‘ਕੌਕਟੇਲ 2’ ਨੇ ਪਹਿਲੇ ਦਿਨ 24 ਕਰੋੜ ਕਮਾਏ
ਅਦਾਕਾਰ ਸ਼ਾਹਿਦ ਕਪੂਰ ਤੇ ਅਦਾਕਾਰਾ ਕ੍ਰਿਤੀ ਸੈਨਨ ਤੇ ਰਸ਼ਮਿਕਾ ਮੰਦਾਨਾ ਦੀ ਫਿਲਮ ‘ਕੌਕਟੇਲ 2’ ਨੇ ਆਪਣੀ ਰਿਲੀਜ਼ ਦੇ ਪਹਿਲੇ ਹੀ ਦਿਨ ਦੁਨੀਆ ਭਰ ਵਿੱਚ ਟਿਕਟ ਖਿੜਕੀ ’ਤੇ 24 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਨਿਰਮਾਤਾਵਾਂ ਨੇ ਸ਼ਨਿਚਰਵਾਰ ਨੂੰ ਇਸ ਬਾਰੇ...
ਅਦਾਕਾਰ ਸ਼ਾਹਿਦ ਕਪੂਰ ਤੇ ਅਦਾਕਾਰਾ ਕ੍ਰਿਤੀ ਸੈਨਨ ਤੇ ਰਸ਼ਮਿਕਾ ਮੰਦਾਨਾ ਦੀ ਫਿਲਮ ‘ਕੌਕਟੇਲ 2’ ਨੇ ਆਪਣੀ ਰਿਲੀਜ਼ ਦੇ ਪਹਿਲੇ ਹੀ ਦਿਨ ਦੁਨੀਆ ਭਰ ਵਿੱਚ ਟਿਕਟ ਖਿੜਕੀ ’ਤੇ 24 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਨਿਰਮਾਤਾਵਾਂ ਨੇ ਸ਼ਨਿਚਰਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਮੈਡੋਕ ਫਿਲਮਜ਼ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ’ਤੇ ਫਿਲਮ ਦੇ ਪਹਿਲੇ ਦਿਨ ਦੀ ਕਮਾਈ ਦੇ ਅੰਕੜੇ ਸਾਂਝੇ ਕੀਤੇ ਹਨ। ਇਸ ਰੁਮਾਂਟਿਕ ਡਰਾਮਾ ਫ਼ਿਲਮ ਨੇ ਭਾਰਤ ਵਿੱਚ 16.64 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਅਤੇ ਵਿਦੇਸ਼ੀ ਬਾਜ਼ਾਰਾਂ ਵਿੱਚ 7.36 ਕਰੋੜ ਰੁਪਏ ਕਮਾਏ ਹਨ, ਜਿਸ ਨਾਲ ਪਹਿਲੇ ਦਿਨ ਦੀ ਦੁਨੀਆ ਭਰ ਦੀ ਕੁੱਲ ਕਮਾਈ 24 ਕਰੋੜ ਰੁਪਏ ਹੋ ਗਈ ਹੈ। ਨਿਰਦੇਸ਼ਕ ਹੋਮੀ ਅਦਜਾਨੀਆ ਦੀ ਇਹ ਫ਼ਿਲਮ ਸ਼ੁੱਕਰਵਾਰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਇਹ ਫਿਲਮ 2012 ਦੀ ਸੁਪਰਹਿੱਟ ਫਿਲਮ ‘ਕੌਕਟੇਲ’ ਦਾ ਅਗਲਾ ਹਿੱਸਾ ਹੈ, ਜਿਸ ਵਿੱਚ ਸੈਫ਼ ਅਲੀ ਖਾਨ, ਦੀਪਿਕਾ ਪਾਦੂਕੋਨ ਅਤੇ ਡਾਇਨਾ ਪੈਂਟੀ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ, ਪਰ ਇਸ ਵਾਰ ਕਹਾਣੀ ਬਿਲਕੁਲ ਨਵੀਂ ਹੈ ਅਤੇ ਕਿਰਦਾਰ ਵੀ ਨਵੇਂ ਹਨ। ਇਹ ਫਿਲਮ ਕੁਨਾਲ (ਸ਼ਾਹਿਦ), ਦੀਆ (ਰਸ਼ਮਿਕਾ) ਅਤੇ ਐਲੀ (ਕ੍ਰਿਤੀ) ਵਿਚਕਾਰ ਉਲਝੇ ਹੋਏ ਪ੍ਰੇਮ ਤਿਕੋਣ ਦੁਆਲੇ ਘੁੰਮਦੀ ਹੈ। ਕਹਾਣੀ ਕੁਨਾਲ ਅਤੇ ਦੀਆ ਦੀ ਹੈ, ਜਿਨ੍ਹਾਂ ਦੇ ਰਿਸ਼ਤੇ ਦੀ ਪਰਖ਼ ਉਦੋਂ ਹੁੰਦੀ ਹੈ ਜਦੋਂ ਇੱਕ ਆਜ਼ਾਦ ਖਿਆਲਾਂ ਵਾਲੀ ਕੁੜੀ ਐਲੀ ਉਨ੍ਹਾਂ ਦੀ ਜ਼ਿੰਦਗੀ ਵਿੱਚ ਆਉਂਦੀ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਵਿੱਚ ਭਾਵਨਾਤਮਕ ਉਥਲ-ਪੁਥਲ ਸ਼ੁਰੂ ਹੋ ਜਾਂਦੀ ਹੈ ਅਤੇ ਪਿਆਰ, ਦੋਸਤੀ ਤੇ ਵਚਨਬੱਧਤਾ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੁੰਦੇ ਹਨ। ‘ਕੌਕਟੇਲ 2’ ਦੇ ਨਿਰਮਾਤਾ ਦਿਨੇਸ਼ ਵਿਜਾਨ, ਲਵ ਰੰਜਨ, ਪ੍ਰਮਿਤਾ ਆਰ ਵਿਜਾਨ ਤੇ ਅੰਕੁਰ ਗਰਗ ਹਨ।
