‘ਬਾਰਡਰ 2’ ਨੇ ਗਣਤੰਤਰ ਦਿਵਸ ’ਤੇ 63 ਕਰੋੜ ਤੋਂ ਜ਼ਿਆਦਾ ਕਮਾਏ
ਬੌਲੀਵੁੱਡ ਫਿਲਮ ‘ਬਾਰਡਰ 2’ ਨੂੰ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਫਿਲਮ ਵਿੱਚ ਸਨੀ ਦਿਓਲ ਨੇ ਮੁੱਖ ਭੂਮਿਕਾ ਅਦਾ ਕੀਤੀ ਹੈ। ਫਿਲਮਕਾਰਾਂ ਨੇ ਦੱਸਿਆ ਕਿ ਫਿਲਮ ਨੇ ਰਿਲੀਜ਼ ਦੇ ਚੌਥੇ ਦਿਨ ਗਣਤੰਤਰ ਦਿਵਸ ਮੌਕੇ 63.59 ਕਰੋੜ ਦੀ ਕਮਾਈ ਕੀਤੀ...
ਬੌਲੀਵੁੱਡ ਫਿਲਮ ‘ਬਾਰਡਰ 2’ ਨੂੰ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਫਿਲਮ ਵਿੱਚ ਸਨੀ ਦਿਓਲ ਨੇ ਮੁੱਖ ਭੂਮਿਕਾ ਅਦਾ ਕੀਤੀ ਹੈ। ਫਿਲਮਕਾਰਾਂ ਨੇ ਦੱਸਿਆ ਕਿ ਫਿਲਮ ਨੇ ਰਿਲੀਜ਼ ਦੇ ਚੌਥੇ ਦਿਨ ਗਣਤੰਤਰ ਦਿਵਸ ਮੌਕੇ 63.59 ਕਰੋੜ ਦੀ ਕਮਾਈ ਕੀਤੀ ਹੈ। ਇਹ ਫਿਲਮ ਸਾਲ 1997 ਵਿੱਚ ਰਿਲੀਜ਼ ਹੋਈ ਸਨੀ ਦਿਓਲ ਦੀ ‘ਬਾਰਡਰ’ ਦਾ ਅਗਲਾ ਭਾਗ ਹੈ। ਇਹ ਫਿਲਮ 23 ਜਨਵਰੀ ਨੂੰ ਰਿਲੀਜ਼ ਹੋਈ ਸੀ। ਜਾਣਕਾਰੀ ਅਨੁਸਾਰ ਰਿਲੀਜ਼ ਦੇ ਚੌਥੇ ਦਿਨ ਤੱਕ ਫਿਲਮ ਦੀ ਕੁੱਲ ਕਮਾਈ 193.48 ਕਰੋੜ ਹੋ ਗਈ ਹੈ। ‘ਬਾਰਡਰ 2’ ਨੇ ਗਣਤੰਤਰ ਦਿਵਸ ਮੌਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਰਿਲੀਜ਼ ਦੇ ਚੌਥੇ ਦਿਨ ਫਿਲਮ ਨੇ 63.59 ਕਰੋੜ ਦੀ ਕਮਾਈ ਕੀਤੀ ਹੈ। ਇਸ ਨਾਲ ਫਿਲਮ ਨੇ ਗਣਤੰਤਰ ਦਿਵਸ ਮੌਕੇ ਬਾਕਸ ਆਫਿਸ ’ਤੇ ਕਮਾਲ ਕਰ ਦਿੱਤਾ ਹੈ। ਇਸ ਨਾਲ ਫਿਲਮ ਦੀ ਕੁੱਲ ਕਮਾਈ 193.48 ਕਰੋੜ ਤੱਕ ਪੁੱਜ ਗਈ ਹੈ। ਫਿਲਮਕਾਰਾਂ ਅਨੁਸਾਰ ਇਸ ਫਿਲਮ ਨੇ ਰਿਲੀਜ਼ ਦੇ ਪਹਿਲੇ ਦਿਨ ਹੀ 32.10 ਕਰੋੜ ਦੀ ਕਮਾਈ ਕੀਤੀ ਸੀ। ਇਸ ਤਰ੍ਹਾਂ ਦੂਜੇ ਦਿਨ 40.59 ਕਰੋੜ ਅਤੇ ਤੀਜੇ ਦਿਨ 57.20 ਕਰੋੜ ਦੀ ਕਮਾਈ ਕੀਤੀ ਸੀ। ‘ਬਾਰਡਰ 2’ ਵਿੱਚ ਵਰੁਣ ਧਵਨ ਤੇ ਦਿਲਜੀਤ ਦੋਸਾਂਝ ਨੇ ਵੀ ਅਹਿਮ ਕਿਰਦਾਰ ਅਦਾ ਕੀਤੇ ਹਨ।

