ਪੁੱਤ ਵਰਗੇ ਬਲਦਾਂ ਨੂੰ...

ਪੁੱਤ ਵਰਗੇ ਬਲਦਾਂ ਨੂੰ...

ਜੱਗਾ ਸਿੰਘ ਆਦਮਕੇ

ਮਨੁੱੱਖ ਦੇ ਜੰਗਲਾਂ ਵਿੱਚ ਨਿਵਾਸ ਦੇ ਸਮੇਂ ਤੋਂ ਹੀ ਵੱਖ ਵੱਖ ਤਰੀਕਿਆਂ ਨਾਲ ਜਾਨਵਰ ਉਸ ਦੇ ਸਹਿਯੋਗੀ ਰਹੇ ਹਨ। ਜਦੋਂ ਮਨੁੱਖ ਪੱਕੇ ਨਿਵਾਸ ਸਥਾਨ ਬਣਾ ਕੇ ਰਹਿਣ ਲੱਗਿਆ, ਤਾਂ ਉਸ ਨੇ ਵੱਖ ਵੱਖ ਉਦੇਸ਼ਾਂ ਲਈ ਜੰਗਲੀ ਜਾਨਵਰਾਂ, ਪਸ਼ੂਆਂ ਨੂੰ ਪਾਲਤੂ ਬਣਾਉਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਨੂੰ ਉਹ ਖਾਣ, ਦੁੱਧ ਲੈਣ, ਸਵਾਰੀ ਕਰਨ ਵਰਗੇ ਉਦੇਸ਼ਾਂ ਲਈ ਵਰਤਦਾ ਸੀ।

ਜਦੋਂ ਉਸ ਨੇ ਆਪਣੀਆਂ ਭੋਜਨ ਸਬੰਧੀ ਜ਼ਰੂਰਤਾਂ ਲਈ ਖੇਤੀਬਾੜੀ ਕਰਨੀ ਸ਼ੁਰੂ ਕੀਤੀ, ਤਦ ਉਸ ਨੇ ਵਾਹੀ ਬਿਜਾਈ ਲਈ ਪਸ਼ੂਆਂ ਦਾ ਸਹਿਯੋਗ ਲੈਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਮਨੁੱਖ ਦੇ ਪਾਲਤੂ ਪਸ਼ੂਆਂ ਵਿੱਚ ਦੁੱਧ ਦੇਣ ਲਈ ਗਾਂ ਮਹੱਤਵਪੂਰਨ ਹੈ ਅਤੇ ਗਾਂ ਦੇ ਦਿੱਤੇ ਜਾਂਦੇ ਵੱਛੇ ਖੇਤੀਬਾੜੀ ਵਿੱਚ ਬਲਦਾਂ ਦੇ ਰੂਪ ਵਿੱਚ ਕਾਫ਼ੀ ਉਪਯੋਗੀ ਰਹੇ ਹਨ।

ਪੰਜਾਬੀ ਸੱਭਿਆਚਾਰ ਵਿੱਚ ਖੇਤੀਬਾੜੀ ਦਾ ਮਹੱਤਵਪੂਰਨ ਸਥਾਨ ਹੈ। ਖੇਤੀਬਾੜੀ ਨਾਲ ਜੁੜੇ ਸਾਰੇ ਪੱਖ ਪੰਜਾਬੀ ਸੱਭਿਆਚਾਰ, ਪੰਜਾਬੀ ਜਨ ਜੀਵਨ ਵਿੱਚ ਮਹੱਤਵਪੂਰਨ ਸਥਾਨ ਰੱਖਦੇ ਹਨ। ਕੁਝ ਇਸੇ ਤਰ੍ਹਾਂ ਹੀ ਗਾਂ ਦੇ ਵੱਛੇ ਵੱਡੇ ਹੋ ਕੇ ਬਲਦ ਬਣਦੇ ਸਨ ਤੇ ਉਹ ਖੇਤੀਬਾੜੀ ਵਿੱਚ ਆਪਣਾ ਮਹੱਤਵਪੂਰਨ ਰੋਲ ਅਦਾ ਕਰਦੇ ਸਨ। ਬਲਦ ਕਿਸਾਨ ਦੇ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਦੇ ਸਨ। ਖੇਤੀ ਵਿੱਚ ਬਲਦਾਂ ਦੀ ਮਹੱਤਵਪੂਰਨ ਭੂਮਿਕਾ ਕਾਰਨ, ਉਸ ਦੇ ਖੇਤੀ ਉਤਪਾਦਨ ਲਈ ਸਹਿਯੋਗੀ ਬਣਨ ਕਾਰਨ ਕਿਸਾਨਾਂ ਦਾ ਬਲਦਾਂ ਨਾਲ ਭਾਵਨਾਤਮਕ ਲਗਾਅ ਹੋਣਾ ਵੀ ਲਾਜ਼ਮੀ ਹੈ। ਅਜਿਹਾ ਹੋਣ ਕਾਰਨ ਉਹ ਬਲਦਾਂ ਨੂੰ ਪੁੱਤਰਾਂ ਦਾ ਦਰਜਾ ਪ੍ਰਦਾਨ ਕਰਦਾ ਅਤੇ ਉਸ ਦੀ ਸੇਵਾ ਪਾਣੀ ਦਾ ਵੀ ਪੂਰਾ ਖਿਆਲ ਕੁਝ ਇਸ ਤਰ੍ਹਾਂ ਰੱਖਦਾ:

ਬਾਰੀ ਬਰਸੀ ਖੱਟਣ ਗਿਆ ਸੀ

ਖੱਟ ਕੇ ਲਿਆਂਦੀਆਂ ਡਲੀਆਂ

ਪੁੱਤ ਵਰਗੇ ਬਲਦਾਂ ਨੂੰ

ਪਾ ਦੇ ਬਿਸ਼ਨੀਏ ਗੁਆਰੇ ਦੀਆਂ ਫਲੀਆਂ।

ਬਲਦਾਂ ਨੂੰ ਸ਼ਿੰਗਾਰਨਾ, ਉਨ੍ਹਾਂ ਦੇ ਰੰਗ ਬਿਰੰਗੀਆਂ ਨੱਥਾਂ ਪਾਉਣਾ ਤੇ ਗਲ ਵਿੱਚ ਟੱਲੀਆਂ ਪਾਉਣਾ ਕਿਸਾਨਾਂ ਦਾ ਸ਼ੌਕ ਹੁੰਦਾ ਸੀ। ਖੇਤਾਂ ਨੂੰ ਜਾਂਦੇ, ਖੇਤਾਂ ਵਿੱਚ ਵਾਹੁੰਦੇ ਬੀਜਦੇ ਸਮੇਂ ਟੱਲੀਆਂ ਦੀ ਟੁੰਣਕਾਰ ਦਾ ਮਿੱਠਾ ਸੰਗੀਤ ਸੁਣਾਈ ਦਿੰਦਾ। ਮੇੇਲਿਆਂ ਜਾਂ ਫਿਰ ਵਿਸ਼ੇਸ਼ ਕੰਮ ਲਈ ਲੈ ਕੇ ਜਾਣ ਸਮੇਂ ਵੀ ਬਲਦਾਂ ਦਾ ਸ਼ਿੰਗਾਰਿਆ ਜਾਣਾ ਆਮ ਜਿਹੀ ਗੱਲ ਸੀ। ਅਜਿਹੇ ਸਮੇਂ ਕਿਸਾਨ ਵਿਸ਼ੇਸ਼ ਮੌਕਿਆਂ ਸਾਂਭੇ ਘੁੰਗਰੂ ਕੱਢਣ ਲਈ ਕੁਝ ਇਸ ਤਰ੍ਹਾਂ ਕਹਿੰਦਾ :

  • ਬੱਗੇ ਬਲਦਾਂ ਖਰਾਸੇ ਜਾਣਾ ਜੈ ਕੁਰੇ ਕੱਢ ਘੁੰਗਰੂ।
  • ਹਲ਼ ਜੋੜਨੀ ਨਾਰੇ ਬੱਗੇ ਦੀ ਜੋੜੀ ਕੋਠੀ ਵਿੱਚੋਂ ਕੱਢ ਘੁੰਗਰੂ।

ਗੱਡੇ ਨੂੰ ਬਲਦ ਜੋੜ ਕੇ ਰਿਸ਼ਤੇਦਾਰੀਆਂ ਵਿੱਚ ਵਿਆਹ ਆਦਿ ਲਈ ਲੈ ਕੇ ਜਾਣਾ ਆਵਾਜਾਈ ਦਾ ਜ਼ਰੂਰੀ ਹਿੱਸਾ ਰਿਹਾ ਹੈ। ਅਜਿਹਾ ਹੋਣ ਕਾਰਨ ਗੱਡੇ ਰਾਹੀਂ ਕੁਝ ਇਸ ਤਰ੍ਹਾਂ ਵੀ ਬਿਆਨ ਕੀਤਾ ਮਿਲਦਾ ਹੈ :

ਗੱਡਾ ਜੋੜ ਕੇ ਆ ਗਿਆ ਸਹੁਰੇ

ਆਣ ਖੜ੍ਹਾ ਦਰਵਾਜ਼ੇ

ਬਲਦਾਂ ਤੇਰਿਆਂ ਨੂੰ ਭੌਂ ਦਾ ਟੋਕਰਾ

ਤੈਨੂੰ ਦੋ ਪਰਸ਼ਾਦੇ

ਨੀਵੀਂ ਪਾ ਬਹਿੰਦਾ

ਪਾ ਲਏ ਭੌਰ ’ਤੇ ਦਾਬੇ

ਆਧੁਨਿਕ ਸਾਧਨਾਂ ਦੀ ਅਣਹੋਂਦ ਸਮੇਂ ਖੇਤੀਬਾੜੀ ਲਈ ਬਲਦ ਇੱਕ ਮਹੱਤਵਪੂਰਨ ਸਾਧਨ ਸੀ। ਅਜੋਕੇ ਸਾਧਨਾਂ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਕਿਸੇ ਕੋਲ ਚੰਗਾ ਗੱਡਾ ਅਤੇ ਬਲਦ ਹੋਣਾ ਵੀ ਮਾਣ ਤੇ ਉਸ ਦੇ ਸਾਧਨ ਸਪੰਨ ਹੋਣ ਦਾ ਪ੍ਰਤੀਕ ਸੀ। ਵਿਆਹ ਦੇ ਗੀਤਾਂ ਰਾਹੀਂ ਭੈਣਾਂ ਵੱਲੋਂ ਆਪਣੇ ਵੀਰ ਦੇ ਇਸ ਪੱਖ ਦੀ ਪ੍ਰਸ਼ੰਸਾ ਕੁਝ ਇਸ ਤਰ੍ਹਾਂ ਕੀਤੀ ਮਿਲਦੀ ਹੈ:

ਗੱਡੀ ਵੇ ਵੀਰਾ ਤੇਰੀ ਰੁਣਝੁਣੀ

ਵੇ ਕੋਈ ਬਲਦ ਕਲਹਿਰੀ ਮੋਰ

ਛਾਟਾ ਵੀ ਤੇਰਾ ਰੇਸ਼ਮੀ

ਦਿੱਤੀ ਛੱਡ ਬਲਦਾਂ ਦੀ

ਵੇ ਸੁਣ ਗਡਵਾਣੀਆ ਵੇ-ਡੋਰ

ਖੇਤੀਬਾੜੀ ਕਰਨ ਵਾਲੇ ਲੋਕ ਲੰਬੇ ਸਮੇਂ ਤੋਂ ਆਰਥਿਕ ਤੰਗੀਆਂ ਤੁਰਸ਼ੀਆਂ ਦੇ ਸ਼ਿਕਾਰ ਰਹੇ ਹਨ। ਕਿਸਾਨੀ ਵੱਲੋਂ ਕਰੜੀ ਮਿਹਨਤ ਮੁਸ਼ੱੱਕਤ ਦੇ ਬਾਵਜੂਦ ਹਾਲਾਤ ਵਿੱਚ ਕੋਈ ਖਾਸ ਤਬਦੀਲੀ ਨਹੀਂ ਆਈ। ਅਜਿਹਾ ਹੋਣ ਕਾਰਨ ਕਿਸਾਨਾਂ ਦਾ ਖੇਤੀਬਾੜੀ ਵਿੱਚ ਬਲਦਾਂ ਦੁਆਰਾ ਦਿੱਤੇ ਸਾਥ ਰਾਹੀਂ ਕੁਝ ਇਸ ਤਰ੍ਹਾਂ ਕਿਹਾ ਮਿਲਦਾ ਹੈ:

ਥੱਕੇ ਬਲਦ ਕਮਾਈਆਂ ਕਰਕੇ

ਫੇਰ ਵੀ ਨਾ ਆਈਆਂ ਤਬਦੀਲੀਆਂ।

ਖੇਤੀ ਦੀ ਵਾਹੀ ਬਿਜਾਈ ਲਈ ਕਿਸਾਨਾਂ ਵੱਲੋਂ ਸਵੇਰੇ ਜਲਦੀ ਬਲਦਾਂ ਗਲ ਪੰਜਾਲੀ ਪਾਈ ਜਾਂਦੀ :

ਉੱਠ ਤੜਕੇ ਪਾਈ ਬਲਦਾਂ ਗਲ ਪੰਜਾਲੀ

ਗੁਆਰਾ ਰੋਹੀ ਵਾਲੇ ਖੇਤ ਬੀਜਣਾ।

ਖੇਤੀਬਾੜੀ ਵਿੱਚ ਉਪਯੋਗੀ ਹੋਣ ਕਾਰਨ ਕਿਸਾਨ ਨੂੰ ਬਲਦਾਂ ਦੀ ਸਾਂਭ ਸੰਭਾਲ ਵੀ ਵਧੀਆ ਤਰੀਕੇ ਨਾਲ ਕਰਨੀ ਪੈਂਦੀ। ਬਲਦਾਂ ਦੀ ਸੰਭਾਲ ਦਾ ਫਿਕਰ ਅਤੇ ਇਸ ਲਈ ਸਮਾਂ ਦੇਣਾ ਵੀ ਕਿਸਾਨਾਂ ਲਈ ਜ਼ਰੂਰੀ ਸੀ। ਇਸ ਜ਼ਿੰਮੇਵਾਰੀ ਤੋਂ ਵਿਹਲੇ ਹੋ ਕੇ ਬੇਫਿਕਰ ਹੋਣ ਦਾ ਵਰਣਨ ਕੁਝ ਇਸ ਤਰ੍ਹਾਂ ਮਿਲਦਾ ਹੈ:

ਮੱਝ ਵੇਚਤੀ ਗਾਂ ਵੇਚਤੀ

ਬਲਦ ਵੇਚਤੇ ਬੱਗੇ।

ਨੀਂ ਬੁਗਦੂ ਮਿੱਤਰਾਂ ਦਾ

ਵਿੱਚ ਦਰਵਾਜ਼ੇ ਵੱਜੇ।

ਕਿਸਾਨ ਦਾ ਖੇਤੀਬਾੜੀ ਨਾਲ ਗੂੜ੍ਹਾ ਰਿਸ਼ਤਾ ਹੁੰਦਾ ਹੈ। ਉਸ ਵੱਲੋਂ ਖੇਤੀਬਾੜੀ ਵਿੱਚੋਂ ਨਿਕਲ ਕੇ ਕੋਈ ਹੋਰ ਕਿੱਤਾ ਅਪਣਾਉਣਾ ਔਖਾ ਹੁੰਦਾ ਹੈ। ਕਿੱਸਾ ਕਾਵਿ ਵਿੱਚ ਇਸ ਦਾ ਵਰਣਨ ਕੁਝ ਇਸ ਤਰ੍ਹਾਂ ਹੈ:

ਸਾਥੋਂ ਖੱਪਰੀ ਨਾਦ ਨਾ ਜਾਣ ਸਾਂਭੇ

ਅਸਾਂ ਢੱਗੇ ਹੀ ਅੰਤ ਨੂੰ ਜੋਵਣੇ ਨੇ।

ਬਲਦ ਖੇਤੀਬਾੜੀ ਵਿੱਚ ਵਾਹੀ ਤੇ ਬਿਜਾਈ, ਗੱਡੇ ਰਾਹੀਂ ਢੋਆ ਢੁਆਈ ਅਤੇ ਖੂਹ ਵਿੱਚੋਂ ਪਾਣੀ ਕੱਢਣ ਦੇ ਕੰਮ ਲਈ ਉਪਯੋਗੀ ਰਹੇ ਹਨ। ਕਿੱਸਾ ਹੀਰ ਵਿੱਚ ਇਸ ਸਬੰਧੀ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ :

ਬੈਠ ਮੰਗਦੀਆਂ ਸਾਲੀਆਂ ਚੀਚ ਛੱਲਾ

ਦੁੱਧ ਦੇ ਅਣਵਿਆਹੀ ਨੂੰ ਚਿੜੀ ਦਾ ਵੇ।

ਬਿਨਾਂ ਬਲਦਾਂ ਦੇ ਖੂਹ ਗੇੜ ਸਾਨੂੰ

ਅੱਡਾ ਥੜਕਦਾ ਕਾਠ ਦੀ ਘੜੀ ਦਾ ਵੇ।

ਬਲਦ ਪੰਜਾਬੀ ਕਿਸਾਨ ਦਾ ਮਹੱਤਵਪੂਰਨ ਸਾਥੀ ਹੁੰਦੇ ਸਨ, ਪਰ ਕਿਸੇ ਕਾਰਨ ਉਸ ਕੋਲੋਂ ਬਲਦ ਦਾ ਖੁੰਝ ਜਾਣਾ ਬਹੁਤ ਵੱਡਾ ਘਾਟਾ ਸਿੱਧ ਹੁੰਦਾ :

ਕਰਮਹੀਣ ਖੇਤੀ ਕਰੇ

ਸੋਕਾ ਪਵੇ ਜਾਂ ਢੱਗਾ ਮਰੇ

ਭਾਵੇਂ ਖੇਤੀਬਾੜੀ ਕਰਨ ਲਈ ਬਲਦਾਂ ਦਾ ਸਹਿਯੋਗ ਜ਼ਰੂਰੀ ਹੈ, ਪਰ ਕਿਸੇ ਵੱਲੋਂ ਆਪਣੇ ਸ਼ੌਕ ਪੂਰੇ ਕਰਨ ਲਈ ਕੁਝ ਇਸ ਤਰ੍ਹਾਂ ਕਿਹਾ ਮਿਲਦਾ:

ਭਾਵੇਂ ਵੇਚਦੇ ਨਾਰੇ ਬੱਗੇ ਦੀ ਜੋੜੀ

ਕਲਿੱਪ ਕਰਵਾ ਮਿੱਤਰਾ।

ਲੋਕ ਕਹਾਵਤਾਂ, ਮੁਹਾਵਰਿਆਂ ਵਿੱਚ ਬਲਦਾਂ ਦਾ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ :

ਮਾੜਾ ਢੱਗਾ ਛੱਤੀ ਰੋਗ

ਬਲਦਾਂ ਵਿੱਚ ਖੇਤੀਬਾੜੀ ਲਈ ਉਪਯੋਗੀ ਹੋਣ ਦੇ ਨਾਲ ਨਾਲ ਕਈ ਵਾਰ ਕੁਝ ਬਲਦਾਂ, ਖਾਸ ਕਰਕੇ ਵਹਿੜਕਿਆਂ ਵਿੱਚ ਕੁਝ ਔਗੁਣ ਵੀ ਹੁੰਦੇ। ਕਈ ਵਹਿੜਕੇ ਭੂਸਰ ਜਾਂਦੇ ਅਤੇ ਆਪਣੇ ਮਾਲਕ ਨਾਲ ਰੰਜ਼ਿਸ਼ ਰੱਖਣ ਕਾਰਨ ਉਨ੍ਹਾਂ ਨੂੰ ਘੂਰਦੇ ਵੀ। ਇਸ ਕਾਰਨ ਕਿਸੇ ਵਿਅਕਤੀ ਵਿਸ਼ੇਸ਼ ਦੀ ਤੁਲਨਾ ਵਹਿੜਕੇ ਨਾਲ ਕੁਝ ਇਸ ਤਰ੍ਹਾਂ ਕੀਤੀ ਮਿਲਦੀ ਹੈ:

ਭਾਬੀ ਕਹਿੰਦੀ ਸੁਣ ਵੇ ਦਿਉਰਾ

ਹਾਲ ਸੁਣਾਵਾਂ ਸਾਰਾ।

ਦਾਰੂ ਪੀ ਕੇ ਰਹੇ ਝੂਲਦਾ

ਆ ਮਾਰੇਂ ਲਲਕਾਰਾ।

ਮੇਰੇ ਵੰਨੀਂ ਕੱਢਦਾ ਆਨੇ

ਜਿਵੇਂ ਵਹਿੜਕਾ ਨਾਰਾ।

ਅੰਦਰੋਂ ਡਰ ਲੱਗਦਾ

ਫਿਰਦਾ ਦਿਉਰ ਕੁਆਰਾ।

ਬਲਦਾਂ ਰਾਹੀਂ ਲੋਕ ਬੋਲੀਆਂ, ਟੱਪਿਆਂ ਵਿੱਚ ਕੁਝ ਇਸ ਤਰ੍ਹਾਂ ਮਜ਼ਾਕ ਕੀਤਾ ਮਿਲਦਾ ਹੈ :

ਲਿਆ ਦਿਉਰਾ ਤੈਨੂੰ ਅੱਡ ਕਰ ਦਿਆਂ

ਦੇ ਕੇ ਵਹਿੜਕਾ ਲੰਡਾ।

ਵੇ ਤੂੰ ਉਹਦੀ ਪੂਛ ਫੜੀਂ

ਮੈਂ ਮਾਰੂੰਗੀ ਡੰਡਾ।

ਬਲਦ ਵੱਲੋਂ ਖੇਤੀਬਾੜੀ ਵਿੱਚ ਸਹਾਇਤਾ ਕਰਨ ਦੇ ਨਾਲ ਨਾਲ ਕਿਸਾਨ ਨਾਲ ਉਸ ਦੀ ਨੇੜਤਾ ਕੁਝ ਇਸ ਤਰ੍ਹਾਂ ਹੁੰਦੀ ਜਿਵੇਂ ਉਹ ਕਿਸਾਨ ਦਾ ਹਮਦਰਦ ਹੋਵੇ ਤੇ ਉਸ ਦੇ ਦੁੱਖਾਂ ਨੂੰ ਬਿਆਨਣ ਵਾਲਾ ਹੋਵੇ :

ਤੂੰ ਵੀ ਬਣ ਗਿਆ ਗਮਾਂ ਦਾ ਗਮੰਤਰੀਓ

ਮੇਰੇ ਬੇਜ਼ੁਬਾਨ ਢੱਗਿਆ।

ਬਲਦਾਂ ਦੀਆਂ ਕਈ ਕਿਸਮਾਂ ਹਨ। ਇਨ੍ਹਾਂ ਦੀਆਂ ਆਪਣੀਆਂ ਆਪਣੀਆਂ ਵਿਸ਼ੇਸ਼ਤਾਵਾਂ ਹਨ। ਇਨ੍ਹਾਂ ਵਿੱਚ ਨਗੌਰੀ ਬਲਦ ਸਭ ਤੋਂ ਪ੍ਰਮੁੱਖ ਹੈ। ਇਹ ਨਸਲ ਨਗੌਰ ਖੇਤਰ ਵਿੱਚ ਤਿਆਰ ਹੋਈ ਅਤੇ ਬਹੁਤਾਤ ਵਿੱਚ ਪਾਈ ਜਾਣ ਕਾਰਨ ਇਸ ਦਾ ਨਾਂ ਨਗੌਰੀ ਹੈ। ਇਸ ਨਸਲ ਦੇ ਬਲਦ ਨੀਲ ਗਾਂ ਵਾਂਗ ਸੋਹਣੇ, ਛੋਟੇ ਸਿੰਗਾਂ ਵਾਲੇ, ਪਤਲੀ ਚਮੜੀ, ਪਤਲੇ ਸਰੀਰਾਂ ਵਾਲੇ ਹੁੰਦੇ ਹਨ। ਆਪਣੇ ਅਜਿਹੇ ਗੁਣਾਂ ਕਾਰਨ ਕਿਸੇ ਨੂੰ ਅਜਿਹਾ ਕਹਿਣ ਲਈ ਕਿ ਤੂੰ ਕੋਈ ਜ਼ਿਆਦਾ ਯੋਗ ਹੈ, ਤਾਂ ਉਸ ਨੂੰ ਕਿਹਾ ਜਾਂਦਾ ਹੈ ਕਿ ਤੂੰ ਜ਼ਿਆਦਾ ਨਗੌਰੀ ਹੈ। ਬਾਬੂ ਰਜਬ ਅਲੀ ਕੁਝ ਇਸ ਤਰ੍ਹਾਂ ਕਹਿੰਦਾ ਹੈ :

ਬਲਦ ਨਗੌਰੀ ਚੰਗੇ

ਤੇ ਅੰਬਰਸਰ ਜਹੌਰੀ ਚੰਗੇ।

ਬਲਦ ਪੰਜਾਬੀ ਜਨ ਜੀਵਨ, ਪੰਜਾਬੀ ਸੱਭਿਆਚਾਰ ਦਾ ਮਹੱਤਵਪੂਰਨ ਹਿੱਸਾ ਰਹੇ ਹਨ। ਅਜਿਹਾ ਹੋਣ ਕਾਰਨ ਲੋਕ ਬੋਲੀਆਂ ਵਿੱਚ ਵੀ ਬਲਦਾਂ ਦਾ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ :

ਪਿੰਡਾਂ ਵਿੱਚੋਂ ਪਿੰਡ ਸੁਣੀਂਦਾ

ਪਿੰਡ ਸੁਣੀਂਦਾ ਲੱਲੀਆਂ

ਉੱਥੋਂ ਦੇ ਦੋ ਬਲਦ ਸੁਣੀਂਦੇ

ਗਲ ਵਿੱਚ ਜਿਨ੍ਹਾਂ ਦੇ ਟੱਲੀਆਂ

ਭੱਜ ਭੱਜ ਉਹ ਮੱਕੀ ਬੀਜਦੇ

ਗਿੱਠ ਗਿੱਠ ਲੱਗੀਆਂ ਛੱਲੀਆਂ।

ਜਵਾਨ ਬਲਦ ਨੂੰ ਵਹਿੜਕਾ ਕਿਹਾ ਜਾਂਦਾ ਹੈ। ਵਹਿੜਕੇ ਵਿੱਚ ਹਿੰਮਤ, ਜੋਸ਼, ਊਰਜਾ ਅਤੇ ਕੰਮ ਕਰਨ ਦੀ ਵਧੇਰੇ ਸਮਰੱਥਾ ਹੁੰਦੀ ਹੈ। ਵਿਆਹ ਵਿੱਚ ਦਿੱਤੀਆਂ ਜਾਂਦੀਆਂ ਸਿੱਠਣੀਆਂ ਵਿੱਚ ਕੁੜਮ ਨੂੰ ਵਹਿੜਕੇ ਨਾਲ ਕੁਝ ਇਸ ਤਰ੍ਹਾਂ ਤੁਲਨਾਇਆ ਜਾਂਦਾ ਹੈ :

ਮਣ ਮੱਕੀ ਪਿਹਾ ਲਉ ਜੀ

ਸਾਡਾ ਕੁੜਮ ਵਹਿੜਕੇ ਵਰਗਾ।

ਬਲਦ ਬਹੁ ਉਪਯੋਗੀ ਪਸ਼ੂ ਰਿਹਾ ਹੈ। ਹਲ ਵਾਹੁਣ, ਚੱਕੀ ਚਲਾਉਣ, ਖੂਹ ਵਿੱਚੋਂ ਪਾਣੀ ਕੱਢਣ, ਕੋਹਲੂ ਚਲਾਉਣ, ਗੱਡੇ ਰਾਹੀਂ ਆਵਾਜਾਈ ਵਰਗੇ ਉਦੇਸ਼ਾਂ ਲਈ ਉਪਯੋਗ ਹੁੰਦਾ ਰਿਹਾ ਹੈ। ਬਲਦ ਦੇ ਖੂਹ ਗੇੜਨ ਰਾਹੀਂ ਕੁਝ ਇਸ ਤਰ੍ਹਾਂ ਵੀ ਬਿਆਨ ਕੀਤਾ ਗਿਆ ਮਿਲਦਾ ਹੈ:

ਅੱਖਾਂ ਬੱਧੇ ਢੱਗੇ ਵਾਂਗੂ,

ਗੇੜਾਂ ਮੈਂ ਤੇ ਖੂਹ ਵੇ ਬਾਬਾ

ਮਾਲਕ ਜਾਣੇ ਖੂਹ ਦਾ ਪਾਣੀ,

ਜਾਵੇ ਕਿਹੜੀ ਜੂਹ ਵੇ ਬਾਬਾ

ਪਰ ਆਧੁਨਿਕਤਾ ਦੇ ਦੌਰ ਵਿੱਚ ਬਲਦਾਂ ਦੀ ਵਰਤੋਂ ਬਹੁਤ ਘੱਟ ਹੁੰਦੀ ਹੈ। ਅਜਿਹਾ ਹੋਣ ਕਾਰਨ ਬਲਦਾਂ ਦੀ ਉਹ ਕਦਰ ਨਹੀਂ ਰਹੀ, ਜਿਹੜੀ ਪਹਿਲਾਂ ਹੁੰਦੀ। ਹੁਣ ਕੋਈ ਨਗੌਰ ਨਗੌਰੀ ਬਲਦ ਲੈਣ ਨਹੀਂ ਜਾਂਦਾ। ਨਾ ਹੀ ਬਲਦਾਂ ਦੀ ਪਹਿਲਾਂ ਵਾਂਗ ਸਾਂਭ ਸੰਭਾਲ ਕਰਦਾ ਹੈ ਅਤੇ ਨਾ ਹੀ ਹਾਰ ਸ਼ਿੰਗਾਰ ਕਰਦਾ ਹੈ:

ਨਾ ਕੋਈ ਬਲਦਾਂ ਦੇ ਸਿੰਗ ਤੇਲ ਲਾ ਸ਼ਿੰਗਾਰੇ

ਨਾ ਸਿੰਗਾਂ ਨਗੌਰੀਆਂ ਦੇ ਪੈਣ ਲਿਸ਼ਕਾਰੇ

ਸੰਪਰਕ: 81469-24800

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਦੁਆਬੇ ਤੋਂ ਮਾਲਵੇ ਤੱਕ

ਦੁਆਬੇ ਤੋਂ ਮਾਲਵੇ ਤੱਕ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਮੁੱਖ ਖ਼ਬਰਾਂ

ਬਿਜਲੀ ਸੋਧ ਬਿੱਲ ਲੋਕ ਸਭਾ ’ਚ ਪੇਸ਼; ਵਿਆਪਕ ਚਰਚਾ ਲਈ ਸਟੈਂਡਿੰਗ ਕਮੇਟੀ ਕੋਲ ਭੇਜਿਆ

ਬਿਜਲੀ ਸੋਧ ਬਿੱਲ ਲੋਕ ਸਭਾ ’ਚ ਪੇਸ਼; ਵਿਆਪਕ ਚਰਚਾ ਲਈ ਸਟੈਂਡਿੰਗ ਕਮੇਟੀ ਕੋਲ ਭੇਜਿਆ

ਵਿਰੋਧੀ ਧਿਰਾਂ ਵੱਲੋਂ ਬਿੱਲ ਦਾ ਖਰੜਾ ਸੰਘੀ ਢਾਂਚੇ ਦੀ ਖਿਲਾਫ਼ਵਰਜ਼ੀ ਕਰ...

ਨਾਇਡੂ ਨੂੰ ਰਾਜ ਸਭਾ ਮੈਂਬਰਾਂ ਨੇ ਦਿੱਤੀ ਵਿਦਾਇਗੀ

ਨਾਇਡੂ ਨੂੰ ਰਾਜ ਸਭਾ ਮੈਂਬਰਾਂ ਨੇ ਦਿੱਤੀ ਵਿਦਾਇਗੀ

ਰਾਜ ਸਭਾ ਚੇਅਰਮੈਨ ਵਜੋਂ ਨਿਭਾਈ ਭੂਮਿਕਾ ਦੀ ਕੀਤੀ ਸ਼ਲਾਘਾ, ਜੀਵਨੀ ਲਿਖਣ ...

ਚੋਣ ਨਿਸ਼ਾਨ: ਊਧਵ ਧੜੇ ਨੇ ਦਸਤਾਵੇਜ਼ ਦਾਖ਼ਲ ਕਰਨ ਲਈ ਚੋਣ ਕਮਿਸ਼ਨ ਤੋਂ ਚਾਰ ਹਫ਼ਤੇ ਮੰਗੇ

ਚੋਣ ਨਿਸ਼ਾਨ: ਊਧਵ ਧੜੇ ਨੇ ਦਸਤਾਵੇਜ਼ ਦਾਖ਼ਲ ਕਰਨ ਲਈ ਚੋਣ ਕਮਿਸ਼ਨ ਤੋਂ ਚਾਰ ਹਫ਼ਤੇ ਮੰਗੇ

ਬਾਗ਼ੀ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਸਬੰਧੀ ਅਪੀਲ ਸੁਪਰੀਮ ਕੋਰਟ ’ਚ ਪੈ...

ਬੈਡਮਿੰਟਨ ਵਿੱਚ ਭਾਰਤ ਦੀ ਸੁਨਹਿਰੀ ਹੈਟ੍ਰਿਕ

ਬੈਡਮਿੰਟਨ ਵਿੱਚ ਭਾਰਤ ਦੀ ਸੁਨਹਿਰੀ ਹੈਟ੍ਰਿਕ

ਪੀਵੀ ਸਿੰਧੂ, ਲਕਸ਼ੈ ਸੇਨ ਸਿੰਗਲਜ਼ ਅਤੇ ਰੰਕੀ ਰੈੱਡੀ ਤੇ ਚਿਰਾਗ ਨੇ ਡਬਲਜ...

ਟੇਬਲ ਟੈਨਿਸ: ਸ਼ਰਤ ਨੂੰ ਸੋਨੇ ਤੇ ਸਾਥੀਆਨ ਨੂੰ ਕਾਂਸੀ ਦਾ ਤਗ਼ਮਾ

ਟੇਬਲ ਟੈਨਿਸ: ਸ਼ਰਤ ਨੂੰ ਸੋਨੇ ਤੇ ਸਾਥੀਆਨ ਨੂੰ ਕਾਂਸੀ ਦਾ ਤਗ਼ਮਾ

ਮਿਕਸਡ ਡਬਲਜ਼ ਦੇ ਫਾਈਨਲ ਵਿੱਚ ਸ਼ਰਤ ਤੇ ਅਕੁਲਾ ਦੀ ਜੋੜੀ ਨੇ ਕੀਤੀ ਜਿੱਤ ...