‘ਛੱਲਾ ਮੁੜ ਕੇ ਨਹੀਂ ਆਇਆ’ ਚੌਪਾਲ ’ਤੇ ਰਿਲੀਜ਼
ਪੰਜਾਬ ਦੀ ਧਰਤੀ ਤੋਂ ਹਰ ਸਾਲ ਵੱਡੀ ਗਿਣਤੀ ਨੌਜਵਾਨ ਵਧੀਆ ਜ਼ਿੰਦਗੀ ਦੇ ਸੁਫਨੇ ਲੈ ਕੇ ਪਰਦੇਸ ਨੂੰ ਰਵਾਨਾ ਹੁੰਦੇ ਹਨ ਤੇ ਘਰ ’ਚ ਪਿੱਛੇ ਰਹਿ ਜਾਂਦੇ ਹਨ ਮਾਂ-ਪਿਉ ਦੇ ਹੰਝੂ, ਖਾਲੀ ਵੱਟਾਂ ਅਤੇ ਉਹ ਉਡੀਕ ਜੋ ਰੋਜ਼ ਦਰਵਾਜ਼ੇ ਵੱਲ ਤੱਕਦੀ...
ਪੰਜਾਬ ਦੀ ਧਰਤੀ ਤੋਂ ਹਰ ਸਾਲ ਵੱਡੀ ਗਿਣਤੀ ਨੌਜਵਾਨ ਵਧੀਆ ਜ਼ਿੰਦਗੀ ਦੇ ਸੁਫਨੇ ਲੈ ਕੇ ਪਰਦੇਸ ਨੂੰ ਰਵਾਨਾ ਹੁੰਦੇ ਹਨ ਤੇ ਘਰ ’ਚ ਪਿੱਛੇ ਰਹਿ ਜਾਂਦੇ ਹਨ ਮਾਂ-ਪਿਉ ਦੇ ਹੰਝੂ, ਖਾਲੀ ਵੱਟਾਂ ਅਤੇ ਉਹ ਉਡੀਕ ਜੋ ਰੋਜ਼ ਦਰਵਾਜ਼ੇ ਵੱਲ ਤੱਕਦੀ ਰਹਿੰਦੀ ਹੈ। ਇਹ ਦਰਦ ਸਦੀਆਂ ਪੁਰਾਣਾ ਹੈ ਅਤੇ ਇਸੇ ਲਈ ‘ਛੱਲਾ ਮੁੜ ਕੇ ਨਹੀਂ ਆਇਆ’ ਪੰਜਾਬੀਆਂ ਦੀ ਧੜਕਨ ਬਣ ਗਈ ਹੈ। ਹੁਣ ਇਹ ਕਹਾਣੀ ਚੌਪਾਲ ਦੇ ਜ਼ਰੀਏ ਘਰ-ਘਰ ਤੱਕ ਪਹੁੰਚ ਰਹੀ ਹੈ। ਅਮਰਿੰਦਰ ਗਿੱਲ ਦਾ ਛੱਲਾ ਸਿਰਫ਼ ਪਾਤਰ ਨਹੀਂ। ਇਹ ਹਰ ਉਹ ਬੱਚਾ ਹੈ, ਜਿਸ ਨੇ ਘਰ ਦੀਆਂ ਗਲੀਆਂ ਛੱਡ ਕੇ ਕੈਨੇਡਾ ਦੀਆਂ ਸੜਕਾਂ ’ਤੇ ਸੁਫ਼ਨੇ ਲੱਭੇ। ਫਿਲਮ ਦਾ ਪਿਛੋਕੜ ਭਾਵੇਂ 1900ਵਿਆਂ ਦਾ ਹੈ ਪਰ ਇਸ ਵਿੱਚ ਦਰਸਾਇਆ ਦਰਦ ਅੱਜ ਦੇ ਵਿਦਿਆਰਥੀਆਂ, ਮਜ਼ਦੂਰਾਂ, ਪਰਵਾਸੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਸੌ ਫ਼ੀਸਦੀ ਜੁੜਦਾ ਹੈ। ਵਿਦੇਸ਼ ਦਾ ਇਕੱਲਾਪਣ, ਭੇਦਭਾਵ, ਅਸਮਾਨ ਵਿੱਚ ਭਟਕਦੇ ਸੁਫ਼ਨੇ ਅਤੇ ਸਭ ਤੋਂ ਵੱਧ ਘਰ ਨਾ ਹੋਣ ਚੀਸ। ਇਹ ਸਭ ਕੁਝ ਛੱਲੇ ਦੀ ਯਾਤਰਾ ਵਿੱਚ ਉਸੇ ਤਰ੍ਹਾਂ ਧੜਕਦਾ ਹੈ, ਜਿਵੇਂ ਅੱਜ ਦੀ ਇੱਕ-ਇੱਕ ਕਹਾਣੀ ਵਿੱਚ। ਇਸ ਫਿਲਮ ਦੀ ਦਰਸ਼ਕਾਂ ਨੂੰ ਬਹੁਤ ਉਡੀਕ ਰਹੀ ਹੈ ਅਤੇ ਹੁਣ ਚੌਪਾਲ ਦੀ ਬਦੌਲਤ ਇਹ ਬੇਸਬਰੀ ਖ਼ਤਮ ਹੋ ਚੁੱਕੀ ਹੈ। ਫਿਲਮ ’ਚ ਅਮਰਿੰਦਰ ਗਿੱਲ, ਸਰਗੁਣ ਮਹਿਤਾ ਤੇ ਬਿੰਨੂ ਢਿੱਲੋਂ ਨੇ ਆਪਣੇ ਕਿਰਦਾਰਾਂ ਨੂੰ ਬਾਖੂਬੀ ਨਿਭਾਇਆ ਹੈ।

