ਆਪਣਾ ਦੁੱਖ ਵੀ ਨਾਲ ਰੋ ਪੈਂਦਾ...

ਆਪਣਾ ਦੁੱਖ ਵੀ ਨਾਲ ਰੋ ਪੈਂਦਾ...

ਕਰਨੈਲ ਸਿੰਘ ਸੋਮਲ

ਕਿਸੇ ਦਾ ਦੁੱਖ ਦੇਖਦਿਆਂ ਆਪਣਾ ਦੁੱਖ ਨਾਲ ਰੋ ਪੈਂਦਾ ਹੈ। ਉਂਜ ਪਸੀਜਦਾ ਉਹੋ ਹੈ ਜਿਹੜਾ ਉਜੇਹੇ ਦੁੱਖ ਵਿੱਚੋਂ ਗੁਜ਼ਰਿਆ ਹੋਵੇ। ਕੋਈ ਧੀ ‘ਆਪਣੇ’ ਘਰ ਤੋਂ ਵਿਦਾ ਹੁੰਦੀ ਹੈ, ‘ਬੇਗਾਨੇ’ ਘਰ ਨੂੰ ਆਪਣਾ ਬਣਾਉਣ ਲਈ। ਉਦੋਂ ਹਰੇਕ ਮਾਂ ਨੂੰ ਕਦੇ ਆਪਣੇ ਇੰਜ ਤੁਰੇ ਹੋਣ ਅਤੇ ਆਪਣੀ ਧੀ ਨੂੰ ਘਰੋਂ ਤੋਰਨ ਦੇ ਪਲ ਚੇਤੇ ਆ ਜਾਂਦੇ ਹਨ। ਮਨੁੱਖ ਦੇ ਅਥਾਹ ਦੁੱਖਾਂ ਦੀ ਤੁਲਨਾ ਖੌਲਦੇ ਖਾਰੇ ਸਾਗਰਾਂ ਨਾਲ ਕੀਤੀ ਜਾਂਦੀ ਹੈ। ਦਿਨ-ਰਾਤ ਧੁਖਦੇ ਰਹਿੰਦੇ ਮਨਾਂ ਦਾ ਸੰਤਾਪ ਵੱਡਾ ਜੋ ਹੁੰਦਾ ਹੈ।

ਕਈ ਵਾਰੀ ‘ਵਰਤਮਾਨ ਵਿੱਚ ਜੀਓ’ ਦਾ ਸੁਝਾਅ ਪੜ੍ਹਨ-ਸੁਣਨ ਨੂੰ ਮਿਲਦਾ ਹੈ। ਅਖੇ ਇਹ ਪਲ ਜੋ ਸਾਡੇ ਕੋਲ ਹੁਣ ਹੈ ਇਹੋ ਹੀ ਅਸਲੀਅਤ ਹੈ। ਉਂਜ ਇਹ ਕਹਿਣਾ ਵੀ ਗ਼ਲਤ ਨਹੀਂ ਹੈ ਕਿ ਬੀਤਿਆ ਸਮਾਂ ਸਾਡੇ ਨਾਲ ਤੁਰੀ ਜਾਂਦਾ ਹੈ। ਇਵੇਂ ਭਵਿੱਖ ਦੀ ਕਲਪਨਾ ਵੀ ਅਸਰਦਾਈ ਹੋਈ ਜਾਂਦੀ ਹੈ। ਕੋਈ ਬੱਚਾ ਅਨਾਥ ਹੋ ਗਿਆ ਹੋਵੇ, ਉਹ ਮਾਂ-ਪਿਓ ਮਹਿਟਰ ਹੋਣ ਦੇ ਹਾਦਸੇ ਨੂੰ ਕਦੇ ਨਹੀਂ ਭੁੱਲਦਾ। ਇਸ ਦਾ ਜ਼ਿਕਰ ਦੂਜੇ ਵੀ ਕਰਦੇ ਰਹਿੰਦੇ ਹਨ। ਅਜਿਹੀ ਅਣਹੋਣੀ ਵਿੱਚੋਂ ਉੱਭਰ ਕੇ ਜੇ ਕੋਈ ਕਾਮਯਾਬੀ ਦੇ ਸਿਖਰ ’ਤੇ ਪਹੁੰਚ ਕੇ ਆਪਣੀ ਰਾਮ ਕਹਾਣੀ ਲਿਖਣ ਬੈਠੇ ਤਾਂ ਉਹ ਪਹਿਲੇ ਪੰਨਿਆਂ ਵਿੱਚ ਆਪਣੇ ਨਾਲ ਵਾਪਰੀ ਅਣਹੋਣੀ ਦਾ ਜ਼ਿਕਰ ਜ਼ਰੂਰ ਕਰੇਗਾ।

ਦਰਦ ਭਰੀਆਂ ਬਹੁਤੀਆਂ ਕਹਾਣੀਆਂ ਔਰਤਾਂ ਦੀਆਂ ਹੁੰਦੀਆਂ ਹਨ। ਹੋਰ ਕਿਸੇ ਕਾਰਨ ਨਹੀਂ ਸਗੋਂ ਸਾਡੇ ਕਈ ਭਾਂਤ ਦੇ ਪ੍ਰਬੰਧਾਂ ਦੇ ਮਨੁੱਖੀ ਸਮਰਥਨ ਵਿੱਚ ਨਾ ਹੋਣ ਕਰਕੇ। ਤਦੇ, ਜਦੋਂ ਕਦੇ ਚਾਰ ਔਰਤਾਂ ਇਕੱਠੀਆਂ ਬੈਠਦੀਆਂ ਹਨ, ਤਾਂ ਉਨ੍ਹਾਂ ਦਾ ਬਹੁਤਾ ਵਕਤ ‘ਆਪਣੇ ਢਿੱਡ ਫਰੋਲਣ’ ’ਤੇ ਲੱਗ ਜਾਂਦਾ ਹੈ। ਔਰਤ ਹੀ ਔਰਤ ਦੇ ਦੁੱਖ ਨੂੰ ਸਮਝਦੀ ਹੈ। ਮੁੜ-ਘਿੜ ਚੁੰਨੀ ਦਾ ਲੜ ਹੰਝੂਆਂ ਨਾਲ ਭਿੱਜ ਜਾਂਦਾ ਹੈ।

ਜਿਸ ਕੁੜੀ ਦਾ ਹਾਦਸਾ ਯਾਦ ਆ ਗਿਆ, ਉਸ ਦਾ ਨਾਂ ਸਵਰਨ ਸੀ, ਭਾਵ ਨਿਰਾ ਸੋਨਾ। ਉਹ ਕੁਝ ਦਿਨਾਂ ਦੀ ਸੀ ਜਦੋਂ ਉਸ ਦਾ ਪਿਓ ਉਹਨੂੰ ਚੁੱਪ ਚਾਪ ਚੁੱਕ ਕੇ ਤੂੜੀ ਵਿੱਚ ਵਾਲੇ ਕੋਠੇ ਵਿੱਚ ਦੱਬ ਆਇਆ, ਪਰ ਉਹ ਮਰੀ ਨਾ, ਹੋਰ ਦੁੱਖ ਜੋ ਅਜੇ ਝੱਲਣੇ ਸਨ। ਪਿਓ ਉਸ ਨੂੰ ਨਫ਼ਰਤ ਕਰਦਾ ਸੀ, ਉਸ ਦੀ ਮਾਂ ਨੂੰ ਵੀ। ਇਹ ਪਿਓ ਆਪਣੀ ਮਾਂ ਦੇ ਪਿਆਰ ਤੋਂ ਸੱਖਣਾ ਸੀ। ਇਸ ਪਿਓ ਦਾ ਪਿਓ ਵੀ ਇਵੇਂ ਹੀ ਸੀ। ਉਸ ਨੇ ਇੱਕ ਤੋਂ ਬਾਅਦ ਇੱਕ, ਦੋ ਵਿਆਹ ਕਰਾਏ, ਪਰ ਉਹ ਦੋਵੇਂ ਕੁੱਛੜ ਦੇ ਬਾਲਾਂ ਨੂੰ ਛੱਡ ਕੇ ਮਰ ਗਈਆਂ। ਉਦੋਂ ਨਾ ਕੋਈ ਇਲਾਜ ਹੁੰਦੇ ਤੇ ਨਾ ਹੀ ਕੋਈ ਪਰਵਾਹ ਹੀ ਕਰਦਾ ਸੀ। ਦੋ ਪੀੜ੍ਹੀਆਂ ਦਾ ਸੱਖਣਾਪਣ ਕਹਿਰਾਂ ਦੀ ਕੁੜੱਤਣ ਵਿੱਚ ਬਦਲ ਗਿਆ। ਸਵਰਨ ਦੀ ਮਾਂ ਅਣਿਆਈ ਮਰ ਗਈ। ਸਵਰਨ ‘ਵਿਚਾਰੀ’ ਬਣ ਗਈ। ਟੱਬਰ ਨੇ ਉਸ ਦਾ ਵਿਆਹ ਛੇਤੀ ਕਰਕੇ ਉਹਨੂੰ ਗਲ਼ੋਂ ਲਾਹ ਦਿੱਤਾ। ਅੱਗੋਂ ਘਰਵਾਲਾ ਵੀ ਜ਼ਾਲਮ ਨਿਕਲਿਆ। ਸਵਰਨ ਇੱਕ ਬੱਚੇ ਦੀ ਮਾਂ ਬਣੀ ਤੇ ਫਿਰ ਪਤੀ ਦੀ ਹਿੰਸਾ ਦਾ ਸ਼ਿਕਾਰ ਹੋ ਗਈ। ‘’ਉਹ ਕਿਉਂ ਤੇ ਕਿਵੇਂ ਮਰੀ’ ਪੁੱਛਣ ਵਾਲਾ ਕੋਈ ਨਹੀਂ ਸੀ। ਸਵਰਨ ਨੂੰ ਦੁੱਖਾਂ-ਸੁੱਖਾਂ ਦੀ ਸਾਂਝਣ ਬਣਾ ਸਕਣ ਵਾਲੀ ਨਾ ਮਾਂ ਮਿਲੀ ਤੇ ਨਾ ਹੀ ‘ਧਰਮੀ ਬਾਬਲ’।

ਦੇਸ਼-ਵੰਡ ਦੇ ਦਿਨੀਂ ਮਨੁੱਖਤਾ ਦਾ ਘਾਣ ਹੋਇਆ। ਦਰਦਮੰਦਾਂ ਨੂੰ ਹੁਣ ਵੀ ਉਨ੍ਹਾਂ ਦੀਆਂ ਚੀਕਾਂ-ਪੁਕਾਰਾਂ ਸੁਣਦੀਆਂ ਹਨ। ਮਜ਼ਲੂਮ ਹੁਣ ਵੀ ਹਨ। ਉਨ੍ਹਾਂ ਦਾ ਦਰਦ ਕਲਮਾਂ ਦੀ ਪਕੜ ਵਿੱਚ ਨਹੀਂ ਆ ਰਿਹਾ। ‘ਸ਼੍ਰੇਸ਼ਟ’ ਆਖਿਆ ਜਾਂਦਾ ਮਨੁੱਖੀ ਜੀਵਨ ਰੁਲ ਰਿਹਾ ਹੈ। ਜੋ ਕੋਈ ਦੁੱਖਾਂ ਵਿੱਚ ਆਪ ਭੁੱਜਿਆ ਹੁੰਦਾ ਹੈ, ਉਹ ਹੀ ਕਿਸੇ ਦੂਜੇ ਦੇ ਦੁੱਖ ਨੂੰ ਸਮਝਦਾ ਹੈ। ਨੀਰੋ ਬੰਸਰੀ ਵਜਾਉਂਦਾ ਰਿਹਾ ਜਦੋਂ ਰੋਮ ਲਟਾ-ਲਟ ਮੱਚ ਰਿਹਾ ਸੀ। ਬਾਬਰ ਦੇ ਹਮਲੇ ਸਮੇਂ ਲੁਕਾਈ ਦਾ ਦਰਦ ਬਾਬਾ ਨਾਨਕ ਨੇ ਮਹਿਸੂਸ ਕੀਤਾ। ਤੱਤੀ ਤਵੀ ਉੱਤੇ ਬਿਠਾਏ ਗੁਰੂੁ ਅਰਜਨ ਦੇਵ ਜੀ ਦੀ ਤਕਲੀਫ਼ ਸੁਣ ਸਾਈਂ ਮੀਆਂ ਮੀਰ ਨੂੰ, ਉਹ ਤੜਫ ਉੱਠੇ ਸਨ।

ਅਜੀਬ ਵਿਡੰਬਨਾ ਹੈ ਕਿ ਇੱਕੋ ਸਮੇਂ ਸਵਰਗਾਂ ਦੇ ਝੂਟੇ ਲੈਣ ਵਾਲੇ ਵੀ ਇੱਥੇ ਹਨ ਤੇ ਨਰਕ ਜਿਹੀ ਜੂਨੀ ਕੱਟਣ ਵਾਲੇ ਵੀ। ਸੰਸਾਰ ’ਤੇ ਮਿਲ ਸਕਦੇ ਹਰ ਸੁੱਖ ਨੂੰ ਮਾਣਨ ਵਾਲੇ ਮੁੜ ਮੁੜ ਕਹਿੰਦੇ ਹਨ ਕਿ ਨਰਕ ਭੋਗਦੇ ਲੋਕਾਂ ਦੇ ਭਾਗ ਹੀ ਇਹੋ ਜਿਹੇ ਹਨ। ਇਹ ਬੇਸਮਝ ਹਨ। ਵਸੋਂ ਦਾ ਵੱਡਾ ਭਾਗ ਅਜਿਹੇ ਉਪਦੇਸ਼ ਤੇ ਸਿੱਖਿਆਵਾਂ ਸੁਣਦਾ ਰਿਹਾ ਹੈ। ਕਦੇ ਕੁਝ ਨਾ ਸੰਵਰਿਆ। ਰੁੱਖੀ-ਸੁੱਕੀ ਖਾ ਕੇ ਸਖ਼ਤ ਮਿਹਨਤ ਕਰਦੇ ਤੇ ਬਚ ਬਚ ਕੇ ਚੱਲਦੇ ਰਹੇ। ਉਨ੍ਹਾਂ ਨੂੰ ਚੰਗੇਰੀ ਜ਼ਿੰਦਗੀ ਦਾ ਹੱਕ ਤਾਂ ਕੀ ਮਿਲਣਾ ਸੀ, ਉਹ ਇਸ ਦਾ ਸੁਪਨਾ ਵੀ ਨਹੀਂ ਲੈ ਸਕੇ।

ਰਿਜ਼ਕ ਵਿਹੂਣੇ ਆਦਮੀ ਦੇਣ ਮੁਹੱਬਤਾਂ ਤੋੜ। ਕੋਈ ਦੂਜੇ ਪ੍ਰਾਂਤਾਂ ਨੂੰ ਤੁਰਦਾ ਹੈ ਤੇ ਕੋਈ ਵਿਦੇਸ਼ਾਂ ਨੂੰ। ਵਿਗੋਚੇ ਹੀ ਵਿਗੋਚੇ। ‘ਮਸਾਂ’ ਰੋਟੀ ਮਿਲਦੀ ਹੋਵੇ, ਮੁੱਢਲੀਆਂ ਜ਼ਰੂਰਤਾਂ ‘ਮਸਾਂ ਈ’ ਪੂਰੀਆਂ ਹੁੰਦੀਆਂ ਹੋਣ, ਹੋਂਦ ਕਾਇਮੀ ਲਈ ਲਾਲੇ ਪਏ ਰਹਿਣ, ਫਿਰ ਬੰਦੇ ਨੂੰ ਸੋਝੀ ਕਿਵੇਂ ਹੋਵੇ ਕਿ ਇਹ ਜੀਵਨ ਬੜਾ ਕੀਮਤੀ ਹੈ ਤੇ ਜਿਊਣ ਦਾ ਕੋਈ ਉਦੇਸ਼ ਵੀ ਹੁੰਦਾ ਹੈ। ਉੱਚੀਆਂ ਸੋਚਾਂ, ਸੂਖਮ ਗੱਲਾਂ ਕਿ ਜ਼ਿੰਦਗੀ ਦੇ ਸਹੰਸਰਾਂ ਰੰਗ ਮਾਣਨ ਲਈ ਹਨ, ਇਹ ਕੁਝ ਤਰਸੇਵਿਆਂ ਭਰੀ ਜ਼ਿੰਦਗੀ ਵਾਲੇ ਤੇ ਦਿਨ-ਕਟੀ ਕਰਨ ਵਾਲੇ ਲੋਕ ਕੀ ਜਾਣਨ। ਮੌਤ ਆਉਣ ’ਤੇ ਕਹਿਣਾ ‘ਚਲੋ, ਦੁੱਖ ਕੱਟੇ ਗਏ ਇਸ ਦੇ।’ ਵਕਤ ਨੂੰ ਧੱਕਾ ਦੇਣ ਵਾਲੇ ਹੀ ਜਾਣਦੇ ਹਨ ਕਿ ਆਪਣਾ ਦੁੱਖ ਸਦਾ ਨਾਲ ਤੁਰਦਾ ਹੈ ਤੇ ਕਦੇ ਇਹ ਰੋ ਵੀ ਪੈਂਦਾ ਹੈ।

ਸੰਪਰਕ: 98141-57137

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੋਣਾਂ ਅਤੇ ਕਿਸਾਨ ਲਹਿਰ ਦੀਆਂ ਚੁਣੌਤੀਆਂ

ਚੋਣਾਂ ਅਤੇ ਕਿਸਾਨ ਲਹਿਰ ਦੀਆਂ ਚੁਣੌਤੀਆਂ

ਕੰਪਨੀਆਂ ਦੇ ਕਾਰੋਬਾਰ ਵਿਚ ਤੇਜ਼ੀ ਦਾ ਦੌਰ

ਕੰਪਨੀਆਂ ਦੇ ਕਾਰੋਬਾਰ ਵਿਚ ਤੇਜ਼ੀ ਦਾ ਦੌਰ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਮੁੱਖ ਮੰਤਰੀ ਦੇ ਉਮੀਦਵਾਰ

ਮੁੱਖ ਮੰਤਰੀ ਦੇ ਉਮੀਦਵਾਰ

ਨੈਤਿਕ ਪਤਨ

ਨੈਤਿਕ ਪਤਨ

ਸਿਆਸਤ ਦਾ ਅਪਰਾਧੀਕਰਨ

ਸਿਆਸਤ ਦਾ ਅਪਰਾਧੀਕਰਨ

ਪੰਜਾਬ ਵਿਚ ਦਲ-ਬਦਲੀ ਦੀ ਸਿਆਸਤ

ਪੰਜਾਬ ਵਿਚ ਦਲ-ਬਦਲੀ ਦੀ ਸਿਆਸਤ

ਮੁੱਖ ਖ਼ਬਰਾਂ

ਭਾਜਪਾ ਨੇ ਕਿਸਾਨਾਂ ਦਾ ਦੁੱਖ ਵਧਾਇਆ: ਸੁਰਜੇਵਾਲਾ

ਭਾਜਪਾ ਨੇ ਕਿਸਾਨਾਂ ਦਾ ਦੁੱਖ ਵਧਾਇਆ: ਸੁਰਜੇਵਾਲਾ

ਨਵਜੋਤ ਸਿੱਧੂ ਵੱਲੋਂ ਕਿਸਾਨੀ ਮੁੱਦੇ ਪੰਜਾਬ ਮਾਡਲ ’ਚ ਸ਼ਾਮਲ ਕੀਤੇ ਜਾਣ ਦ...

ਈਵੀਐੱਮਜ਼ ਨੂੰ ਚੁਣੌਤੀ ਦਿੰਦੀ ਪਟੀਸ਼ਨ ’ਤੇ ਸੁਣਵਾਈ ਲਈ ਸੁਪਰੀਮ ਕੋਰਟ ਤਿਆਰ

ਈਵੀਐੱਮਜ਼ ਨੂੰ ਚੁਣੌਤੀ ਦਿੰਦੀ ਪਟੀਸ਼ਨ ’ਤੇ ਸੁਣਵਾਈ ਲਈ ਸੁਪਰੀਮ ਕੋਰਟ ਤਿਆਰ

ਵੋਟ ਪਰਚੀ ਰਾਹੀਂ ਚੋਣਾਂ ਕਰਵਾਉਣ ਦਾ ਮਾਮਲਾ

ਰਾਹੁਲ ਨੇ ਪੈਂਗੌਂਗ ਝੀਲ ਉਤੇ ਪੁਲ ਦੇ ਮਾਮਲੇ ’ਤੇ ਮੋਦੀ ਨੂੰ ਘੇਰਿਆ

ਰਾਹੁਲ ਨੇ ਪੈਂਗੌਂਗ ਝੀਲ ਉਤੇ ਪੁਲ ਦੇ ਮਾਮਲੇ ’ਤੇ ਮੋਦੀ ਨੂੰ ਘੇਰਿਆ

‘ਪੁਲ ਦਾ ਉਦਘਾਟਨ ਕਰਨ ਲਈ ਉਥੇ ਜਾ ਸਕਦੇ ਨੇ ਪ੍ਰਧਾਨ ਮੰਤਰੀ’

ਸ਼ਹਿਰ

View All