DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਬਾਰਡਰ 2’ ਨੇ ਬਾਕਸ ਆਫਿਸ ’ਤੇ 300 ਕਰੋੜ ਦਾ ਅੰਕੜਾ ਪਾਰ ਕੀਤਾ

ਸੰਨੀ ਦਿਓਲ ਦੀ ਫਿਲਮ ‘ਬਾਰਡਰ 2’ ਨੇ ਘਰੇਲੂ ਬਾਕਸ ਆਫਿਸ ’ਤੇ 300 ਕਰੋੜ ਰੁਪਏ ਦੀ ਕਮਾਈ ਦਾ ਅੰਕੜਾ ਪਾਰ ਕਰ ਲਿਆ ਹੈ। ਫਿਲਮ ਹੁਣ ਤੱਕ 315.10 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ। ਫਿਲਮ 23 ਜਨਵਰੀ ਨੂੰ ਰਿਲੀਜ਼ ਹੋਈ ਸੀ,...

  • fb
  • twitter
  • whatsapp
  • whatsapp
Advertisement

ਸੰਨੀ ਦਿਓਲ ਦੀ ਫਿਲਮ ‘ਬਾਰਡਰ 2’ ਨੇ ਘਰੇਲੂ ਬਾਕਸ ਆਫਿਸ ’ਤੇ 300 ਕਰੋੜ ਰੁਪਏ ਦੀ ਕਮਾਈ ਦਾ ਅੰਕੜਾ ਪਾਰ ਕਰ ਲਿਆ ਹੈ। ਫਿਲਮ ਹੁਣ ਤੱਕ 315.10 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ। ਫਿਲਮ 23 ਜਨਵਰੀ ਨੂੰ ਰਿਲੀਜ਼ ਹੋਈ ਸੀ, ਜਿਸ ਦਾ ਨਿਰਦੇਸ਼ਨ ਅਨੁਰਾਗ ਸਿੰਘ ਨੇ ਕੀਤਾ ਹੈ। ਇਹ 1997 ਦੀ ਸੁਪਰ ਹਿੱਟ ਫਿਲਮ ‘ਬਾਰਡਰ’ ਦਾ ‘ਸੀਕਵਲ’ ਹੈ। ਫਿਲਮ ’ਚ ਸੰਨੀ ਦਿਓਲ ਦੇ ਨਾਲ ਵਰੁਣ ਧਵਨ, ਦਿਲਜੀਤ ਦੁਸਾਂਝ ਅਤੇ ਅਹਾਨ ਸ਼ੈਟੀ ਨੇ ਪ੍ਰਮੁੱਖ ਭੂਮਿਕਾਵਾਂ ਨਿਭਾਈਆਂ ਹਨ। ਫਿਲਮ ਨੇ ਰਿਲੀਜ਼ ਦੇ ਪਹਿਲੇ ਦਿਨ 32.10 ਕਰੋੜ ਰੁਪਏ ਅਤੇ ਪਹਿਲੇ ਹਫ਼ਤੇ ’ਚ ਘਰੇਲੂ ਬਾਕਸ ਆਫਿਸ ’ਤੇ 129.89 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਪਹਿਲੇ ਹੀ ਹਫ਼ਤੇ ਦੌਰਾਨ ਫਿਲਮ ਦੀ ਕਮਾਈ 244.97 ਕਰੋੜ ਰੁਪਏ ਰਹੀ ਸੀ। ਫਿਲਮ ਨਿਰਮਾਤਾਵਾਂ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਬਾਕਸ ਆਫਿਸ ਦੇ ਇਹ ਅੰਕੜੇ ਸਾਂਝੇ ਕੀਤੇ।

Advertisement
Advertisement
×