‘ਕੈਰੀ ਆਨ ਜੱਟਾ 4’ ਦਾ ਟੀਜ਼ਰ ਜਾਰੀ
ਗਿੱਪੀ ਗਰੇਵਾਲ ਤੇ ਬੀਨੂੰ ਢਿੱਲੋਂ ਦੀਆਂ ਪ੍ਰਮੁੱਖ ਭੂਮਿਕਾਵਾਂ ਵਾਲੀ ਫ਼ਿਲਮ ‘ਕੈਰੀ ਆਨ ਜੱਟਾ 4’ ਦਾ ਟੀਜ਼ਰ ਅੱਜ ਰਿਲੀਜ਼ ਹੋ ਗਿਆ ਹੈ। ਫਿਲਮ ’ਚ ਮਰਹੂਮ ਜਸਵਿੰਦਰ ਭੱਲਾ ਵੀ ਬਾਕੀ ਕਲਾਕਾਰਾਂ ਦੇ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਉਨ੍ਹਾਂ ਨੂੰ ਆਨ-ਸਕਰੀਨ ਦਿਖਾਉਣ...
ਗਿੱਪੀ ਗਰੇਵਾਲ ਤੇ ਬੀਨੂੰ ਢਿੱਲੋਂ ਦੀਆਂ ਪ੍ਰਮੁੱਖ ਭੂਮਿਕਾਵਾਂ ਵਾਲੀ ਫ਼ਿਲਮ ‘ਕੈਰੀ ਆਨ ਜੱਟਾ 4’ ਦਾ ਟੀਜ਼ਰ ਅੱਜ ਰਿਲੀਜ਼ ਹੋ ਗਿਆ ਹੈ। ਫਿਲਮ ’ਚ ਮਰਹੂਮ ਜਸਵਿੰਦਰ ਭੱਲਾ ਵੀ ਬਾਕੀ ਕਲਾਕਾਰਾਂ ਦੇ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਉਨ੍ਹਾਂ ਨੂੰ ਆਨ-ਸਕਰੀਨ ਦਿਖਾਉਣ ਲਈ ਵੀ ਐਫ ਐਕਸ ਤੇ ਸੀ ਜੀ ਤਕਨੀਕਾਂ ਦੀ ਵਰਤੋਂ ਕੀਤੀ ਗਈ ਹੈ। ਫਿਲਮ ਦੇ ਨਿਰਦੇਸ਼ਕ ਸਮੀਪ ਕੰਗ ਹਨ ਤੇ ਇਹ 26 ਜੂਨ ਨੂੰ ਰਿਲੀਜ਼ ਹੋਵੇਗੀ। ਭੱਲਾ ਨੂੰ ਤਕਨੀਕ ਦੀ ਮਦਦ ਨਾਲ ਸਕਰੀਨ ’ਤੇ ਦਿਖਾਉਣ ਲਈ ਛੇ ਮਹੀਨਿਆਂ ਦਾ ਸਮਾਂ ਲੱਗਾ ਹੈ, ਜਿਸ ਦੌਰਾਨ ਉਨ੍ਹਾਂ ਦੀਆਂ ਪਹਿਲੀਆਂ ਫਿਲਮਾਂ ਦੀ ਫੁਟੇਜ ਨੂੰ ਵਰਤਿਆ ਗਿਆ ਹੈ। ਫ਼ਿਲਮ ਦੀ ਇਕ ਝਲਕ ਨੂੰ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਉਤੇ ਸਾਂਝਾ ਕੀਤਾ ਹੈ। ਵੀਡੀਓ ਵਿਚ ਗਿੱਪੀ ਤੇ ਬੀਨੂੰ ਮਰਹੂਮ ਅਭਿਨੇਤਾ ਨੂੰ ਯਾਦ ਕਰਦੇ ਹੋਏ ਨਜ਼ਰ ਆਉਂਦੇ ਹਨ। ਸਰਗੁਣ ਮਹਿਤਾ, ਕਰਮਜੀਤ ਅਨਮੋਲ, ਸ਼ਿੰਦਾ ਗਰੇਵਾਲ, ਜੈਸਮੀਨ ਬਾਜਵਾ ਤੇ ਸਵੀਤਾਜ ਬਰਾੜ ਵੀ ਫ਼ਿਲਮ ਵਿਚ ਅਹਿਮ ਭੂਮਿਕਾਵਾਂ ਨਿਭਾ ਰਹੇ ਹਨ। ‘ਕੈਰੀ ਆਨ ਜੱਟਾ 4’ ਨੂੰ ਹੰਬਲ ਮੋਸ਼ਨ ਪਿਕਚਰਜ਼’ ਨੇ ਪੇਸ਼ ਕੀਤਾ ਹੈ।

