ਭਾਰਤ ਦਾ ਸੰਵਿਧਾਨ: ਕੁਝ ਨੁਕਤੇ
ਭਾਰਤ ਦਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ ਸੀ। ਭਾਰਤੀ ਸੰਵਿਧਾਨ ਦੁਨੀਆ ਦੇ ਕਿਸੇ ਵੀ ਗਣਤੰਤਰ ਮੁਲਕ ਦਾ ਸਭ ਤੋਂ ਲੰਮਾ ਲਿਖਤੀ ਸੰਵਿਧਾਨ ਹੈ। ਭਾਰਤੀ ਸੰਵਿਧਾਨ ਘੜਨੀ ਸਭਾ ’ਚ 299 ਮੈਂਬਰ ਸਨ ਜਿਸ ਦੇ ਮੁਖੀ ਡਾਕਟਰ ਰਾਜੇਂਦਰ ਪ੍ਰਸਾਦ...
Advertisement
- ਭਾਰਤ ਦਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ ਸੀ।
- ਭਾਰਤੀ ਸੰਵਿਧਾਨ ਦੁਨੀਆ ਦੇ ਕਿਸੇ ਵੀ ਗਣਤੰਤਰ ਮੁਲਕ ਦਾ ਸਭ ਤੋਂ ਲੰਮਾ ਲਿਖਤੀ ਸੰਵਿਧਾਨ ਹੈ।
- ਭਾਰਤੀ ਸੰਵਿਧਾਨ ਘੜਨੀ ਸਭਾ ’ਚ 299 ਮੈਂਬਰ ਸਨ ਜਿਸ ਦੇ ਮੁਖੀ ਡਾਕਟਰ ਰਾਜੇਂਦਰ ਪ੍ਰਸਾਦ ਸਨ।
- ਸੰਵਿਧਾਨ ਘੜਨੀ ਸਭਾ ਲਈ ਜੁਲਾਈ 1946 ’ਚ ਚੋਣ ਹੋਈ ਸੀ।
- ਸੰਵਿਧਾਨ ਘੜਨੀ ਸਭਾ ਦੀ ਪਹਿਲੀ ਮੀਟਿੰਗ ਦਸੰਬਰ 1946 ’ਚ ਹੋਈ। ਸੰਵਿਧਾਨ ਤਿਆਰ ਕਰਨ ’ਚ 2 ਸਾਲ, 11 ਮਹੀਨੇ, 18 ਦਿਨ ਲੱਗੇ।
- ਸੰਵਿਧਾਨ ਵਿੱਚ ਬਰਾਬਰੀ, ਆਜ਼ਾਦੀ, ਸੋਸ਼ਣ ਤੋਂ ਸੁਰੱਖਿਆ ਅਤੇ ਧਾਰਮਿਕ ਆਜ਼ਾਦੀ ਦਾ ਬੁਨਿਆਦੀ ਅਧਿਕਾਰ ਯਕੀਨੀ ਬਣਾਇਆ ਗਿਆ ਹੈ।
Advertisement
×

