੍ਰਦੇਸ਼ ਵਿੱਚ ਬਰੇਲੀ, ਅਲਮੋੜਾ (ਉਤਰਾਖੰਡ) ਅਤੇ ਮੁੰਬਈ ਵਿੱਚ ਕੀਤੀ ਗਈ ਹੈ। ਮਨੋਜ ਤ੍ਰਿਪਾਠੀ ਨੇ ਆਪਣੀ ਫਿਲਮ ਸਫ਼ਰ ਸਾਲ 2009 ਵਿੱਚ ਟੀ ਵੀ ਪ੍ਰੋਗਰਾਮ ‘ਅਗਨੀ ਪ੍ਰੀਕਸ਼ਾ’ ਤੋਂ ਬਤੌਰ ਸਹਾਇਕ ਨਿਰਦੇਸ਼ਕ ਸ਼ੁਰੂ ਕੀਤਾ ਸੀ।

Advertisement
Advertisement
×