DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਫਿਲਮ ‘ਬੰਦਰ’ ਮਈ ’ਚ ਹੋਵੇਗੀ ਰਿਲੀਜ਼

ਅਦਾਕਾਰ ਬੌਬੀ ਦਿਓਲ ਦੀ ਮੁੱਖ ਭੂਮਿਕਾ ਵਾਲੀ ਫਿਲਮ ‘ਬੰਦਰ’ 22 ਮਈ ਨੂੰ ਰਿਲੀਜ਼ ਹੋਵੇਗੀ। ਇਹ ਫਿਲਮ ਕੌਮਾਂਤਰੀ ਫਿਲਮ ਮੇਲਿਆਂ ’ਚ ਚਰਚਾ ਦਾ ਵਿਸ਼ਾ ਬਣੀ ਸੀ। ਫਿਲਮ ਦੇ ਨਿਰਦੇਸ਼ਕ ਅਨੁਰਾਗ ਕਸ਼ਯਪ ਹਨ। ਬੌਬੀ ਦਿਓਲ ਨੇ ਅੱਜ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਫਿਲਮ...

  • fb
  • twitter
  • whatsapp
  • whatsapp
Advertisement

ਅਦਾਕਾਰ ਬੌਬੀ ਦਿਓਲ ਦੀ ਮੁੱਖ ਭੂਮਿਕਾ ਵਾਲੀ ਫਿਲਮ ‘ਬੰਦਰ’ 22 ਮਈ ਨੂੰ ਰਿਲੀਜ਼ ਹੋਵੇਗੀ। ਇਹ ਫਿਲਮ ਕੌਮਾਂਤਰੀ ਫਿਲਮ ਮੇਲਿਆਂ ’ਚ ਚਰਚਾ ਦਾ ਵਿਸ਼ਾ ਬਣੀ ਸੀ। ਫਿਲਮ ਦੇ ਨਿਰਦੇਸ਼ਕ ਅਨੁਰਾਗ ਕਸ਼ਯਪ ਹਨ। ਬੌਬੀ ਦਿਓਲ ਨੇ ਅੱਜ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਫਿਲਮ ਦੀ ਰਿਲੀਜ਼ ਮਿਤੀ ਦਾ ਐਲਾਨ ਪ੍ਰਸ਼ੰਸਕਾਂ ਅਤੇ ਫਾਲੋਅਰਜ਼ ਨਾਲ ਸਾਂਝਾ ਕੀਤਾ ਹੈ।

ਉਸ ਨੇ ਪੋਸਟ ’ਚ ਕਿਹਾ ਕਿ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ ਇਸ ਸਾਲ ਮਈ ਮਹੀਨੇ ਸਿਨੇਮਾ ਘਰਾਂ ’ਚ ਆਵੇਗੀ। ਫਿਲਮ ‘ਬੰਦਰ’ ਦਾ ਪ੍ਰੀਮੀਅਰ ਪਿਛਲੇ ਸਾਲ ਟੋਰਾਂਟੋ ਫਿਲਮ ਫੈਸਟੀਵਲ ’ਚ ਦਿਖਾਇਆ ਗਿਆ ਸੀ, ਜਿਸ ਨੇ ਆਲੋਚਕਾਂ ਅਤੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਇਹ ਫਿਲਮ ਸੱਚੀਆਂ ਘਟਨਾਵਾਂ ’ਤੇ ਆਧਾਰਿਤ ਹੈ। ਬੌਬੀ ਦਿਓਲ ਆਖ਼ਰੀ ਵਾਰ ਕ੍ਰਿਸ਼ ਜਗਰਲਾਮੁਦੀ ਨਾਲ ਏ ਐੱਮ ਜਯੋਤੀ ਕ੍ਰਿਸ਼ਨਾ ਵੱਲੋਂ ਲਿਖੀ ਅਤੇ ਨਿਰਦੇਸ਼ਤ ਫਿਲਮ ‘ਹਰੀ ਹਾਰਾ ਵੀਰਾ ਮੱਲੂ’ ਵਿੱਚ ਨਜ਼ਰ ਆਇਆ ਸੀ। ਇਸ ਫਿਲਮ ਵਿੱਚ ਪਵਨ ਕਲਿਆਣ ਨੇ ਮੁੱਖ ਭੂਮਿਕਾ ਨਿਭਾਈ ਸੀ।

Advertisement

Advertisement
Advertisement
×