ਫਿਲਮ ਸਨਅਤ ’ਚ ਆਪਣੇ ਬੱਚਿਆਂ ਲਈ ਚਿੰਤਤ ਹਾਂ: ਸੁਨੀਲ ਸ਼ੈਟੀ

ਫਿਲਮ ਸਨਅਤ ’ਚ ਆਪਣੇ ਬੱਚਿਆਂ ਲਈ ਚਿੰਤਤ ਹਾਂ: ਸੁਨੀਲ ਸ਼ੈਟੀ

ਨਵੀਂ ਦਿੱਲੀ, 15 ਫਰਵਰੀ

ਬੌਲੀਵੁੱਡ ਅਦਾਕਾਰ ਸੁਨੀਲ ਸ਼ੈਟੀ ਬੌਲੀਵੁੱਡ ਅਦਾਕਾਰਾਂ ਦੇ ਬੱਚਿਆਂ ਦੇ ਰਹਿਣ-ਸਹਿਣ ਤੇ ਫਿਲਮ ਸਨਅਤ ਵਿੱਚ ਨਸ਼ਿਆਂ ਦੀ ਭੂਮਿਕਾ ਬਾਰੇ ਲਗਾਤਾਰ ਹੁੰਦੀ ਗੱਲਬਾਤ ਤੋਂ ਚੇਤੰਨ ਹੈ। ਭਾਵੇਂ ਉਸ ਨੂੰ ਵਿਸ਼ਵਾਸ ਹੈ ਕਿ ਉਸ ਦੇ ਦੋਵੇਂ ਬੱਚੇ ਅਤੀਆ ਸ਼ੈਟੀ ਤੇ ਅਹਾਨ ਸੁਰੱਖਿਅਤ ਹਨ ਪਰ ਉਹ ਅਦਾਕਾਰਾਂ ਦੇ ਬੱਚਿਆਂ ਬਾਰੇ ਲੋਕਾਂ ’ਚ ਬਣੀ ਧਾਰਨਾ ਕਾਰਨ ਚਿੰਤਤ ਹੈ।

ਆਈਏਐੱਨਐੱਸ ਨਾਲ ਗੱਲਬਾਤ ਦੌਰਾਨ ਸੁਨੀਲ ਸ਼ੈਟੀ ਨੇ ਕਿਹਾ, ‘‘ਉਂਜ ਮੈਂ ਆਪਣੇ ਬੱਚਿਆਂ ਬਾਰੇ ਚਿੰਤਾ ਮੁਕਤ ਹਾਂ ਪਰ ਫਿਲਮ ਸਨਅਤ ’ਚ ਆਪਣੇ ਬੱਚਿਆਂ ਬਾਰੇ ਮੈਂ ਆਮ ਤੌਰ ’ਤੇ ਚਿੰਤਤ ਹਾਂ। ਫਿਲਮ ਸਨਅਤ ਦੇ ਹਰ ਬੱਚੇ ਨੂੰ ‘ਨਸ਼ੇੜੀ’ ਆਖਿਆ ਜਾਂਦਾ ਹੈ। ਨਹੀਂ ਅਸੀਂ ਨਹੀਂ ਹਾਂ। ਅਸੀਂ ਚੰਗੇ ਲੋਕ ਹਾਂ। ਅਸੀਂ ਸਮਾਜਿਕ ਤੌਰ ’ਤੇ ਸਥਾਪਤ ਹਾਂ ਤੇ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ) ਨਿਭਾਅ ਰਹੇ ਹਾਂ, ਜਿਸ ਬਾਰੇ ਮੈਂ ਖੁੱਲ੍ਹ ਕੇ ਕਹਿੰਦਾ ਹਾਂ। ਮੈਂ ਸਾਫ਼ ਸੁਥਰੇ, ਚੰਗੇ ਤੇ ਦੋਸਤਾਨਾ ਮਾਹੌਲ ਦਾ ਸਮਰਥਨ ਕਰਦਾ ਹਾਂ।’’ ਉਸ ਨੇ ਕਿਹਾ ਕਿ ਉਹ ਜੀਓ ਤੇ ਜਿਊਣ ਦਿਓ ਦੇ ਸਿਧਾਂਤ ’ਤੇ ਵਿਸ਼ਵਾਸ ਕਰਦਾ ਹੈ।

ਸੁਨੀਲ ਸ਼ੈਟੀ ਨੇ ਕਿਹਾ, ‘ਅਸਫ਼ਲਤਾ ਨੇ ਕਦੇ ਮੇਰਾ ਰਾਹ ਨਹੀਂ ਰੋਕਿਆ। ਪੰਜ ਫਲਾਪ ਫਿਲਮਾਂ ਕਰਨ ਮਗਰੋਂ ਵੀ ਮੈਂ ਸੁਨੀਲ ਸ਼ੈਟੀ ਹੀ ਹਾਂ। ਤੁਸੀਂ ਮੈਨੂੰ ਨਹੀਂ ਦੱਸ ਸਕਦੇ ਕਿ ਮੈਂ ਕਿਵੇਂ ਤੁਰਨਾ ਤੇ ਗੱਲਬਾਤ ਕਰਨੀ ਹੈ। ਤੁਸੀਂ ਮੇਰੇ ਬਾਰੇ ਕਹਿ ਸਕਦੇ ਹੋ ਕਿ ‘ਉਹ ਇੱਕ ਫਲਾਪ ਅਦਾਕਾਰ ਹੈ’ ਪਰ ਤੁਸੀਂ ਜ਼ਿੰਦਗੀ ’ਚ ਕਿੱਥੇ ਹੋ? ਤੁਸੀਂ ਸਵਾਲ ਕਰਨ ਵਾਲੇ ਕੌਣ ਹੁੰਦੇ ਹੋ? ਜੇ ਤੁਸੀਂ ਨਿੱਜੀ ਜ਼ਿੰਦਗੀ ’ਚ ਦਖ਼ਲ ਦੇਵੋਗੇ ਤਾਂ ਮੈਂ ਅਜਿਹੇ ਹੀ ਸਵਾਲ ਕਰਾਂਗਾ। ਨਹੀਂ ਤਾਂ ਤੁਸੀਂ ਆਪਣੀ ਜ਼ਿੰਦਗੀ ਜਿਉਂ ਰਹੇ ਹੋ ਤੇ ਮੈਂ ਆਪਣੀ।’’ ਦੱਸਣਯੋਗ ਹੈ ਕਿ ਸੁਨੀਲ ਸ਼ੈਟੀ ਦੀ ਧੀ ਅਤੀਆ ਤਿੰਨ ਬੌਲੀਵੁੱਡ ਫਿਲਮਾਂ ’ਚ ਕੰਮ ਕਰ ਚੁੱਕੀ ਹੈ ਤੇ ਉਸ ਦਾ ਪੁੱਤਰ ਅਹਾਨ ਜਲਦੀ ਹੀ ਤੇਲਗੂ ਫਿਲਮ ‘ਆਰ ਐਕਸ 100’ ਦੇ ਹਿੰਦੀ ਰੀਮੇਕ ਨਾਲ ਬੌਲੀਵੁੱਡ ਵਿੱਚ ਕਦਮ ਰੱਖਣ ਜਾ ਰਿਹਾ ਹੈ। -ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਮਿਲਾਪ ਦਾ ਮਹੀਨਾ ਫੱਗਣ

ਮਿਲਾਪ ਦਾ ਮਹੀਨਾ ਫੱਗਣ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਸ਼ਹਿਰ

View All