DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਬਾਰਡਰ-2’ ਦੀ ਕਮਾਈ 250 ਕਰੋੜ ਤੋਂ ਟੱਪੀ

ਬੌਲੀਵੁੱਡ ਅਦਾਕਾਰ ਸੰਨੀ ਦਿਓਲ ਦੀ ਫਿਲਮ ‘ਬਾਰਡਰ-2’ ਸਿਨੇਮਾਘਰਾਂ ’ਚ ਮਜ਼ਬੂਤੀ ਨਾਲ ਅੱਗੇ ਵੱਧ ਰਹੀ ਹੈ। ਫਿਲਮ ਨੇ ਰਿਲੀਜ਼ ਦੇ ਅੱਠ ਦਿਨ ਬਾਅਦ ਘਰੇਲੂ ਬਾਕਸ ਅਫਿਸ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 250 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਅਨੁਰਾਗ ਸਿੰਘ...

  • fb
  • twitter
  • whatsapp
  • whatsapp
Advertisement

ਬੌਲੀਵੁੱਡ ਅਦਾਕਾਰ ਸੰਨੀ ਦਿਓਲ ਦੀ ਫਿਲਮ ‘ਬਾਰਡਰ-2’ ਸਿਨੇਮਾਘਰਾਂ ’ਚ ਮਜ਼ਬੂਤੀ ਨਾਲ ਅੱਗੇ ਵੱਧ ਰਹੀ ਹੈ। ਫਿਲਮ ਨੇ ਰਿਲੀਜ਼ ਦੇ ਅੱਠ ਦਿਨ ਬਾਅਦ ਘਰੇਲੂ ਬਾਕਸ ਅਫਿਸ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 250 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਅਨੁਰਾਗ ਸਿੰਘ ਵੱਲੋਂ ਨਿਰਦੇਸ਼ਿਤ ਇਹ ਫਿਲਮ ਲੰਘੀ 23 ਜਨਵਰੀ ਨੂੰ ਰਿਲੀਜ਼ ਹੋਈ ਸੀ। ਇਹ ਫਿਲਮ 1997 ’ਚ ਆਈ ਫਿਲਮ ‘ਬਾਰਡਰ’ ਦਾ ਅਗਲਾ ਭਾਗ ਹੈ। ਫਿਲਮ ’ਚ ਸੰਨੀ ਦਿਓਲ ਨਾਲ ਵਰੁਣ ਧਵਨ, ਦਿਲਜੀਤ ਦੋਸਾਂਝ ਅਤੇ ਅਹਾਨ ਸ਼ੈਟੀ ਅਹਿਮ ਭੂਮਿਕਾਵਾਂ ਵਿੱਚ ਹਨ। ਫਿਲਮ ਨੇ 32.10 ਕਰੋੜ ਰੁਪਏ ਦੀ ਕਮਾਈ ਨਾਲ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਫਿਲਮ ਨੇ ਪਹਿਲੇ ਹਫਤੇ 244.97 ਕਰੋੜ ਦੀ ਕਮਾਈ ਕੀਤੀ, ਜਦਕਿ ਹੁਣ ਤੱਕ ਬਾਕਸ ਆਫਿਸ ’ਤੇ ਇਸ ਦੀ ਕੁੱਲ ਕਮਾਈ 257.50 ਕਰੋੜ ਰੁਪਏ ਹੋ ਚੁੱਕੀ ਹੈ। ਫਿਲਮ ਦਾ ਨਿਰਮਾਣ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਜੇ ਪੀ ਦੱਤਾ ਅਤੇ ਨਿਧੀ ਦੱਤਾ ਨੇ ਕੀਤਾ ਹੈ। ਫਿਲਮ ’ਚ ਮੋਨਾ ਸਿੰਘ, ਸੋਨਮ ਬਾਜਵਾ, ਆਨਿਆ ਸਿੰਘ ਅਤੇ ਮੇਘਾ ਰਾਣਾ ਅਹਿਮ ਕਿਰਦਾਰ ਨਿਭਾਅ ਰਹੇ ਹਨ। ਸਾਲ 1997 ’ਚ ਆਈ ਫਿਲਮ ‘ਬਾਰਡਰ’ ਭਾਰਤ-ਪਾਕਿ ਜੰਗ ਦੌਰਾਨ ਲੌਂਗੇਵਾਲਾ ਦੀ ਲੜਾਈ ’ਤੇ ਅਧਾਰਿਤ ਸੀ। ਇਸੇ ਤਰ੍ਹਾਂ ‘ਬਾਰਡਰ-2’ ਵੀ ਉਸੇ ਲੜਾਈ ’ਤੇ ਆਧਾਰਿਤ ਹੈ।

Advertisement
Advertisement
×