‘ਭੂਤ ਬੰਗਲਾ’ ਨੇ ਪਹਿਲੇ ਦਿਨ 21.60 ਕਰੋੜ ਕਮਾਏ
ਅਕਸ਼ੈ ਕੁਮਾਰ ਦੀ ਅਦਾਕਾਰੀ ਵਾਲੀ ‘ਭੂਤ ਬੰਗਲਾ’ ਨੇ ਆਪਣੀ ਰਿਲੀਜ਼ ਦੇ ਪਹਿਲੇ ਹੀ ਦਿਨ ਘਰੇਲੂ ਬਾਕਸ ਆਫਿਸ ’ਤੇ 21.60 ਕਰੋੜ ਰੁਪਏ ਕਮਾਏ ਹਨ। ਸ਼ੁੱਕਰਵਾਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਇਸ ਫਿਲਮ ਦਾ ਨਿਰਦੇਸ਼ਨ ਪ੍ਰਿਯਦਰਸ਼ਨ ਨੇ ਕੀਤਾ ਹੈ ਅਤੇ ਇਸ ਵਿੱਚ...
ਅਕਸ਼ੈ ਕੁਮਾਰ ਦੀ ਅਦਾਕਾਰੀ ਵਾਲੀ ‘ਭੂਤ ਬੰਗਲਾ’ ਨੇ ਆਪਣੀ ਰਿਲੀਜ਼ ਦੇ ਪਹਿਲੇ ਹੀ ਦਿਨ ਘਰੇਲੂ ਬਾਕਸ ਆਫਿਸ ’ਤੇ 21.60 ਕਰੋੜ ਰੁਪਏ ਕਮਾਏ ਹਨ। ਸ਼ੁੱਕਰਵਾਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਇਸ ਫਿਲਮ ਦਾ ਨਿਰਦੇਸ਼ਨ ਪ੍ਰਿਯਦਰਸ਼ਨ ਨੇ ਕੀਤਾ ਹੈ ਅਤੇ ਇਸ ਵਿੱਚ ਵਾਮਿਕਾ ਗੱਬੀ, ਪਰੇਸ਼ ਰਾਵਲ ਅਤੇ ਤੱਬੂ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਬਾਲਾਜੀ ਟੈਲੀਫਿਲਮਜ਼ ਲਿਮਟਿਡ ਦੇ ਡਿਵੀਜ਼ਨ ਬਾਲਾਜੀ ਮੋਸ਼ਨ ਪਿਕਚਰਸ ਵੱਲੋਂ ਕੇਪ ਆਫ ਗੁੱਡ ਫਿਲਮਜ਼ ਦੇ ਸਹਿਯੋਗ ਨਾਲ ਬਣਾਈ ਗਈ ਹੈ ਅਤੇ ਅਕਸ਼ੈ ਕੁਮਾਰ ਵੱਲੋਂ ਸ਼ੋਭਾ ਕਪੂਰ ਅਤੇ ਏਕਤਾ ਆਰ ਕਪੂਰ ਨਾਲ ਮਿਲ ਕੇ ਇਸ ਦਾ ਨਿਰਮਾਣ ਕੀਤਾ ਹੈ। ਵਾਮਿਕਾ ਗੱਬੀ ਨੇ ਅੱਜ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਪੋਸਟ ਦੇ ਨਾਲ ਬਾਕਸ ਆਫਿਸ ਦੇ ਅੰਕੜੇ ਸਾਂਝੇ ਕੀਤੇ। ਉਸ ਨੇ ਲਿਖਿਆ, ‘‘ਭੂਤ ਬੰਗਲਾ ਸਿਨੇਮਾ ਵਿੱਚ ਹੁਣੇ ਆਪਣੀਆਂ ਟਿਕਟਾਂ ਬੁੱਕ ਕਰੋ: ਲਿੰਕ ਇਨ ਬਾਇਓ, ਕੈਪਸ਼ਨ ਪੜ੍ਹੋ। ਇਸ ਸੀਜ਼ਨ ਦਾ ਪਰਿਵਾਰਕ ਮਨੋਰੰਜਨ ! 21.60 ਕਰੋੜ ਇੰਡੀਆ।’’ ਪ੍ਰਿਯਦਰਸ਼ਨ ਤੇ ਅਕਸ਼ੈ ਕੁਮਾਰ ਨੇ ਇਸ ਫਿਲਮ ਰਾਹੀਂ 15 ਸਾਲਾਂ ਬਾਅਦ ਇਕੱਠੇ ਕੰਮ ਕੀਤਾ ਹੈ। ਇਹ ਜੋੜੀ ਪਹਿਲਾਂ ਹੇਰਾ ਫੇਰੀ, ਗਰਮ ਮਸਾਲਾ, ਭੂਲ ਭੁਲੱਈਆ ਅਤੇ ਭਾਗਮ ਭਾਗ ਵਰਗੀਆਂ ਹਿੱਟ ਕਾਮੇਡੀ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ, ਜਿਨ੍ਹਾਂ ਦੀ ਆਖਰੀ ਫਿਲਮ 2010 ਵਿੱਚ ‘ਖੱਟਾ ਮੀਠਾ’ ਆਈ ਸੀ। ਅਕਸ਼ੈ ਕੁਮਾਰ ਪ੍ਰਿਯਦਰਸ਼ਨ ਦੀ ਆਉਣ ਵਾਲੀ ਫਿਲਮ ‘ਹੈਵਾਨ’ ਵਿੱਚ ਵੀ ਕੰਮ ਕਰਨ ਲਈ ਤਿਆਰ ਹੈ, ਜਿਸ ਵਿੱਚ ਸੈਫ਼ ਅਲੀ ਖਾਨ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ।

