DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਚੌਪਾਲ’ ਦਾ ਨਵਾਂ ਬਰਾਂਡ ਲੋਗੋ ਤੇ ਕਲਰ ਜਾਰੀ

ਓ ਟੀ ਟੀ ਪਲੇਟਫਾਰਮ ਚੌਪਾਲ ਦੀ ਦਿੱਖ ਬਦਲ ਗਈ ਹੈ। ਇਸ ਦਾ ਨਵਾਂ ਬਰਾਂਡ ਲੋਗੋ ਤੇ ਬਰਾਂਡ ਕਲਰ ਜਾਰੀ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦੇਣ ਲਈ ਇਕ ਸਮਾਗਮ ਚੰਡੀਗੜ੍ਹ ਵਿਚ ਕਰਵਾਇਆ ਗਿਆ ਜਿਸ ਵਿੱਚ ਅਦਾਕਾਰ ਗਿੱਪੀ ਗਰੇਵਾਲ, ਐਮੀ ਵਿਰਕ, ਸਤਿੰਦਰ...

  • fb
  • twitter
  • whatsapp
  • whatsapp
Advertisement

ਓ ਟੀ ਟੀ ਪਲੇਟਫਾਰਮ ਚੌਪਾਲ ਦੀ ਦਿੱਖ ਬਦਲ ਗਈ ਹੈ। ਇਸ ਦਾ ਨਵਾਂ ਬਰਾਂਡ ਲੋਗੋ ਤੇ ਬਰਾਂਡ ਕਲਰ ਜਾਰੀ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦੇਣ ਲਈ ਇਕ ਸਮਾਗਮ ਚੰਡੀਗੜ੍ਹ ਵਿਚ ਕਰਵਾਇਆ ਗਿਆ ਜਿਸ ਵਿੱਚ ਅਦਾਕਾਰ ਗਿੱਪੀ ਗਰੇਵਾਲ, ਐਮੀ ਵਿਰਕ, ਸਤਿੰਦਰ ਸਰਤਾਜ, ਨੀਰੂ ਬਾਜਵਾ, ਤਰਸੇਮ ਜੱਸੜ, ਨਿਮਰਤ ਖਹਿਰਾ, ਜੱਸੀ ਗਿੱਲ, ਬੀ ਪਰਾਕ, ਬਿੰਨੂ ਢਿੱਲੋਂ, ਗੁੱਗੂ ਗਿੱਲ, ਬੱਬਲ ਰਾਏ, ਕੁਲਵਿੰਦਰ ਬਿੱਲਾ, ਕਰਮਜੀਤ ਅਨਮੋਲ ਅਤੇ ਗੁਰਨਾਮ ਭੁੱਲਰ ਨੇ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਸਮਾਗਮ ਵਿੱਚ ਹਰਿਆਣਵੀ ਫਿਲਮ ਇੰਡਸਟਰੀ ਦੇ ਗੁਲਜ਼ਾਰ, ਐੱਮ ਸੀ ਸਕੁਏਅਰ, ਹਰੀਓਮ ਕੌਸ਼ਿਕ ਅਤੇ ਗੋਵਿੰਦ ਯਾਦਵ ਵੀ ਸ਼ਾਮਲ ਹੋਏ। ਸਮਾਗਮ ਦੀ ਮੇਜ਼ਬਾਨੀ ਅਦਾਕਾਰਾ ਈਸ਼ਾ ਮਾਲਵੀਆ ਨੇ ਕੀਤੀ ਜਦਕਿ ਕਾਮੇਡੀਅਨ ਕੌਮਿਕ ਸਿੰਘ ਨੇ ਆਪਣੀ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਸਮਾਗਮ ਵਿੱਚ ਪੰਜਾਬੀ ਸਭਿਆਚਾਰ ਅਤੇ ਸੰਗੀਤ ਵਿੱਚ ਯੋਗਦਾਨ ਪਾਉਣ ਵਾਲੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਰਾਜਵੀਰ ਜਵੰਦਾ, ਜਸਵਿੰਦਰ ਭੱਲਾ ਅਤੇ ਸੰਗੀਤਕਾਰ ਚਰਨਜੀਤ ਅਹੂਜਾ ਦੀ ਵਿਰਾਸਤ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦਿੱਤੀ ਗਈ। ਚੌਪਾਲ ਦੇ ਸਰਪ੍ਰਸਤ ਸੰਦੀਪ ਬਾਂਸਲ ਨੇ ਕਿਹਾ, “ਸਾਡੀਆਂ ਖੇਤਰੀ ਕਹਾਣੀਆਂ ਲੰਬੇ ਸਮੇਂ ਤੋਂ ਲੋਕਾਂ ਦੇ ਦਿਲਾਂ ਨਾਲ ਜੁੜੀਆਂ ਹੋਈਆਂ ਹਨ। ਅੱਜ ਇਹ ਕਹਾਣੀਆਂ ਮਨੋਰੰਜਨ ਦੀ ਦੁਨੀਆ ਵਿੱਚ ਸਭ ਤੋਂ ਅੱਗੇ ਨਿਕਲ ਚੁੱਕੀਆਂ ਹਨ। ‘ਚੌਪਾਲ’ ਦਾ ਹਮੇਸ਼ਾ ਇਹੀ ਮਕਸਦ ਰਿਹਾ ਹੈ ਕਿ ਪੰਜਾਬੀ, ਹਰਿਆਣਵੀ ਅਤੇ ਭੋਜਪੁਰੀ ਫ਼ਿਲਮਾਂ ਤੇ ਕਲਾਕਾਰਾਂ ਨੂੰ ਪੂਰੀ ਦੁਨੀਆ ਤੱਕ ਪਹੁੰਚਾਇਆ ਜਾਵੇ।”

Advertisement
Advertisement
×